ਕੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਵੀ ਸਿੱਖ ਸੰਗਤਾਂ ਨੂੰ ਨਹੀਂ ਮਿਲੇਗਾ ਇਨਸਾਫ਼ ?
Advertisement
Article Detail0/zeephh/zeephh1533492

ਕੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਵੀ ਸਿੱਖ ਸੰਗਤਾਂ ਨੂੰ ਨਹੀਂ ਮਿਲੇਗਾ ਇਨਸਾਫ਼ ?

 Bargari sacrilege cases: ਬਰਗਾੜੀ ਬੇਅਦਬੀ ਤੇ ਹੋਰ  (sacrilege case) ਕਈ ਜਗ੍ਹਾ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਲਈ ਸਿੱਖ ਸੰਗਤ ਲਗਾਤਾਰ ਮੰਗ ਕਰ ਰਹੀ ਹੈ ਤੇ ਲਗਾਤਾਰ ਧਰਨੇ ਪ੍ਰਦਰਸ਼ਨ ਤੇ ਮੋਰਚੇ ਲਗਾ ਰਹੀ ਹੈ

ਕੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਵੀ ਸਿੱਖ ਸੰਗਤਾਂ ਨੂੰ ਨਹੀਂ ਮਿਲੇਗਾ ਇਨਸਾਫ਼ ?

ਸ੍ਰੀ ਅਨੰਦਪੁਰ ਸਾਹਿਬ: ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 13 ਸਤੰਬਰ 2021 ਨੂੰ ਇੱਕ ਸਿਰਫਿਰੇ ਵਿਅਕਤੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਸਿਗਰਟ ਪੀ ਕੇ ਧੂੰਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਮਾਰ ਕੇ ਸ਼ਰੇਆਮ ਬੇਅਦਬੀ (sacrilege case)ਕੀਤੀ ਗਈ ਤੇ ਬੇਅਦਬੀ ਕਰਨ ਵਾਲੇ ਦਾ ਸੰਬੰਧ ਡੇਰਾ ਸਿਰਸਾ ਨਾਲ ਉਜਾਗਰ ਹੋਇਆ ਤੇ ਪੁਲਿਸ ਵੱਲੋਂ ਸਖਤ ਧਰਾਵਾਂ UAPA,153,153A ,436,511 ਲਗਾ ਕੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪ੍ਰੰਤੂ ਪੁਲਿਸ ਦੀ ਤਫਸ਼ੀਸ਼ ਵਿੱਚ ਦੋਸ਼ੀ ਦਾ ਕਿਸੇ ਨਾਲ ਵੀ ਸੰਬੰਧ ਸਾਬਤ ਨਾ ਹੋ ਸਕਿਆ ਤੇ ਪੁਲਿਸ ਨੂੰ ਲਾਈਆਂ ਸਖਤ ਧਰਾਵਾਂ ਹਟਾਉਣ ਲਈ ਮਜਬੂਰ ਹੋਣਾ ਪੈ ਗਿਆ। ਪੁਲਿਸ ਵਲੋਂ 295 ਏ ਦੇ ਤਹਿਤ ਹੀ ਕੋਰਟ ਵਿੱਚ ਕੇਸ ਚੱਲਣਾ ਸ਼ੁਰੂ ਹੋਇਆ ਤੇ ਅਨੰਦਪੁਰ ਸਾਹਿਬ ਕੋਰਟ ਦੇ ਵਕੀਲਾਂ ਵੱਲੋਂ ਧਰਨਾ ਕਰਨ ਤੋਂ ਬਾਅਦ 436 ਅਤੇ 511 ਧਰਾਵਾਂ ਜੋੜੀਆਂ ਗਈਆਂ। 

ਬਰਗਾੜੀ ਬੇਅਦਬੀ ਤੇ ਹੋਰ  (sacrilege case) ਕਈ ਜਗ੍ਹਾ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਲਈ ਸਿੱਖ ਸੰਗਤ ਲਗਾਤਾਰ ਮੰਗ ਕਰ ਰਹੀ ਹੈ ਤੇ ਲਗਾਤਾਰ ਧਰਨੇ ਪ੍ਰਦਰਸ਼ਨ ਤੇ ਮੋਰਚੇ ਲਗਾ ਰਹੀ ਹੈ ਤੇ ਹੁਣ ਗੱਲ ਕਰ ਲਈ ਜਾਵੇ ਸਿੱਖ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਾਂ ਇੱਥੇ ਵੀ ਇੱਕ ਸਿਰਫਿਰੇ ਵਿਅਕਤੀ ਵਲੋਂ ਬੇਅਦਬੀ ਕੀਤੀ ਗਈ ਜਿਸ ਨੂੰ ਮੌਕੇ ਤੇ ਓਥੇ ਸਿਵਲ ਵਰਦੀ ਵਿੱਚ ਤੈਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕਰ ਸਖ਼ਤ ਧਾਰਾਵਾਂ ਵੀ ਲਗਾਈਆਂ ਗਈਆਂ ਮਗਰ ਜਿਸ ਤਰੀਕੇ ਨਾਲ ਮੌਕੇ ਤੇ ਜੋ UAPA ਤੇ ਹੋਰ ਸਖ਼ਤ ਧਾਰਾਵਾਂ ਲਗਾਈਆਂ ਗਈਆਂ ਸਨ ਉਨ੍ਹਾਂ ਨੂੰ ਹਟਾ ਲਿਆ ਗਿਆ।  
             
ਅਨੰਦਪੁਰ ਸਾਹਿਬ ਕੋਰਟ ਦੇ ਵਕੀਲ ਐਡ
ਹਰਪ੍ਰੀਤ ਸਿੰਘ ਖੋਖਰ ਤੇ ਐਡ:ਜੇ.ਪੀ ਐਸ ਢੇਰ ਵੱਲੋਂ ਕੋਰਟ ਰਾਹੀਂ ਪੁਲਿਸ ਪ੍ਰਸ਼ਾਸ਼ਨ ਨੂੰ 4 ਸਵਾਲ ਕੀਤੇ ਗਏ ਸਨ ਕਿ ਆਖਿਰ ਪੁਲਿਸ ਵੱਲੋਂ ਲਗਾਈਆਂ ਸਖਤ ਧਰਾਵਾਂ ਨੂੰ ਕਿਉਂ ਹਟਾਉਣਾ ਪਿਆ ਤਾਂ ਪੁਲਿਸ ਪ੍ਰਸ਼ਾਸ਼ਨ ਵਲੋਂ ਓਹਨਾ ਨੂੰ ਪਹਿਲੇ ਸਵਾਲ ਦੇ ਜਵਾਬ ਵਿੱਚ ਕਿਹਾ ਗਿਆ ਕਿ ਕਥਿਤ ਦੋਸ਼ੀ ਪਰਮਜੀਤ ਸਿੰਘ ਨੇ ਕਿਸੇ ਨਾਲ ਮਿਲ ਕੇ ਜਾਂ ਸਾਜਿਸ਼ਨ ਇਸ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਤੇ ਬੇਅਦਬੀ ਕਰਨ ਸਮੇਂ ਉਸ ਨਾਲ ਕੋਈ ਵੀ ਹੋਰ ਵਿਅਕਤੀ ਮੋਜੂਦ ਨਹੀਂ ਸੀ। ਦੂਜੇ ਸਵਾਲ ਦੇ ਜਵਾਬ ਵਿੱਚ ਇਹ ਕਿਹਾ ਗਿਆ ਕਿ ਕਥਿਤ ਦੋਸ਼ੀ ਦਾ ਮੋਬਾਇਲ ਡਾਟਾ ਖੰਗਾਲਣ ਤੋਂ ਬਾਅਦ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਜੋ ਸਾਬਤ ਕਰਦੀ ਹੋਵੇ ਕਿ ਕਥਿਤ ਦੋਸ਼ੀ ਨੇ ਕਿਸੇ ਨਾਲ ਸਾਜਿਸ਼ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ। 

ਤੀਜੇ ਸਵਾਲ ਦੇ ਜਵਾਬ ਵਿੱਚ ਇਹ ਲਿਖਿਆ ਗਿਆ ਹੈ ਕਿ ਥਾਣਾ ਮੁੱਖੀ ਇੰਸਪੈਕਟਰ ਰੁਪਿੰਦਰ ਸਿੰਘ ਵੱਲੋਂ ਤਫਦੀਸ਼ ਦੋਰਾਨ ਸਾਰੇ ਤੱਥਾਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਤੇ ਤਫਦੀਸ਼ ਵਿੱਚ ਪਾਇਆ ਗਿਆ ਹੈ ਕਿ ਦੋਸ਼ੀ ਪਰਮਜੀਤ ਸਿੰਘ ਦਾ ਸੱਚਾ ਸੋਦਾ ਹਰਿਆਣਾ ਵਿੱਚ ਆਉਣਾ ਜਾਣਾ ਤਾਂ ਸੀ ਪ੍ਰੰਤੂ ਡੇਰਾ ਸੱਚਾ ਸੋਦਾ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਗਠਨ ਨਹੀਂ , ਇਸ ਲਈ ਡੇਰਾ ਸੱਚਾ ਸੋਦਾ ਨਾਲ ਸੰਬੰਧ ਉਸਨੂੰ ਦੋਸ਼ੀ ਸਾਬਤ ਨਹੀਂ ਕਰਦੇ ਜਿਸ ਕਾਰਨ ਤਫਦੀਸ਼ ਦੋਰਾਨ ਜੁਰਮ ਅ/ਧ 18 ਯੂ.ਏ.ਪੀ.ਏ,153 ,153ਏ , 436 , 511 ਆਈ.ਪੀ.ਐਸ ਸੰਬੰਧੀ ਕੋਈ ਠੋਸ ਸ਼ਹਾਦਤ ਸਫਾ ਮਿਸਲ ਤੇ ਸਾਹਮਣੇ ਨਹੀਂ ਆਈ, ਜਿਸ ਕਾਰਨ ਉਪਰੋਕਤ ਸਾਰੀਆਂ ਧਰਾਵਾਂ ਨੂੰ ਹਟਾ ਦਿੱਤਾ ਗਿਆ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਤੇ ਸ਼੍ਰੋਮਣੀ ਕਮੇਟੀ ਦੇ ਰੋਹ ਨੂੰ ਵੇਖਦਿਆਂ ਪੁਲਿਸ ਵੱਲੋਂ ਮੌਕੇ ਤੇ ਫੈਲੇ ਰੋਹ ਨੂੰ ਸ਼ਾਂਤ ਕਰਨ ਲਈ ਹੀ ਉਪਰੋਕਤ ਧਰਾਵਾਂ ਲਗਾਈਆਂ ਗਈਆਂ ਸਨ ਤੇ ਹੁਣ ਦੋਸ਼ੀ 'ਤੇ ਸਿਰਫ ਧਾਰਾ 295 ਏ ਅਧੀਨ ਸੁਣਵਾਈ ਹੋਵੇਗੀ। 
ਇਹ ਵੀ ਪੜ੍ਹੋ: ਫ਼ਿਲਮ 'Carry On Jatta 3' ਦੀ ਸ਼ੂਟਿੰਗ ਪੂਰੀ ਹੋਣ 'ਤੇ ਕੇਕ ਕੱਟ ਟੀਮ ਨੇ ਮਨਾਈ ਖੁਸ਼ੀ ; ਵੇਖੋ ਖੂਬਸੂਰਤ ਵੀਡੀਓ 

ਇਸ ਸਬੰਧੀ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦੇ ਕਮਜੋਰ ਕਾਨੂੰਨ ਤੋਂ ਇਨਸਾਫ ਮਿਲਣ ਦੀ ਨਹੀਂ ਕੋਈ ਆਸ ਨਹੀਂ ਹੈ। ਪਿਛਲੇ ਸਾਲ ਸ੍ਰੀ ਤਖਤ ਕੇਸਗੜ੍ਹ ਸਾਹਿਬ ਵਿਖੇ ਸਿਗਰੇਟ ਪੀ ਕੇ ਧੂੰਆਂ ਸੁੱਟ ਕੇ ਬੇਅਦਬੀ ਨੂੰ ਅੰਜਾਮ ਦੇਣ ਵਾਲੇ ਦੁਸ਼ਟ ਤੋਂ ਪੰਜਾਬ ਪੁਲਿਸ ਵੱਲੋਂ ਸਖਤ ਧਰਾਵਾਂ ਹਟਾਉਣ ਦੀ ਸਿਫਰਸ਼ ਕਰਨਾ ਅਤੀ ਮੰਦਭਾਗਾ ਤੇ ਨਿੰਦਣਯੋਗ ਕਾਰਵਾਈ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਰਿਹਾ ਹੈ ਤੇ ਪਿਛਲੀਆਂ ਹੋਈਆਂ ਬੇਅਦਬੀਆਂ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਿਲਆ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ ਦੀ ਬੇਅਦਬੀ ਕਰਨ ਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਦੇਣ ਲਈ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਕੋਈ ਵੀ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜਾਰ ਵਾਰ ਸੋਚੇ।

(ਬਿਮਲ ਸ਼ਰਮਾ ਦੀ ਰਿਪੋਰਟ )

Trending news