ਗਰਮੀ ਤੋਂ ਬਾਅਦ ਬਰਸਾਤ ਨਾਲ ਮੌਸਮ ਬਦਲਦਾ ਹੈ ਤੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। ਪਰ ਬਦਲਦੇ ਮੌਸਮ ਦੀ ਬਰਸਾਤ ਤੁਹਾਨੂੰ ਬਿਮਾਰ ਵੀ ਕਰ ਸਕਦੀ ਹੈ। ਜਦੋਂ ਤਾਪਮਾਨ ‘ਚ ਬਦਲਾਅ ਆਉਂਦਾ ਹੈ ਤਾਂ ਨਾਲ ਹੀ ਬਿਮਾਰੀਆਂ ਦਾ ਖ਼ਦਸ਼ਾ ਵੀ ਵੱਧ ਜਾਂਦਾ ਹੈ। ਇਸ ਲਈ ਸਵਾਧਾਨੀ ਵਰਤਣਾ ਜ਼ਰੂਰੀ ਹੈ।
Trending Photos
ਚੰਡੀਗੜ੍ਹ- ਬਰਸਾਤ ਆਉਂਦੇ ਹੀ ਦਿਲ ਖੁਸ਼ ਹੋ ਜਾਂਦਾ ਹੈ ਤੇ ਉਸ ਵਿੱਚ ਨਹਾਉਣ ਨੂੰ ਜੀਅ ਕਰਦਾ ਹੈ। ਗਰਮੀ ਤੋਂ ਬਾਅਦ ਬਰਸਾਤ ਨਾਲ ਮੌਸਮ ਬਦਲਦਾ ਹੈ ਤੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। ਪਰ ਬਦਲਦੇ ਮੌਸਮ ਦੀ ਬਰਸਾਤ ਤੁਹਾਨੂੰ ਬਿਮਾਰ ਵੀ ਕਰ ਸਕਦੀ ਹੈ। ਜਦੋਂ ਤਾਪਮਾਨ ‘ਚ ਬਦਲਾਅ ਆਉਂਦਾ ਹੈ ਤਾਂ ਨਾਲ ਹੀ ਬਿਮਾਰੀਆਂ ਦਾ ਖ਼ਦਸ਼ਾ ਵੀ ਵੱਧ ਜਾਂਦਾ ਹੈ। ਆਮ ਕਰਕੇ ਬੱਚੇ ਬਰਸਾਤ ਵਿੱਚ ਜ਼ਿਆਦਾ ਭਿਜਦੇ ਹਨ ਉਨ੍ਹਾਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ ਕਿਉਕਿ ਬਦਲਦੇ ਮੌਸਮ ਦੀ ਬਰਸਾਤ ਸਭ ਨੂੰ ਚੰਗੀ ਲਗਦੀ ਹੈ ਪਰ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਇਸ ਲਈ ਸਵਾਧਾਨੀ ਵਰਤਣਾ ਜ਼ਰੂਰੀ ਹੈ।
ਬਰਸਾਤ ਵਿੱਚ ਬਦਲਦੇ ਮੌਸਮ 'ਚ ਸਭ ਤੋਂ ਜ਼ਿਆਦਾ ਬੁਖਾਰ ਹੀ ਹੁੰਦਾ ਹੈ। ਸਰਦੀ, ਜੁਕਾਮ, ਖਾਂਸੀ, ਹਲਕਾ ਬੁਖਾਰ, ਤੇ ਸਰੀਰ ‘ਚ ਦਰਦ ਆਦਿ ਇਹ ਸਾਰੇ ਵਾਇਰਲ ਫੀਵਰ ਦੇ ਲੱਛਣ ਹਨ। ਇਹ ਫੀਵਰ ਬਰਸਾਤ ਦੇ ਮੌਸਮ ਵਿੱਚ ਫੈਲਦਾ ਹੈ ਜੇਕਰ ਘਰ ਵਿੱਚ ਕਿਸੇ ਇੱਕ ਮੈਂਬਰ ਨੂੰ ਬੁਖਾਰ ਫੀਵਰ, ਜੁਕਾਮ ਅਜਿਹਾ ਕੁਝ ਹੁੰਦਾ ਤਾਂ ਇਹ ਬਾਕੀ ਮੈਂਬਰਾਂ ਨੂੰ ਵੀ ਹੋਣ ਦਾ ਡਰ ਹੁੰਦਾ ਹੈ। ਇਸ ਤੋਂ ਬਚਣ ਲਈ ਬਾਰਸਾਤ ਵਿੱਚ ਗਿੱਲੇ ਨਾ ਹੋਵੋ ਤੇ ਅਦਰਕ,ਤੁਲਸੀ ਵਾਲੀ ਚਾਹ ਪੀਉ।
ਬਾਰਸ਼ ਦੇ ਮੌਸਮ ‘ਚ ਨਮੀ ਜ਼ਿਆਦਾ ਰਹਿਣ ਕਾਰਨ ਬੈਕਟਰੀਆ ਆਸਾਨੀ ਨਾਲ ਆਉਂਦੇ ਹਨ। ਇਸ ਲਈ ਚਮੜੀ ‘ਤੇ ਕਈ ਤਰ੍ਹਾਂ ਦੇ ਇੰਫੈਕਸ਼ਨ ਹੋਣ ਦੀ ਸੰਭਾਵਨਾ ਹੁੰਦੀ ਹੈ। ਚਮੜੀ ਤੇ ਫੁੰਸੀ, ਫੋੜੇ, ਦਾਦ, ਘਮੋਰਿਆਂ, ਰੈਸ਼ਿਸ ਆਦਿ ਆ ਜਾਂਦੇ ਹਨ। ਇਸ ਦੇ ਬਚਾਅ ਲਈ ਗੀਲੇ ਕੱਪੜੇ ਜਾਂ ਗਿੱਲੇ ਬੂਟ ਨਾ ਪਾਓ।
ਬਰਸਾਤ ਦੇ ਦਿਨਾਂ ਵਿੱਚ ਪਾਣੀ ਹੋਣ ਕਾਰਨ ਮੱਛਰ ਜ਼ਿਆਦਾ ਬਾਹਰ ਆਉਂਦੇ ਹਨ। ਬਰਸਾਤ ਵਾਲੇ ਮੱਛਰ ਕੱਟਣ ਨਾਲ ਮਲੇਰੀਆ ਜਾਂਦਾ ਹੈ। ਇਸ ਨਾਲ ਤੇਜ਼ ਬੁਖਾਰ ਹੁੰਦਾ ਹੈ ਤੇ ਸਰੀਰ ਦੀ ਟੁੱਟ ਭੱਜ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਚਾਅ ਲਈ ਘਰ ਦੇ ਨਜ਼ਦੀਕ ਪਾਣੀ ਇਕੱਠਾ ਨਾ ਹੋਣ ਦਿਉ।
WATCH LIVE TV