Amritsar News: ਅੰਮ੍ਰਿਤਸਰ ਤੋਂ ਨਸ਼ੇ 'ਚ ਝੂਲਦੀ ਲੜਕੀ ਦੀ ਵੀਡੀਓ ਆਈ ਸਾਹਮਣੇ; ਦੁਕਨਦਾਰਾਂ ਨੇ ਪੈਟਰੋਲਿੰਗ ਵਧਾਉਣ ਦੀ ਕੀਤੀ ਮੰਗ
Advertisement
Article Detail0/zeephh/zeephh2306333

Amritsar News: ਅੰਮ੍ਰਿਤਸਰ ਤੋਂ ਨਸ਼ੇ 'ਚ ਝੂਲਦੀ ਲੜਕੀ ਦੀ ਵੀਡੀਓ ਆਈ ਸਾਹਮਣੇ; ਦੁਕਨਦਾਰਾਂ ਨੇ ਪੈਟਰੋਲਿੰਗ ਵਧਾਉਣ ਦੀ ਕੀਤੀ ਮੰਗ

Amritsar News: ਪੰਜਾਬ ਦੀ ਜਵਾਨੀ ਰੋਜ਼ਾਨਾ ਹੀ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਕਈ ਵਾਰ ਨਸ਼ੇ ਵਿੱਚ ਟੱਲੀ ਮੁੰਡੇ-ਕੁੜੀਆਂ ਦੀ ਵੀਡੀਓ ਵੀ ਸਾਹਮਣੇ ਆਈਆਂ ਹਨ।

Amritsar News: ਅੰਮ੍ਰਿਤਸਰ ਤੋਂ ਨਸ਼ੇ 'ਚ ਝੂਲਦੀ ਲੜਕੀ ਦੀ ਵੀਡੀਓ ਆਈ ਸਾਹਮਣੇ; ਦੁਕਨਦਾਰਾਂ ਨੇ ਪੈਟਰੋਲਿੰਗ ਵਧਾਉਣ ਦੀ ਕੀਤੀ ਮੰਗ

Amritsar News (ਭਰਤ ਸ਼ਰਮਾ): ਪੰਜਾਬ ਦੀ ਜਵਾਨੀ ਰੋਜ਼ਾਨਾ ਹੀ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਕਈ ਵਾਰ ਨਸ਼ੇ ਵਿੱਚ ਟੱਲੀ ਮੁੰਡੇ-ਕੁੜੀਆਂ ਦੀ ਵੀਡੀਓ ਵੀ ਸਾਹਮਣੇ ਆਈਆਂ ਹਨ। ਜ਼ੀ ਮੀਡੀਆ ਵੱਲੋਂ ਅੱਜ ਨਸ਼ੇ ਨੂੰ ਲੈ ਕੇ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਇੱਕ ਲੜਕੀ ਨਸ਼ੇ ਦੀ ਹਾਲਤ ਵਿੱਚ ਝੂਲਦੀ ਹੋਈ ਨਜ਼ਰ ਆ ਰਹੀ ਸੀ।

ਜ਼ੀ ਮੀਡੀਆ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਿਟੀ ਸੈਂਟਰ ਮਾਰਕੀਟ ਵਿੱਚ ਰੋਜ਼ ਰਾਤ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਦੋਸਤ ਵੱਲੋਂ ਬਣਾਈ ਗਈ ਸੀ ਅਤੇ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਆਇਆ ਸੀ।

ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਨੇ ਨਸ਼ੇ ਵਿੱਚ ਟੁੰਨ ਇੱਕ ਲੜਕੀ ਦੇਖੀ। ਇਸ ਲੜਕੀ ਕੋਲੋਂ ਚੰਗੀ ਤਰੀਕੇ ਦੇ ਨਾਲ ਚੱਲਿਆ ਵੀ ਨਹੀਂ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੀ ਛਵੀ ਖਰਾਬ ਹੁੰਦੀ ਹੈ। ਕਿਉਂਕਿ ਸਿਟੀ ਸੈਂਟਰ ਮਾਰਕੀਟ ਦੇ ਨਾਲ ਹੀ ਬੱਸ ਸਟੈਂਡ ਹੈ ਅਤੇ ਇੱਥੇ ਦੇਸ਼ ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਕੁੜੀਆਂ ਸ਼ਰੇਆਮ ਨਸ਼ਾ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਤ ਦੇ ਸਮੇਂ ਇਸ ਇਲਾਕੇ ਪੁਲਿਸ ਵੱਲੋਂ ਵਿੱਚ ਬਿਲਕੁਲ ਵੀ ਪੈਟਰੋਲਿੰਗ ਨਹੀਂ ਕੀਤੀ ਜਾਂਦੀ, ਜਿਸ ਦਾ ਇਹ ਲੋਕ ਫਾਇਦਾ ਚੁੱਕਦੇ ਹਨ ਅਤੇ ਇਸ ਇਲਾਕੇ ਵਿੱਚ ਨਸ਼ਾ ਕਰਦੇ ਹਨ।

ਇਹ ਵੀ ਪੜ੍ਹੋ : Amritsar News: ਪੇਪਰ ’ਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਦਾਖਲਾ ਨਾ ਦੇਣਾ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ- ਜਥੇਦਾਰ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਡੀਜੀਪੀ ਪੰਜਾਬ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸੀਐਮਓ ਪੰਜਾਬ ਨੂੰ ਈਮੇਲ ਵੀ ਕੀਤੀ ਹੈ ਅਤੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਇਲਾਕੇ ਵਿੱਚ ਰਾਤ ਨੂੰ ਪੈਟਰੋਲਿੰਗ ਵਧਾਈ ਜਾਵੇ ਤੇ ਉਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਜੋ ਇਸ ਇਲਾਕੇ ਵਿੱਚ ਨਸ਼ਾ ਵੇਚਦੇ ਹਨ ਤੇ ਕਰਦੇ ਹਨ।

ਇਹ ਵੀ ਪੜ੍ਹੋ : Diljit and Neeru at Golden Temple: ਦਿਲਜੀਤ ਤੇ ਨੀਰੂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

Trending news