ਰੂਸ ਦੀਆਂ ਔਰਤਾਂ ਨੂੰ ਪੁਤਿਨ ਨੇ 10 ਬੱਚੇ ਪੈਦਾ ਕਰਨ ਦੇ ਦਿੱਤੇ ਹੁਕਮ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
Advertisement

ਰੂਸ ਦੀਆਂ ਔਰਤਾਂ ਨੂੰ ਪੁਤਿਨ ਨੇ 10 ਬੱਚੇ ਪੈਦਾ ਕਰਨ ਦੇ ਦਿੱਤੇ ਹੁਕਮ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਕੋਰੋਨਾ ਮਹਾਮਾਰੀ ਨਾਲ ਚੱਲ ਰਹੀ ਜੰਗ ਦੇ ਕਾਰਨ ਰੂਸ ਵਿਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਨਜਿੱਠਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀਆਂ ਔਰਤਾਂ ਨੂੰ ਇਹ ਅਨੋਖੀ ਪੇਸ਼ਕਸ਼ ਕੀਤੀ ਹੈ।

ਰੂਸ ਦੀਆਂ ਔਰਤਾਂ ਨੂੰ ਪੁਤਿਨ ਨੇ 10 ਬੱਚੇ ਪੈਦਾ ਕਰਨ ਦੇ ਦਿੱਤੇ ਹੁਕਮ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਚੰਡੀਗੜ: ਰੂਸ ਵਿਚ ਘਟਦੀ ਆਬਾਦੀ ਦੇ ਸੰਕਟ ਦੇ ਮੱਦੇਨਜ਼ਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ। ਉਸ ਨੇ ਦੇਸ਼ ਦੀਆਂ ਔਰਤਾਂ ਨੂੰ 10 ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਨਵੇਂ ਨਿਰਦੇਸ਼ਾਂ ਮੁਤਾਬਕ 10 ਬੱਚਿਆਂ ਨੂੰ ਜਨਮ ਦੇਣ ਅਤੇ ਉਨ੍ਹਾਂ ਨੂੰ ਜਿਊਦੇ ਰੱਖਣ ਦੇ ਬਦਲੇ ਸਰਕਾਰ ਸਾਢੇ 13 ਹਜ਼ਾਰ ਪੌਂਡ ਮਾਵਾਂ ਨੂੰ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਪੁਤਿਨ ਨੇ ਇਹ ਹੁਕਮ ਰੂਸ-ਯੂਕਰੇਨ ਯੁੱਧ ਕਾਰਨ ਪੈਦਾ ਹੋਏ ਜਨਸੰਖਿਆ ਸੰਕਟ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਜਾਰੀ ਕੀਤਾ ਹੈ।

 

ਰੂਸ ਵਿਚ ਆਬਾਦੀ ਸੰਕਟ ਹੋਇਆ ਪੈਦਾ

ਕੋਰੋਨਾ ਮਹਾਮਾਰੀ ਨਾਲ ਚੱਲ ਰਹੀ ਜੰਗ ਦੇ ਕਾਰਨ ਰੂਸ ਵਿਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਨਜਿੱਠਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀਆਂ ਔਰਤਾਂ ਨੂੰ ਇਹ ਅਨੋਖੀ ਪੇਸ਼ਕਸ਼ ਕੀਤੀ ਹੈ। ਪੁਤਿਨ ਦਾ ਕਹਿਣਾ ਹੈ ਕਿ ਜੇਕਰ ਹਰ ਔਰਤ ਦਸ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖਦੀ ਹੈ ਤਾਂ ਸਰਕਾਰ ਉਨ੍ਹਾਂ ਨੂੰ ‘ਮਦਰ ਹੀਰੋਇਨ’ ਸਕੀਮ ਤਹਿਤ ਇਨਾਮ ਵਜੋਂ 13 ਲੱਖ ਰੁਪਏ ਦੇਵੇਗੀ। ਇਹ ਸਨਮਾਨ ਪ੍ਰਾਪਤ ਕਰਨ ਲਈ, ਇੱਕ ਔਰਤ ਰੂਸੀ ਸੰਘ ਦੀ ਨਾਗਰਿਕ ਹੋਣੀ ਚਾਹੀਦੀ ਹੈ। ਸਰਕਾਰੀ ਨਿਰਦੇਸ਼ਾਂ ਅਨੁਸਾਰ ਜੇਕਰ ਕੋਈ ਮਾਂ ਐਮਰਜੈਂਸੀ ਜਾਂ ਅੱਤਵਾਦੀ ਹਮਲੇ ਵਿਚ ਆਪਣਾ ਬੱਚਾ ਗੁਆ ਦਿੰਦੀ ਹੈ ਤਾਂ ਵੀ ਉਹ ਇਸ ਪੁਰਸਕਾਰ ਦੀ ਹੱਕਦਾਰ ਹੋਵੇਗੀ।

 

 

ਰੂਸੀ ਸਰਕਾਰ ਨੇ ਸ਼ੁਰੂ ਕੀਤਾ Mother Heroine Award

ਰੂਸੀ ਰਾਜਨੀਤੀ ਅਤੇ ਸੁਰੱਖਿਆ ਮਾਹਿਰ ਡਾਕਟਰ ਜੈਨੀ ਮੈਥਰਸ ਨੇ ਨਵੀਂ ਰੂਸੀ ਇਨਾਮੀ ਸਕੀਮ ਬਾਰੇ ਦੱਸਿਆ ਜਿਸ ਨੂੰ 'ਮਦਰ ਹੀਰੋਇਨ' ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਰਾਸ਼ਟਰਪਤੀ ਪੁਤਿਨ ਨੇ ਘਟਦੀ ਆਬਾਦੀ 'ਤੇ ਕਾਬੂ ਪਾਉਣ ਦੇ ਤਰੀਕੇ ਵਜੋਂ ਐਲਾਨ ਕੀਤਾ ਹੈ। ਦੱਸ ਦਈਏ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਚਿੰਤਾਜਨਕ ਅੰਕੜਿਆਂ ਤੋਂ ਬਾਅਦ ਹੁਣ ਤੱਕ ਯੂਕਰੇਨ ਨਾਲ ਜੰਗ ਵਿੱਚ 50 ਹਜ਼ਾਰ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਡਾਕਟਰ ਜੈਨੀ ਦੇ ਮੁਤਾਬਕ ਪੁਤਿਨ ਹਮੇਸ਼ਾ ਤੋਂ ਇਹ ਕਹਿੰਦੇ ਰਹੇ ਹਨ ਕਿ ਰੂਸ ਵਿਚ ਜ਼ਿਆਦਾ ਮੈਂਬਰ ਵਾਲੇ ਪਰਿਵਾਰ ਜ਼ਿਆਦਾ ਦੇਸ਼ ਭਗਤ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੋਵੀਅਤ ਯੁੱਗ ਦਾ ਇਹ ਪੁਰਸਕਾਰ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ 10 ਜਾਂ ਇਸ ਤੋਂ ਵੱਧ ਬੱਚੇ ਸਨ। ਇਸ ਸਮੇਂ ਰੂਸ ਦੀ ਆਬਾਦੀ ਘਟ ਕੇ 146 ਮਿਲੀਅਨ ਰਹਿ ਗਈ ਹੈ। ਪੁਤਿਨ ਸਰਕਾਰ ਮਦਰ ਹੀਰੋਇਨ ਅਵਾਰਡ ਰਾਹੀਂ ਜਨਤਾ ਨੂੰ ਹੋਰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

 

WATCH LIVE TV 

Trending news