Uorfi Javed news: ਸੁੱਜੀਆਂ ਅੱਖਾਂ, ਚਿਹਰੇ ‘ਤੇ ਨਿਸ਼ਾਨ, ਉਰਫ਼ੀ ਜਾਵੇਦ ਨੂੰ ਇਹ ਹੋਇਆ ਕੀ?
Advertisement

Uorfi Javed news: ਸੁੱਜੀਆਂ ਅੱਖਾਂ, ਚਿਹਰੇ ‘ਤੇ ਨਿਸ਼ਾਨ, ਉਰਫ਼ੀ ਜਾਵੇਦ ਨੂੰ ਇਹ ਹੋਇਆ ਕੀ?

ਉਰਫੀ ਦੀ ਹਾਲਤ ਦੇਖ ਉਸਦੇ ਪ੍ਰਸ਼ੰਸਕ ਪਰੇਸ਼ਾਨ ਵੀ ਹੋ ਰਹੇ ਹਨ ਪਰ ਕੁਝ ਲੋਕਾਂ ਵੱਲੋਂ ਉਸਨੂੰ ਟ੍ਰੋਲ ਕੀਤਾ ਜਾ ਰਿਹਾ ਹੈ। 

 

Uorfi Javed news: ਸੁੱਜੀਆਂ ਅੱਖਾਂ, ਚਿਹਰੇ ‘ਤੇ ਨਿਸ਼ਾਨ, ਉਰਫ਼ੀ ਜਾਵੇਦ ਨੂੰ ਇਹ ਹੋਇਆ ਕੀ?

Uorfi Javed news: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ (Urfi Javed) ਦੀ ਇੱਕ ਅਜਿਹੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਨੂੰ ਦੇਖ ਲੋਕ ਹੈਰਾਨ ਹਨ ਕਿ ਉਰਫ਼ੀ ਨੂੰ ਇਹ ਕੀ ਹੋ ਗਿਆ ਹੈ? 

ਉਰਫ਼ੀ ਦੀ ਵਾਇਰਲ ਤਸਵੀਰ ਨੂੰ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਉਸ ਵਿੱਚ ਉਰਫ਼ੀ ਦੇ ਵਾਲ ਖਿੱਲਰੇ ਦਿਖਾਈ ਦੀ ਰਹੇ ਹਨ ਅਤੇ ਉਸਦੇ ਵੱਲ ਖਿੱਲਰੇ ਹੋਏ ਨਜ਼ਰ ਆ ਰਹੇ ਹਨ ਅਤੇ ਚਿਹਰੇ 'ਤੇ ਕਾਲੇ ਘੇਰੇ, ਅੱਖਾਂ ਦੇ ਹੇਠਾਂ ਨਿਸ਼ਾਨ ਦਿਖਾਈ ਦੇ ਰਹੇ ਹਨ।  ਉਰਫੀ ਦੀ ਹਾਲਤ ਦੇਖ ਉਸਦੇ ਪ੍ਰਸ਼ੰਸਕ ਪਰੇਸ਼ਾਨ ਵੀ ਹੋ ਰਹੇ ਹਨ ਪਰ ਕੁਝ ਲੋਕਾਂ ਵੱਲੋਂ ਉਸਨੂੰ ਟ੍ਰੋਲ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਉਰਫ਼ੀ ਦਾ ਇਹ ਲੁੱਕ ਬਿਨਾਂ ਮੇਕਅੱਪ ‘ਚ ਸੀ ਅਤੇ ਇਸ ਕਰਕੇ ਅਚਾਨਕ ਪਾਪਰਾਜ਼ੀ ਨੂੰ ਦੇਖ ਕੇ ਉਸਨੇ ਆਪਣਾ ਚਿਹਰਾ ਲੁਕੋ ਲਿਆ ਸੀ। 

ਮੰਗਲਵਾਰ ਦੀ ਰਾਤ ਉਰਫ਼ੀ ਜਾਵੇਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ ਜਦੋਂ ਦੇਰ ਰਾਤ ਉਰਫ਼ੀ ਡਿਨਰ ਲਈ ਇੱਕ ਰੈਸਟੌਰੈਂਟ ਪਹੁੰਚੀ ਸੀ। ਬਾਅਦ ਵਿੱਚ ਪਾਪਰਾਜ਼ੀ ਵੱਲੋਂ ਘੇਰੇ ਜਾਣ 'ਤੇ ਉਰਫ਼ੀ ਨੇ ਆਪਣਾ ਚਿਹਰਾ ਛੁਪਾਉਣਾ ਸ਼ੁਰੂ ਕਰ ਦਿੱਤਾ।  ਵੀਡੀਓ ਵਿੱਚ ਉਰਫ਼ੀ ਨੇ ਹਰੇ ਰੰਗ ਦੀ ਵੱਡੀ ਸਾਈਜ਼ ਦੀ ਟੀ-ਸ਼ਰਟ ਅਤੇ ਸ਼ਾਰਟਸ ਪਾਏ ਹੋਏ ਹਨ ਜਦਕਿ ਉਸਨੇ ਆਪਣੇ ਚਿਹਰੇ 'ਤੇ ਕੋਈ ਮੇਕਅਪ ਨਹੀਂ ਕੀਤਾ ਹੋਇਆ ਸੀ।  

ਇਹ ਵੀ ਪੜ੍ਹੋ: Sonia Gandhi Health Update News: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਦਾਖ਼ਲ

ਵੀਡੀਓ ਵਿੱਚ ਉਰਫ਼ੀ ਦੇ ਵਾਲ ਵਿਗੜੇ ਹੋਏ ਸਨ। ਉਹ ਆਪਣੇ ਵਾਲਾਂ ਨਾਲ ਵੀ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਉਹ ਆਪਣੀ ਸੁੱਜੀ ਹੋਈ ਅੱਖਾਂ ਨੂੰ ਆਪਣੇ ਹੱਥਾਂ ਨਾਲ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸਨੇ ਮਾਸਕ ਵੀ ਪਾਇਆ ਹੋਇਆ ਸੀ। 

ਰੈਸਟੋਰੈਂਟ ਪਹੁੰਚਣ ਤੋਂ ਬਾਅਦ ਵੀ ਮੀਡਿਆ ਦੇ ਲੋਕਾਂ ਨੇ ਉਰਫ਼ੀ ਦਾ ਪਿੱਛਾ ਨਹੀਂ ਛੱਡਿਆ ਅਤੇ ਉਹ ਬਾਹਰੋਂ ਉਰਫ਼ੀ ਦੀ ਫੋਟੋ ਕਲਿੱਕ ਕਰਦੇ ਰਹੇ। ਉਰਫੀ ਦੀਆਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਉਸ ਦੀ ਇੱਕ ਅੱਖ ਦੇ ਹੇਠਾਂ ਦਾਗ ਦਿਖਾਈ ਦੇ ਰਿਹਾ ਹੈ ਅਤੇ ਕਾਲੇ ਘੇਰੇ ਵੀ ਸਾਫ਼ ਦਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ: Ludhiana Street Light Scam news: ਲੁਧਿਆਣਾ ਸਟ੍ਰੀਟ ਲਾਈਟ ਘੁਟਾਲਾ ਮਾਮਲੇ 'ਚ HC ਵੱਲੋਂ ਸੰਦੀਪ ਸੰਧੂ ਨੂੰ ਵੱਡੀ ਰਾਹਤ

(For more news related to Uorfi Javed, stay tuned to Zee PHH)

Trending news