Weather Update- ਮੌਨਸੂਨ ਦਾ ਆਗਾਜ਼, ਰਿਮਝਿਮ ਹੋਈ ਬਰਸਾਤ, ਤਪਦਿਆਂ ਨੂੰ ਪਈ ਠੰਢਕ
Advertisement
Article Detail0/zeephh/zeephh1237123

Weather Update- ਮੌਨਸੂਨ ਦਾ ਆਗਾਜ਼, ਰਿਮਝਿਮ ਹੋਈ ਬਰਸਾਤ, ਤਪਦਿਆਂ ਨੂੰ ਪਈ ਠੰਢਕ

ਮਾਨਸੂਨ 30 ਜੂਨ ਨੂੰ ਪੰਜਾਬ ਵਿਚ ਆ ਸਕਦਾ ਹੈ। ਜੇਕਰ ਮਾਨਸੂਨ 30 ਜੂਨ ਨੂੰ ਨਹੀਂ ਆਉਂਦਾ ਤਾਂ 1 ਜੁਲਾਈ ਨੂੰ ਮਾਨਸੂਨ ਦੀ ਆਮਦ ਦੱਸੀ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ  ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ 30 ਜੂਨ ਤੋਂ 1 ਜੁਲਾਈ ਤੱਕ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।

Weather Update- ਮੌਨਸੂਨ ਦਾ ਆਗਾਜ਼, ਰਿਮਝਿਮ ਹੋਈ ਬਰਸਾਤ, ਤਪਦਿਆਂ ਨੂੰ ਪਈ ਠੰਢਕ

ਚੰਡੀਗੜ:  ਪੰਜਾਬ ਵਿਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਜਲਦੀ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮਾਨਸੂਨ ਸੂਬੇ 'ਚ ਦਾਖਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਗਰਮੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੱਤਾ ਸੀ, ਜਿਸ ਕਾਰਨ ਕਈ ਜ਼ਿਲਿਆਂ 'ਚ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਦੂਜੇ ਪਾਸੇ ਮੌਸਮ ਕੇਂਦਰ ਚੰਡੀਗੜ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਪ੍ਰੀ-ਮਾਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ।

 

ਮੌਨਸੂਨ ਦੇ ਅਨੁਕੂਲ ਹਾਲਾਤ

ਮਾਨਸੂਨ 30 ਜੂਨ ਨੂੰ ਪੰਜਾਬ ਵਿਚ ਆ ਸਕਦਾ ਹੈ। ਜੇਕਰ ਮਾਨਸੂਨ 30 ਜੂਨ ਨੂੰ ਨਹੀਂ ਆਉਂਦਾ ਤਾਂ 1 ਜੁਲਾਈ ਨੂੰ ਮਾਨਸੂਨ ਦੀ ਆਮਦ ਦੱਸੀ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ 30 ਜੂਨ ਤੋਂ 1 ਜੁਲਾਈ ਤੱਕ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਅਗਲੇ 24 ਤੋਂ 36 ਘੰਟਿਆਂ ਦੌਰਾਨ ਚੰਡੀਗੜ ਸਮੇਤ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

 

ਕੱਲ੍ਹ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ

30 ਜੂਨ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਜਦਕਿ 1 ਜੁਲਾਈ ਨੂੰ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਨੂੰ ਲੈ ਕੇ ਕਿਸਾਨਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਡਰ ਹੈ ਕਿ ਮੀਂਹ ਨਾਲ ਉਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਸੂਬੇ ਦੇ ਕਈ ਹਿੱਸਿਆਂ 'ਚ ਮੰਗਲਵਾਰ ਨੂੰ ਹੁੰਮਸ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ।

 

ਹਿਮਾਚਲ ਦੇ 11 ਜ਼ਿਲ੍ਹਿਆਂ ਵਿਚ 2 ਦਿਨਾਂ ਦੀ ਭਾਰੀ ਬਾਰਿਸ਼ ਲਈ ਆਰੇਂਜ ਅਲਰਟ

ਪੰਜਾਬ ਦੇ ਨਾਲ-ਨਾਲ ਹਿਮਾਚਲ 'ਚ ਵੀ ਮੰਗਲਵਾਰ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਸਵੇਰੇ ਵੀ ਲਗਭਗ ਪੂਰੇ ਸੂਬੇ 'ਚ ਭਾਰੀ ਮੀਂਹ ਪਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਲਾਹੌਲ ਸਪਿਤੀ ਨੂੰ ਛੱਡ ਕੇ 11 ਜ਼ਿਲ੍ਹਿਆਂ ਵਿੱਚ ਗਰਜ਼-ਤੂਫ਼ਾਨ ਅਤੇ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।

 

WATCH LIVE TV

 

Trending news