ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਵਿਰਾਸਤ ਏ ਖਾਲਸਾ; ਦੇਸ਼ ਵਿਦੇਸ਼ ਤੋਂ ਆ ਰਹੇ ਸੈਲਾਨੀ
Advertisement
Article Detail0/zeephh/zeephh1588534

ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਵਿਰਾਸਤ ਏ ਖਾਲਸਾ; ਦੇਸ਼ ਵਿਦੇਸ਼ ਤੋਂ ਆ ਰਹੇ ਸੈਲਾਨੀ

Virasat-e-Khalsa museum of Sikhism: ਏਸ਼ੀਆ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮਿਊਜ਼ੀਅਮ ਬਣ ਚੁੱਕਾ ਵਿਰਾਸਤ ਏ ਖਾਲਸਾ। ਹੁਣ ਤੱਕ ਵਰਲਡ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ, ਲਿਮਕਾ ਬੁੱਕ ਆਫ ਰਿਕਾਰਡ ਤੋਂ ਇਲਾਵਾ ਕਈ ਰਿਕਾਰਡ ਹਾਸਿਲ ਕਰ ਚੁੱਕਾ ਵਿਰਾਸਤ ਏ ਖਾਲਸਾ।

 

ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਵਿਰਾਸਤ ਏ ਖਾਲਸਾ; ਦੇਸ਼ ਵਿਦੇਸ਼ ਤੋਂ ਆ ਰਹੇ ਸੈਲਾਨੀ

Virasat-e-Khalsa museum of Sikhism: ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਜਿਸਨੂੰ ਅਜੂਬੇ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਇਥੇ ਆਉਣ ਵਾਲੇ ( Virasat-e-Khalsa)ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਜਿੱਥੇ ਦੇਸ਼ ਵਿਦੇਸ਼ ਤੋਂ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ; ਉੱਥੇ ਹੀ ਇਹ ਏਸ਼ੀਆ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮਿਊਜ਼ੀਅਮ ਬਣ ਚੁੱਕਾ ਹੈ ਤੇ ਵਰਲਡ ਰਿਕਾਰਡ , ਏਸ਼ੀਆ ਬੁੱਕ ਆਫ ਰਿਕਾਰਡ , ਲਿਮਕਾ ਬੁੱਕ ਆਫ ਰਿਕਾਰਡ ਤੋਂ ਇਲਾਵਾ ਕਈ ਰਿਕਾਰਡ ਆਪਣੇ ਨਾਮ ਕਰ ਚੁੱਕਾ ਹੈ ਤੇ ਪ੍ਰਿੰਸ ਚਾਰਲਸ ਜਿਹੀਆਂ ਹਸਤੀਆਂ ਤੋਂ ਇਲਾਵਾ ਆਪਣੇ ਤੇ ਕਈ ਬਾਹਰਲੇ ਮੁਲਕਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਖਾਸ ਤੌਰ ਤੇ ਇਸਨੂੰ ਦੇਖਣ ਲਈ ਆ ਚੁੱਕੇ ਹਨ।

ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਖ਼ਾਲਸਾ ਪੰਥ ਦੀ ਸਾਜਨਾ ਦਿਵਸ ਦੇ ਵਰ੍ਹੇ ਗੰਢ ਦੇ ਮੌਕੇ ਤੇ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ  (Virasat-e-Khalsa)ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ 25 ਨਵੰਬਰ 2011 ਨੂੰ ਵਿਰਾਸਤ ਏ ਖਾਲਸਾ ਦੀਆਂ ਕੁੱਲ 14 ਗੈਲਰੀਆਂ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਸੀ ਤੇ ਦੂਜੇ ਫੇਸ ਦਾ ਉਦਘਾਟਨ 25 ਨਵੰਬਰ 2016 ਕਰਕੇ ਇਸ ਦੀਆਂ ਕੁੱਲ 13 ਗੈਲਰੀਆਂ ਨੂੰ ਵੀ ਲੋਕਾਂ ਦੇ ਲਈ ਖੋਲ੍ਹ ਦਿੱਤਾ ਗਿਆ। ਇਸ ਸਮੇਂ ਵਿਰਾਸਤ ਏ ਖਾਲਸਾ ਵਿੱਚ ਕੁੱਲ 27 ਗੈਲਰੀਆਂ ਦੇ ਵਿਚ ਪੰਜਾਬ ਦੇ ਸੱਭਿਆਚਾਰ , ਵਿਰਸੇ ਅਤੇ ਖਾਲਸਾ ਪੰਥ ਦੇ 300 ਸਾਲ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ। ਵਿਰਾਸਤ ਏ ਖਾਲਸਾ ਦੀ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਚਰਚਾ ਹੋਣ ਲੱਗੀ ਤੇ ਇਸ ਵਿਰਾਸਤ ਏ ਖਾਲਸਾ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ  

ਵਿਰਾਸਤ-ਏ-ਖਾਲਸਾ ਨੂੰ  (Virasat-e-Khalsa) ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਇਥੇ ਪਹੁੰਚਦੇ ਹਨ , ਵੀਵੀਆਈਪੀ ਦੇ ਨਾਲ-ਨਾਲ ਕਈ ਦੇਸ਼-ਵਿਦੇਸ਼ ਦੇ ਰਾਜਨੀਤਿਕ , ਕੈਨੇਡਾ ਦੇ ਪ੍ਰਧਾਨ ਮੰਤਰੀ , ਮਾਰੀਸ਼ਸ ਦੇ ਰਾਸ਼ਟਰਪਤੀ , ਸੂਬਿਆਂ ਦੇ ਗਵਰਨਰ , ਮੁੱਖ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ, ਵੱਖ-ਵੱਖ ਦੇਸ਼ਾਂ ਦੇ ਸੰਸਦ ਮੈਂਬਰਾਂ ਅਤੇ ਰਾਜਦੂਤ ਸਹਿਬਾਨ ਆਦਿ ਨੇ ਅਜਾਇਬ ਘਰ ਦਾ ਦੌਰਾ ਕਰਕੇ ਇਸ ਦੀ ਖੂਬ ਸ਼ਲਾਘਾ ਕੀਤੀ ਹੈ।

ਵਿਰਾਸਤ-ਏ-ਖਾਲਸਾ ਦੇ ਸੰਬੰਧ ਵਧੇਰੇ ਜਾਣਕਾਰੀ ਦੇਣ ਲਈ ਵਿਰਾਸਤੇ ਖਾਲਸਾ ਦੇ ਐਸ ਡੀ ਓ ਰਾਕੇਸ਼ ਸ਼ਰਮਾ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਵਿਰਾਸਤ-ਏ-ਖਾਲਸਾ  (Virasat-e-Khalsa)ਨੂੰ ਫਰਬਰੀ 2018 ਵਿਚ ਜ਼ਿਆਦਾ ਸੈਲਾਨੀ ਦੇਖਣ ਆਏ ਇਸ ਕਾਰਨ ਲਿਮਕਾ ਬੁੱਕ ਆਫ ਰਿਕਾਰਡਜ਼ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਬਣਾਏ ਗਏ ‘ਵਿਰਾਸਤ-ਏ-ਖਾਲਸਾ’ ਨੂੰ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਮੰਨਿਆ ਗਿਆ ਹੈ ਅਤੇ ਵਿਰਾਸਤ ਏ ਖਾਲਸਾ ਨੂੰ ਹੋਰ ਕਈ ਤਰਾਂ ਦੇ ਰਿਕਾਰਡ ਵੀ ਹਾਸਲ ਕੀਤੇ ਹਨ। ਵਿਰਾਸਤ-ਏ-ਖਾਲਸਾ  (Virasat-e-Khalsa) ਵੱਲੋਂ ਬਿਜਲੀ ਦੀ ਲਾਗਤ ਘਟਾਉਣ ਲਈ ਚੁੱਕੇ ਗਏ ਕਦਮਾਂ ਦੇ ਨਤੀਜਿਆਂ ਦੀ ਸਮੀਖਿਆ ਕਰਦਿਆਂ ਪੰਜਾਬ ਊਰਜਾ ਵਿਕਾਸ ਅਥਾਰਟੀ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਊਰਜਾ ਸੰਭਾਲ ਪੁਰਸਕਾਰ ਵੀ ਦਿੱਤਾ ਗਿਆ ਹੈ। ਪਿਛਲੇ ਦਿਨਾਂ ਦੌਰਾਨ ਵਿਰਾਸਤ-ਏ-ਖਾਲਸਾ ਨੇ ਮਹੀਨਾਵਾਰ ਬਿਜਲੀ ਬਿੱਲ ਵਿੱਚ ਵੀ 4 ਤੋਂ 5 ਲੱਖ ਰੁਪਏ ਦੀ ਵੱਡੀ ਬੱਚਤ ਕੀਤੀ ਹੈ। 

ਇਹ ਵੀ ਪੜ੍ਹੋ: ਹਰਿਆਣਾ 'ਚ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ ਮੋਬਾਈਲ ਇੰਟਰਨੈੱਟ ਸੇਵਾਵਾਂ, ਜਾਣੋ ਵਜ੍ਹਾ

ਸੈਲਾਨੀਆਂ ਲਈ ਸਵੇਰੇ 10 ਵਜੇ ਤੋਂ ਸ਼ਾਮ 4:30 ਵਜੇ ਤੱਕ ਪਾਸ ਦਿੱਤੇ ਜਾਂਦੇ ਹਨ ਜਿਸ ਰਾਹੀਂ ਹਰ ਕੋਈ ਇਸ ਵਿਰਾਸਤ ਨੂੰ ਦੇਖ ਸਕਦਾ ਹੈ। ਵਿਰਾਸਤ-ਏ-ਖਾਲਸਾ ਦੀਆਂ 27 ਗੈਲਰੀਆਂ ਹਨ ਅਤੇ ਇਹ ਗੈਲਰੀਆਂ 550 ਸਾਲਾਂ ਤੱਕ ਫੈਲੀ ਪੰਜਾਬ ਦੀ ਅਮੀਰ ਅਤੇ ਸ਼ਾਨਦਾਰ ਵਿਰਾਸਤ ਨੂੰ ਦਰਸਾਉਂਦੀਆਂ ਹਨ। ਵਿਰਾਸਤ-ਏ-ਖਾਲਸਾ  (Virasat-e-Khalsa) ਨੇ ਪੰਜਾਬ ਦੇ ਸੱਭਿਆਚਾਰ, ਵਿਰਸੇ, ਦੇਸ਼ ਦੀ ਅਜ਼ਾਦੀ ਦਾ ਸੰਘਰਸ਼ , ਰਾਜਨੀਤੀ , ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲਣ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਹਨ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ। 

ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਭਰ ਵਿੱਚ ਵਿਲੱਖਣ ਪਛਾਣ ਬਣਾਉਣ ਵਾਲਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ  (Virasat-e-Khalsa) ਹੁਣ ਪੂਰੇ ਭਾਰਤ ਵਿੱਚ ਪਹਿਲੇ ਨੰਬਰ 'ਤੇ ਹੈ। ਵਿਰਾਸਤ-ਏ-ਖਾਲਸਾ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਇਥੇ ਪਹੁੰਚੇ। ਸਗੋਂ ਵੀਵੀਆਈਪੀ ਪਰਸਨ ਦੇ ਨਾਲ-ਨਾਲ ਕਈ ਦੇਸ਼-ਵਿਦੇਸ਼ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ, ਮਾਰੀਸ਼ਸ ਦੇ ਰਾਸ਼ਟਰਪਤੀ, ਸੂਬਿਆਂ ਦੇ ਗਵਰਨਰਾਂ, ਮੁੱਖ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ, ਵੱਖ-ਵੱਖ ਦੇਸ਼ਾਂ ਦੇ ਸੰਸਦ ਮੈਂਬਰਾਂ ਅਤੇ ਰਾਜਦੂਤ ਸਹਿਬਾਨ ਆਦਿ ਨੇ ਅਜਾਇਬ ਘਰ ਦਾ ਦੌਰਾ ਕਰਕੇ ਇਸ ਦੀ ਸ਼ਲਾਘਾ ਕੀਤੀ ਹੈ।

(ਬਿਮਲ ਸ਼ਰਮਾ ਦੀ ਰਿਪੋਰਟ)

Trending news