ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੱਥੇਦਾਰ ਧਾਰਮਿਕ ਮਾਮਲਿਆਂ ’ਚ ਫ਼ੈਸਲਾ ਕਰ ਸਕਦੇ ਹਨ ਪਰ ਸਿਆਸਤ ਦੇ ਖੇਤਰ ’ਤ ਲੰਗਾਹ ਨੂੰ ਹਰੀ ਝੰਡੀ ਦੇਣ ਦਾ ਅਧਿਕਾਰ ਜਥੇਦਾਰ ਨੂੰ ਨਹੀਂ ਹੈ।
Trending Photos
Sucha Singh Langah News: ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਸਿੱਖ ਪੰਥ ’ਚ ਵਾਪਸੀ ਕਰਵਾ ਦਿੱਤੀ ਗਈ ਹੈ। ਪਰ ਲੰਗਾਹ ਦੀ ਸਿਆਸਤ ’ਚ ਵਾਪਸੀ ’ਤੇ ਅਕਾਲੀ ਆਗੂ ਨੇ ਹੀ ਵਿਰੋਧ ਜ਼ਾਹਰ ਕੀਤਾ ਹੈ।
ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੱਥੇਦਾਰ ਧਾਰਮਿਕ ਮਾਮਲਿਆਂ ’ਚ ਫ਼ੈਸਲਾ ਕਰ ਸਕਦੇ ਹਨ ਪਰ ਸਿਆਸਤ ਦੇ ਖੇਤਰ ’ਤ ਲੰਗਾਹ ਨੂੰ ਹਰੀ ਝੰਡੀ ਦੇਣ ਦਾ ਅਧਿਕਾਰ ਜਥੇਦਾਰ ਨੂੰ ਨਹੀਂ ਹੈ।
ਵਲਟੋਹਾ ਨੇ ਕਿਹਾ ਕਿ ਜਥੇਦਾਰ ਵਲੋਂ ਇਹ ਫ਼ੈਸਲਾ ਸੁਣਾਇਆ ਜਾਣਾ ਕਿ ਲੰਗਾਹ ਹੁਣ ਸਿਆਸੀ ਖੇਤਰ ’ਚ ਵੀ ਵਿਚਰ ਸਕਦੇ ਹਨ, ਇਸ ਨਾਲ ਆਮ ਲੋਕਾਂ ’ਚ ਇਹ ਸੁਨੇਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੈਸਲੇ ਲਾਗੂ ਕਰਵਾਉਂਦਾ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਪ੍ਰਿਅੰਕਾ ਗਾਂਧੀ ਦੀ ਚਿੱਠੀ, ਕਾਂਗਰਸ ’ਚ ਸਿੱਧੂ ਨੂੰ ਵੱਡਾ ਅਹੁਦਾ ਦਿੱਤੇ ਜਾਣ ਦਾ ਇਸ਼ਾਰਾ!
ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਸ਼ੰਕਾ ਪ੍ਰਗਟਾਇਆ ਕਿ ਸੌਦਾ ਸਾਧ ਨੂੰ ਮੁਆਫ਼ੀ ਦਿੱਤੇ ਜਾਣ ਤੋਂ ਬਾਅਦ ਲੰਗਾਹ ਨੂੰ ਰਾਜਨੀਤਿਕ ਗਤੀਵਿਧੀਆਂ ’ਚ ਭਾਗ ਲੈਣ ਦਾ ਫ਼ੈਸਲਾ ਦੇਣਾ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲੱਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵਲੋਂ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ’ਚ ਵਾਪਸੀ ਕਰਵਾਉਣ ਦਾ ਫ਼ੈਸਲਾ ਤਾਂ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਪਰ ਸਿਆਸੀ ਤੌਰ ’ਤੇ ਵਿਚਰਣ ਦਾ ਫ਼ੈਸਲਾ ਦੇਣ ਦਾ ਅਧਿਕਾਰ ਉਨ੍ਹਾਂ ਨੂੰ ਨਹੀਂ ਹੈ।
ਵਲਟੋਹਾ ਨੇ ਸਪੱਸ਼ਟ ਕੀਤਾ ਕਿ ਸੁੱਚਾ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਮੁਆਫ਼ੀ ਦਿੱਤੇ ਜਾਣ ਦੇ ਫ਼ੈਸਲੇ ’ਚ ਅਕਾਲੀ ਦਲ ਦੀ ਕੋਈ ਸ਼ਮੂਲੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਇਸ ਪਿੱਛੇ ਕੋਈ ਪੰਥ ਵਿਰੋਧੀ ਤਾਕਤਾਂ ਵੱਡੀ ਭੂਮਿਕਾ ਨਿਭਾ ਰਹੀਆਂ ਹਨ, ਜੋ ਅਸਿੱਧੇ ਰੂਪ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣਾ ਚਾਹੁੰਦੀਆਂ ਹਨ।
ਵੇਖੋ, ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਬਾਰੇ ਕੀ ਬੋਲੇ ਅਕਾਲੀ ਆਗੂ ਵਲਟੋਹਾ