Weather Update- ਜੂਨ ਮਹੀਨੇ ਨੇ ਵਿਖਾਇਆ ਪ੍ਰਕੋਪ, 45 ਡਿਗਰੀ ਤਾਪਮਾਨ ਨੇ ਕੱਢੇ ਵੱਟ
Advertisement
Article Detail0/zeephh/zeephh1209762

Weather Update- ਜੂਨ ਮਹੀਨੇ ਨੇ ਵਿਖਾਇਆ ਪ੍ਰਕੋਪ, 45 ਡਿਗਰੀ ਤਾਪਮਾਨ ਨੇ ਕੱਢੇ ਵੱਟ

ਮੌਸਮ ਕੇਂਦਰ ਚੰਡੀਗੜ ਅਨੁਸਾਰ ਐਤਵਾਰ ਨੂੰ ਬਠਿੰਡਾ ਪੰਜਾਬ ਵਿੱਚ ਸਭ ਤੋਂ ਗਰਮ ਰਿਹਾ। ਜਿੱਥੇ ਦਿਨ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਰਿਹਾ ਉਥੇ ਹੀ ਹੁਸ਼ਿਆਰਪੁਰ, ਬਰਨਾਲਾ ਅਤੇ ਚੰਡੀਗੜ ਦਾ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

Weather Update-  ਜੂਨ ਮਹੀਨੇ ਨੇ ਵਿਖਾਇਆ ਪ੍ਰਕੋਪ, 45 ਡਿਗਰੀ ਤਾਪਮਾਨ ਨੇ ਕੱਢੇ ਵੱਟ

Weather Update- ਚੰਡੀਗੜ- ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਪਿਛਲੇ ਚਾਰ ਦਿਨਾਂ ਤੋਂ ਗਰਮੀ ਵੱਟ ਕੱਢ ਰਹੀ ਹੈ। ਗਰਮੀ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ ਸੜਕਾਂ ਅਤੇ ਬਾਜ਼ਾਰ ਸੁੰਨਸਾਨ ਨਜ਼ਰ ਆਏ। ਮੌਸਮ ਕੇਂਦਰ ਚੰਡੀਗੜ ਅਨੁਸਾਰ ਐਤਵਾਰ ਨੂੰ ਬਠਿੰਡਾ ਪੰਜਾਬ ਵਿੱਚ ਸਭ ਤੋਂ ਗਰਮ ਰਿਹਾ। ਜਿੱਥੇ ਦਿਨ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਰਿਹਾ ਉਥੇ ਹੀ ਹੁਸ਼ਿਆਰਪੁਰ, ਬਰਨਾਲਾ ਅਤੇ ਚੰਡੀਗੜ ਦਾ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਫ਼ਿਰੋਜ਼ਪੁਰ ਵਿੱਚ 44.9 ਡਿਗਰੀ, ਪਟਿਆਲਾ ਵਿੱਚ 44.8 ਡਿਗਰੀ, ਮੋਗਾ ਵਿੱਚ 44.6 ਡਿਗਰੀ, ਰੋਪੜ ਵਿੱਚ 44.3 ਡਿਗਰੀ, ਅੰਮ੍ਰਿਤਸਰ ਅਤੇ ਐਸਬੀਐਸ ਨਗਰ ਵਿੱਚ 44.2 ਡਿਗਰੀ, ਜਲੰਧਰ ਵਿੱਚ 44.1 ਡਿਗਰੀ ਅਤੇ ਲੁਧਿਆਣਾ ਵਿੱਚ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

 

ਮੋਹਾਲੀ ਰਾਤ ਦਾ ਸਭ ਤੋਂ ਵੱਧ ਤਾਪਮਾਨ

ਇਸ ਦੇ ਨਾਲ ਹੀ ਮੋਹਾਲੀ ਵਿੱਚ ਰਾਤ ਦਾ ਤਾਪਮਾਨ ਸਭ ਤੋਂ ਵੱਧ ਰਿਹਾ। ਇੱਥੇ ਤਾਪਮਾਨ 28.3 ਡਿਗਰੀ ਰਿਹਾ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਸੀ। ਜਦੋਂ ਕਿ ਗੁਰਦਾਸਪੁਰ ਵਿੱਚ ਰਾਤ ਦਾ ਤਾਪਮਾਨ 27 ਡਿਗਰੀ ਰਿਹਾ। ਜੋ ਕਿ ਆਮ ਨਾਲੋਂ ਪੰਜ ਡਿਗਰੀ ਵੱਧ ਸੀ। ਮੌਸਮ ਵਿਗਿਆਨ ਕੇਂਦਰ ਚੰਡੀਗੜ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ ਅੱਜ ਵੀ ਪੰਜਾਬ ਵਿੱਚ ਗਰਮੀ ਰਹੇਗੀ। ਉਨ੍ਹਾਂ ਕਿਹਾ ਕਿ 10 ਜੂਨ ਤੋਂ ਮੌਸਮ ਬਦਲ ਜਾਵੇਗਾ। ਪੰਜਾਬ ਵਿੱਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਜਿਸ ਕਾਰਨ ਦਿਨ ਦਾ ਤਾਪਮਾਨ ਘੱਟ ਜਾਵੇਗਾ।

 

ਜੂਨ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ

ਜੇਕਰ ਹਾਲਾਤ ਠੀਕ ਰਹੇ ਤਾਂ ਮਾਨਸੂਨ ਦੀ ਐਂਟਰੀ ਜੂਨ ਦੇ ਆਖ਼ਰੀ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਹੋ ਜਾਵੇਗੀ। ਪੰਜਾਬ ਵਿੱਚ ਮਾਨਸੂਨ ਦੇ ਛੇਤੀ ਆਉਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਹੈ। ਪਿਛਲੇ ਸਾਲ ਪੰਜਾਬ ਵਿੱਚ ਮਾਨਸੂਨ 17 ਦਿਨ ਪਹਿਲਾਂ ਹੀ ਆ ਗਿਆ ਸੀ। ਉਦੋਂ 13 ਜੂਨ ਨੂੰ ਪੰਜਾਬ ਵਿੱਚ ਮਾਨਸੂਨ ਦੀ ਐਂਟਰੀ ਹੋਈ ਸੀ ਪਰ ਮਾਨਸੂਨ ਜੁਲਾਈ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੀ।

Trending news