Punjab IVF Case: ਦਰਅਸਲ ਆਈਵੀਐਫ ਰਾਹੀਂ ਭਾਰਤ ਵਿੱਚ 50 ਸਾਲ ਤੋਂ ਵੱਧ ਉਮਰ 'ਚ ਗਰਭ ਧਾਰਨ ਕਰਨਾ ਗ਼ੈਰ-ਕਾਨੂੰਨੀ ਅਤੇ ਅਪਰਾਧਕ ਹੈ। ਇਸ ਤੋਂ ਇਲਾਵਾ ਇਸ ਤਕਨੀਕ 'ਤੇ ਖਰਚਾ ਵੀ ਕਾਫੀ ਹੁੰਦਾ ਹੈ ਅਤੇ ਇਹ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਕਈ ਜ਼ੋਖਿਮ ਭਰਪੂਰ ਵੀ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਇਸ ਤਕਨੀਕ ਸਭ ਕੁੱਝ...
Trending Photos
Punjab IVF Case: ਪਿਛਲੇ ਦੋ-ਤਿੰਨ ਸਾਲਾਂ ਤੋਂ ਪੰਜਾਬ ਵਿੱਚ ਆਈ.ਵੀ.ਐਫ ਤਕਨੀਕ ਦੇ ਆਉਣ ਤੋਂ ਬਾਅਦ ਲੋਕਾਂ ਨੇ ਇਸ ਤਕਨੀਕ ਨੂੰ ਵੱਡੇ ਪੱਧਰ 'ਤੇ ਅਪਣਾਇਆ ਹੈ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 38100 (IVF Case) ਦੇ ਕਰੀਬ ਲੋਕ ਇਸ ਤਕਨੀਕ ਨੂੰ ਅਪਣਾ ਚੁੱਕੇ ਹਨ। ਇਸ ਦੌਰਾਨ ਸਭ ਤੋਂ ਵੱਧ ਕੇਸ ਜ਼ਿਲਾ ਮੋਗਾ 'ਚ ਪਾਏ ਗਏ ਹਨ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਤਾ ਵੱਲੋਂ ਇਹ ਤਕਨੀਕ ਅਪਨਾਈ ਗਈ ਸੀ। ਇਹ ਤਕਨੀਕ ਪੂਰੇ ਮੀਡੀਆ 'ਚ ਮਸ਼ਹੂਰ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਵੀ ਕਈ ਜ਼ਿਲੇ ਇਸ ਤਕਨੀਕ ਨੂੰ ਅਪਣਾ ਰਹੇ ਹਨ ਜਿੱਥੇ ਇਹ ਟੈਕਨਾਲੋਜੀ ਉਪਲਬਧ ਨਹੀਂ ਹੈ, ਹੁਣ ਉਸ ਨੇ ਹੋਰ ਡੇਟਾ (IVF Case) ਮੰਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਕੀ ਹੁੰਦੀ ਹੈ IVF ਤਕਨੀਕ
IVF ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ, ਹਾਲਾਂਕਿ ਇਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਪਹਿਲੀ ਵਾਰ ਇੰਗਲੈਂਡ ਵਿੱਚ 1978 ਵਿੱਚ ਵਰਤੀ ਗਈ ਸੀ। ਜਦੋਂ ਸਰੀਰ ਅੰਡਿਆਂ ਦੀ ਚੋਣ ਕਰਨ 'ਚ ਅਸਫਲ ਹੁੰਦਾ ਹੈ, ਤਾਂ ਫਿਰ ਪ੍ਰਯੋਗਸ਼ਾਲਾ ਵਿੱਚ ਅੰਡੇ ਦੀ ਚੋਣ ਕਰਵਾਈ ਜਾਂਦੀ ਹੈ। ਇਸ ਲਈ ਇਸ ਤਕਨੀਕ ਨੂੰ ਆਈਵੀਐਫ ਕਿਹਾ ਜਾਂਦਾ ਹੈ।
ਇੱਕ ਵਾਰ ਜਦੋਂ ਅੰਡੇ ਦੀ ਚੋਣ ਹੋ ਜਾਂਦੀ ਹੈ, ਭਰੂਣ ਨੂੰ ਮਾਂ ਦੀ ਬੱਚੇਦਾਨੀ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। IVF ਪ੍ਰਕਿਰਿਆ ਵਿੱਚ ਸ਼ੁਕ੍ਰਾਣੂ ਅਤੇ ਅੰਡੇ ਦਾ ਮਿਸ਼ਰਣ ਸ਼ਾਮਲ ਹੁੰਦਾ ਹੈ। ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਗਰਭਧਾਰਨ ਨਹੀਂ ਹੁੰਦਾ। ਹਾਲਾਂਕਿ IVF (IVF Case) ਇੱਕ ਗੁੰਝਲਦਾਰ ਪ੍ਰਕਿਰਿਆ ਹੋ ਸਕਦੀ ਹੈ। ਇਸ ਲਈ ਵੱਖ-ਵੱਖ ਮਾਪਦੰਡਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ।
ਭਾਰਤ 'ਚ ਮੌਜੂਦਾ ਸਮੇਂ ਇਸ ਤਕਨੀਕ ਦੀ ਸਫਲਤਾ ਦਰ 70 ਤੋਂ 80 ਫ਼ੀਸਦੀ ਵਿਚਕਾਰ ਹੈ, ਹਾਲਾਂਕਿ ਇਹ ਕਈ ਕਾਰਨਾਂ 'ਤੇ ਨਿਰਭਰ ਕਰਦੀ ਹੈ। ਔਰਤ ਦੀ ਉਮਰ ਇਸ ਵਿੱਚ ਮੁੱਖ ਕਾਰਨ ਹੁੰਦਾ ਹੈ, ਕਿਉਂਕਿ ਬੱਚਾ ਪੈਦਾ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। 60 ਤੋਂ 70 ਫ਼ੀਸਦੀ ਮਾਮਲਿਆਂ 'ਚ ਇਸ ਪ੍ਰਕਿਰਿਆ ਵਿੱਚ ਔਰਤਾਂ ਵਿੱਚ ਪਹਿਲੀ ਵਾਰ 'ਚ ਹੀ ਗਰਭਧਾਰਨ ਹੋ ਜਾਂਦਾ ਹੈ, ਜਦਕਿ ਕੁੱਝ ਮਾਮਲਿਆਂ 'ਚ ਇਹ ਦੂਜੀ ਜਾਂ ਤੀਜੀ ਵਾਰ 'ਚ ਸਫ਼ਲ ਹੁੰਦੀ ਹੈ।