ਸਿਹਤ ਲਈ ਕਿਵੇਂ ਚੰਗੀ ਹੈ ਫੁੱਲਗੋਭੀ, ਤੁਸੀ ਵੀ ਜਾਣੋ
Advertisement
Article Detail0/zeephh/zeephh1327147

ਸਿਹਤ ਲਈ ਕਿਵੇਂ ਚੰਗੀ ਹੈ ਫੁੱਲਗੋਭੀ, ਤੁਸੀ ਵੀ ਜਾਣੋ

ਕੁਝ ਸਬਜ਼ੀਆਂ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ। ਜਿਵੇਂ ਕਿ ਫੁੱਲਗੋਭੀ, ਜੋ ਕਿ ਹਰ ਘਰ ਵਿੱਚ ਬਣਾਈ ਜਾਂਦੀ ਹੈ ਤੇ  ਤਕਰੀਬਨ ਹਰ ਕੋਈ ਇਸ ਦੀ ਸਬਜ਼ੀ ਖਾਣਾ ਪਸੰਦ ਕਰਦਾ ਹੈ।

 ਸਿਹਤ ਲਈ ਕਿਵੇਂ ਚੰਗੀ ਹੈ ਫੁੱਲਗੋਭੀ, ਤੁਸੀ ਵੀ ਜਾਣੋ

ਚੰਡੀਗੜ੍ਹ- ਕੁਝ ਸਬਜ਼ੀਆਂ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ। ਜਿਵੇਂ ਕਿ ਫੁੱਲਗੋਭੀ, ਜੋ ਕਿ ਹਰ ਘਰ ਵਿੱਚ ਬਣਾਈ ਜਾਂਦੀ ਹੈ ਤੇ  ਤਕਰੀਬਨ ਹਰ ਕੋਈ ਇਸ ਦੀ ਸਬਜ਼ੀ ਖਾਣਾ ਪਸੰਦ ਕਰਦਾ ਹੈ। ਫੁੱਲਗੋਭੀ ਖਣਿਜਾਂ ਦਾ ਇੱਕ ਚੰਗਾ ਸਰੋਤ ਹੈ ਇਸ ‘ਚ ਮੈਂਗਨੀਜ, ਤਾਂਬਾ, ਲੋਹਾ, ਕੈਲਸ਼ੀਅਮ ਅਤੇ ਪੋਟੇਸ਼ੀਅਮ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਫਾਈਬਰ, ਵਿਟਾਮਿਨ, ਐਂਟੀਓਕਸੀਡੈਂਟ ਅਤੇ ਮਾਈਨਰਜ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਸਿਹਤ ਲਈ ਕਿੰਨੀ ਫਾਇਦੇਮੰਦ ਹੈ ਫੁੱਲਗੋਭੀ

ਸ਼ੂਗਰ ਵਿੱਚ ਅਸਰਦਾਰ

ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਇਹ ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਦਿਲ ਅਤੇ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਸਹੀ ਪ੍ਰਕਾਰ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦੀ ਹੈ।

ਕੋਲੇਸਟ੍ਰੋਲ ਦਾ ਪੱਧਰ ਹੋਵੇਗਾ ਘੱਟ

ਗੋਭੀ ਫਾਈਬਰ ਦਾ ਉੱਚ ਸਰੋਤ ਹੁੰਦੀ ਹੈ। ਫਾਈਬਰ ਸਾਡੀ ਪਾਚਨ ਕਿਰਿਆ ਨੂੰ ਦਰੁਸਤ ਰੱਖਦਾ ਹੈ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ। ਪੇਟ ਦਰਦ ਹੋਣ 'ਤੇ ਗੋਭੀ ਦੀ ਜੜ੍ਹ, ਪੱਤਿਆਂ, ਤਣਾ ਫਲ ਅਤੇ ਫੁੱਲ ਨੂੰ ਚਾਵਲਾਂ ਦੇ ਪਾਣੀ ਵਿੱਚ ਪਕਾ ਕੇ ਸਵੇਰ-ਸ਼ਾਮ ਲੈਣ ਨਾਲ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ।

ਪੀਲੀਆ ਵਿੱਚ ਵੀ ਲਾਭਦਾਇਕ

ਪੀਲੀਆ ਲਈ ਵੀ ਗੋਭੀ ਦਾ ਰਸ ਬਹੁਤ ਹੀ ਲਾਭਦਾਇਕ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੁੰਦਾ ਹੈ। ਇਸ ਤੋਂ ਇਲਾਵਾ ਇਸਦੇ ਰਸ ਨੂੰ ਰੋਜ਼ ਤਿਲ ਵਾਲੀ ਜਗ੍ਹਾ 'ਤੇ ਲਗਾਓ। ਕੁਝ ਦਿਨਾਂ ਵਿੱਚ ਪੁਰਾਣੀ ਚਮੜੀ ਹੌਲੀ ਹੌਲੀ ਸਾਫ ਹੋਣ ਲੱਗੇਗੀ ਅਤੇ ਤਿਲ ਗਾਇਬ ਹੋ ਜਾਵੇਗਾ।

WATCH LIVE TV

Trending news