Weather Forecast today: ਪੰਜਾਬ ਵਿਚ ਲਗਾਤਾਰ ਪੈ ਰਹੇ ਠੰਢ ਤੇ ਧੁੰਦ ਦੇ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਹੈ। ਉਥੇ ਹੀ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਧੁੰਦ ਅਤੇ ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ ਅਤੇ ਧੁੰਦ ਦੇ ਕਰਕੇ 2 ਟਰੇਨਾਂ ਵੀ ਰੱਦ ਕੀਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਧੁੰਦ ਦੀ ਚਿੱਟੀ ਚਾਦਰ ਵਿੱਚ ਪੂਰਾ ਲਿਪਟਿਆ ਹੋਇਆ ਹੈ ਇਸੇ ਕਰਕੇ ਆਉਣਾ ਜਾਣਾ ਵੀ ਬਹੁਤ ਔਖਾ ਹੋ ਗਿਆ ਹੈ।
Trending Photos
Weather report today: ਪੰਜਾਬ ਵਿਚ ਲਗਾਤਾਰ ਪੈ ਰਹੇ ਠੰਢ ਤੇ ਧੁੰਦ ਦੇ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਹੈ। ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਧੁੰਦ ਦੀ ਚਿੱਟੀ ਚਾਦਰ ਵਿੱਚ ਪੂਰਾ ਲਿਪਟਿਆ ਹੋਇਆ ਹੈ। ਇਸੇ ਕਰਕੇ ਲੋਕਾਂ ਨੂੰ ਆਉਣ ਜਾਣ ਵਿਚ ਕਾਫ਼ੀ ਦਿੱਕਤ ਹੋ ਰਹੀ ਹੈ। ਹਾਈਵੇ ਤੇ ਚੱਲਣ ਵਾਲੇ ਵਾਹਨ ਆਪਣੇ ਵਾਹਨਾਂ ਦੀਆਂ ਲਾਈਟਾਂ ਜਲਾ ਕੇ ਹੌਲੀ ਗਤੀ ਨਾਲ ਚਲਦੇ ਹੋਏ ਨਜ਼ਰ ਆ ਰਹੇ ਹਨ। ਗੱਲ ਰੇਲ ਮਾਰਗ ਦੀ ਕੀਤੀ ਜਾਵੇ ਤਾਂ ਜ਼ਿਆਦਾ ਪੈ ਰਹੀ ਧੁੰਦ ਦੇ ਕਰਕੇ ਰੇਲਵੇ ਵਿਭਾਗ ਵੱਲੋਂ 2 ਟਰੇਨਾਂ ਰੱਦ ਕੀਤੀਆਂ ਹੈ। ਅੱਜ ਨੰਗਲ ਤੇ ਅਨੰਦਪੁਰ ਸਾਹਿਬ ਵਿਚ ਧੁੰਦ ਨੇ ਬਹੁਤ ਜ਼ਿਆਦਾ ਕਹਿਰ ਪਿਆ ਹੈ ਅਤੇ ਇਸ ਦੇ ਨਾਲ ਹੀ ਵਿਜੀਬਿਲਟੀ ਵੀ ਬਹੁਤ ਘੱਟ ਗਈ ਹੈ।
ਸਰਦੀਆਂ ਦੇ ਇਸ ਮੌਸਮ ਵਿਚ ਇਸ ਸੀਜ਼ਨ ਵਿੱਚ ਬਰਸਾਤ ਨਾ ਹੋਈ ਹੋਵੇ ਪਰ ਠੰਢ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਧੁੰਦ ਦੀ ਚਿੱਟੀ ਚਾਦਰ ਦੇ ਕਰਕੇ ਜਿੱਥੇ ਸਾਰਾ ਜਨ-ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਆਵਾਜਾਈ ਦੀ ਰਫ਼ਤਾਰ 'ਤੇ ਵੀ ਕਾਫ਼ੀ ਫ਼ਰਕ ਪਿਆ ਹੈ। ਕੜਾਕੇ ਦੀ ਸਰਦੀ ਤੇ ਧੁੰਦ ਦੇ ਵਿੱਚ ਵਿਜੀਬਿਲਟੀ ਘੱਟ ਹੋਣ ਕਰ ਕੇ ਰਫ਼ਤਾਰ ਘਟੀ ਹੈ। ਲੋਕ ਇਸ ਤੋਂ ਧੁੰਦ ਅਤੇ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ।
ਦੁਕਾਨਦਾਰ ਵੀ ਦੁਕਾਨਾਂ ਛੱਡ ਕੇ ਅੱਗ ਸੇਕਦੇ ਨਜ਼ਰ ਆਏ ਵੱਧ ਰਹੀ ਧੁੰਦ ਦੇ ਕਰਕੇ ਰੇਲਵੇ ਵਿਭਾਗ ਵੱਲੋਂ 2 ਟਰੇਨਾਂ ਰੱਦ ਕੀਤੀਆਂ ਗਈਆਂ ਹਨ , ਜਿਨ੍ਹਾਂ ਵਿਚ ਸਵੇਰੇ ਨੰਗਲ ਤੋਂ ਅੰਬਾਲਾ ਵਾਇਆ ਚੰਡੀਗੜ੍ਹ ਜਾਣ ਵਾਲੀ ਰੇਲ 24 ਜਨਵਰੀ ਤੱਕ ਅਤੇ ਨੰਗਲ ਤੋਂ ਅੰਮ੍ਰਿਤਸਰ ਸਵੇਰੇ 7.20 ਤੋਂ ਨੰਗਲ ਤੋਂ ਚੱਲਣ ਵਾਲੀ ਟਰੇਨ 28 ਫਰਵਰੀ ਤੱਕ ਬੰਦ ਰਹੇਗੀ । ਲੋਕ ਕੜਾਕੇ ਦੀ ਪੈ ਰਹੀ ਤੇ ਠੰਢ ਤੇ ਧੁੰਦ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਹਰਭਜਨ ਮਾਨ, ਕੋਰਟ ਪਹੁੰਚਿਆ ਮਾਮਲਾ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ 25 ਤੋਂ 29 ਦਸੰਬਰ ਤੱਕ ਸੰਘਣੀ ਧੁੰਦ ਛਾਈ ਰਹੇਗੀ। ਹਾਲਾਂਕਿ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਜੋ ਕਿ ਬਾਕੀ ਦੇ ਤਿੰਨ ਦਿਨਾਂ ਤੱਕ ਜਾਰੀ ਰਹੇਗੀ। ਧੁੰਦ ਅਤੇ ਸਰਦੀ ਦੇ ਇਸ ਮੌਸਮ ਵਿਚ ਡਾਕਟਰ ਦਾ ਕਹਿਣਾ ਹੈ ਕਿ ਸਰਦੀ ਦੇ ਇਸ ਮੌਸਮ ਵਿਚ ਬਰਸਾਤ ਹਾਲੇ ਤੱਕ ਨਹੀਂ ਹੋਈ ਇਸ ਕਰਕੇ ਸਰਦੀ ਪੈ ਰਹੀ ਹੈ ਸਰਦੀ ਤੇ ਧੁੰਦ ਤੋਂ ਬਚਣ ਲਈ ਹਰ ਇਕ ਵਿਅਕਤੀ ਨੂੰ ਪੋਸਟਿਕ ਨਾਸ਼ਤਾ ਫਲ ਫਰੂਟ ਖਾਣੇ ਚਾਹੀਦੇ ਹਨ।
ਮੌਸਮ ਦੀ ਬੇਰੁਖ਼ੀ ਤੇ ਪੈ ਰਹੀ ਸਰਦੀ ਦੇ ਕਰਕੇ ਲੋਕਾਂ ਨੂੰ ਖੰਘ, ਜ਼ੁਕਾਮ , ਗਲਾ ਖਰਾਬ , ਪੇਟ ਦਰਦ ਵਰਗੀਆਂ ਬੀਮਾਰੀਆਂ ਲੱਗ ਰਹੀਆਂ ਹਨ। ਇਸ ਮੌਸਮ ਵਿੱਚ ਜਿੰਨਾ ਹੋ ਸਕੇ ਘਰ ਰਹੋ ਜੇਕਰ ਇਸ ਸਰਦੀ ਵਿੱਚ ਧੁੰਦ ਵਿੱਚ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ ਤਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਮੂੰਹ ਹੱਥ ਪੈਰ ਢਕ ਲਓ ਤਾਂ ਜੋ ਤੁਹਾਨੂੰ ਸਰਦੀ ਨਾ ਲੱਗ ਸਕੇ।
(ਬਿਮਲ ਸ਼ਰਮਾ ਦੀ ਰਿਪੋਰਟ)