ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਿੱਚ ਕਟੌਤੀ ਕੀਤੀ, ਜਾਣੋ ਨਵਾਂ ਰੇਟ
Advertisement
Article Detail0/zeephh/zeephh2616608

ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਿੱਚ ਕਟੌਤੀ ਕੀਤੀ, ਜਾਣੋ ਨਵਾਂ ਰੇਟ

Verka milk prices: ਦੇਸ਼ ਦੇ ਸਭ ਤੋਂ ਵੱਡੇ ਦੁੱਧ ਬ੍ਰਾਂਡ ਅਮੂਲ ਨੇ ਸ਼ੁੱਕਰਵਾਰ ਨੂੰ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ। ਅਮੂਲ ਨੇ ਤਿੰਨ ਦੁੱਧ ਉਤਪਾਦਾਂ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਘਟਾਈ ਸੀ। ਇਸ ਅਨੁਸਾਰ, ਅਮੂਲ ਗੋਲਡ, ਤਾਜ਼ਾ ਤੇ ਟੀ ​​ਸਪੈਸ਼ਲ ਦੀਆਂ ਕੀਮਤਾਂ ਘਟੀਆਂ ਹਨ। ਇਹ ਕਟੌਤੀ 24 ਜਨਵਰੀ ਤੋਂ ਲਾਗੂ ਹੋ ਗਈ ਹੈ।

 ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਿੱਚ ਕਟੌਤੀ ਕੀਤੀ, ਜਾਣੋ ਨਵਾਂ ਰੇਟ

Verka milk prices: ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਸਹਿਕਾਰੀ ਸੰਸਥਾ ਵੇਰਕਾ ਨੇ ਵੇਰਕਾ ਸਟੈਂਡਰਡ ਦੁੱਧ ਇਕ ਲੀਟਰ ਦੀ ਪੈਕਿੰਗ ਤੇ ਵੇਰਕਾ ਫੁੱਲ ਕ੍ਰੀਮ ਦੁੱਧ ਇਕ ਲੀਟਰ ਦੀ ਪੈਕਿੰਗ 'ਤੇ ਇਕ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਨਵੀਆਂ ਕੀਮਤਾਂ ਐਤਵਾਰ ਤੋਂ ਲਾਗੂ ਹੋਣਗੀਆਂ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਮਿਲੇਗਾ।

ਵੇਰਕਾ ਅੰਮ੍ਰਿਤਸਰ ਦੇ ਐੱਮਡੀ ਹਰਿਮੰਦਰ ਸਿੰਘ ਸੰਧੂ ਅਨੁਸਾਰ ਵੇਰਕਾ ਦੁੱਧ ਸੰਤੁਲਿਨ ਅਤੇ ਪੌਸ਼ਟਿਕ ਹੈ ਤੇ ਇਸ ਵਿਚ ਵਿਟਾਮਿਨ ਏ ਤੇ ਡੀ ਭਰਪੂਰ ਮਾਤਰਾ 'ਚ ਹੈ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੇਟ ਘਟਾਏ ਗਏ ਹਨ। ਉੱਥੇ ਹੀ ਵੇਰਕਾ ਰਬੜੀ ਦੀ 85 ਗ੍ਰਾਮ ਦੀ ਪੈਕਿੰਗ 25 ਅਤੇ ਟੋਨਡ ਮਿਲਕ ਦੀ ਨਵੀਂ ਪੈਕਿੰਗ ਵੀਹ ਰੁਪਏ 'ਚ ਮੁਹੱਈਆ ਕਰਵਾਈ ਜਾਵੇਗੀ। ਨੇੜਲੇ ਭਵਿੱਖ ਵਿਚ ਵੇਰਕਾ ਦੇ ਕਈ ਉਤਪਾਦ ਬਾਜ਼ਾਰ 'ਚ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵੇਰਕਾ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਦੁੱਧ ਉਤਪਾਦ ਉਪਲਬਧ ਕਰਵਾਉਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ: Amul Milk Price Cut: ਅਮੂਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ, ਜਾਣੋ ਨਵੀਆਂ ਕੀਮਤਾਂ

ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਦੁੱਧ ਬ੍ਰਾਂਡ ਅਮੂਲ ਨੇ ਸ਼ੁੱਕਰਵਾਰ ਨੂੰ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ। ਅਮੂਲ ਨੇ ਤਿੰਨ ਦੁੱਧ ਉਤਪਾਦਾਂ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਘਟਾਈ ਸੀ। ਇਸ ਅਨੁਸਾਰ, ਅਮੂਲ ਗੋਲਡ, ਤਾਜ਼ਾ ਤੇ ਟੀ ​​ਸਪੈਸ਼ਲ ਦੀਆਂ ਕੀਮਤਾਂ ਘਟੀਆਂ ਹਨ। ਇਹ ਕਟੌਤੀ 24 ਜਨਵਰੀ ਤੋਂ ਲਾਗੂ ਹੋ ਗਈ ਹੈ।

Trending news