Kharar Firing News: ਖਰੜ 'ਚ ਵਿਦਿਆਰਥੀਆਂ ਦੇ ਦੋ ਗੁੱਟਾਂ 'ਚ ਹੋਈ ਲੜਾਈ, ਚੱਲੀਆਂ ਗੋਲੀਆਂ, 1 ਜ਼ਖਮੀ
Advertisement
Article Detail0/zeephh/zeephh2236156

Kharar Firing News: ਖਰੜ 'ਚ ਵਿਦਿਆਰਥੀਆਂ ਦੇ ਦੋ ਗੁੱਟਾਂ 'ਚ ਹੋਈ ਲੜਾਈ, ਚੱਲੀਆਂ ਗੋਲੀਆਂ, 1 ਜ਼ਖਮੀ

Kharar Firing News: ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਝੜਪ ਦੌਰਾਨ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਵੀ ਦਿੱਤਾ ਗਿਆ l

 

Kharar Firing News: ਖਰੜ 'ਚ ਵਿਦਿਆਰਥੀਆਂ ਦੇ ਦੋ ਗੁੱਟਾਂ 'ਚ ਹੋਈ ਲੜਾਈ, ਚੱਲੀਆਂ ਗੋਲੀਆਂ, 1 ਜ਼ਖਮੀ

Kharar Firing News/ਮਨੀਸ਼ਸ਼ੰਕਰ: ਬੀਤੀ ਦੇਰ ਰਾਤ ਮੋਹਾਲੀ ਦੇ ਖਰੜ ਲੁਧਿਆਣਾ ਹਾਈਵੇ ਤੇ ਸਥਿਤ ਓਮੇਗਾ ਸਿਟੀ ਦੇ ਨਜ਼ਦੀਕ ਨਿਜੀ ਹੋਟਲ ਦੇ ਬਾਹਰ ਦੋ ਗੁੱਟਾਂ ਵਿੱਚ ਹੋਈ ਝੜਪ ਦੀ ਵੀਡੀਓ ਲਗਾਤਾਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਘੇਰ ਕੇ ਤਲਵਾਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਅਤੇ ਵੀਡੀਓ ਵਿੱਚ ਹਵਾਈ ਫਾਇਰ ਹੋਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨl ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਝੜਪ ਦੌਰਾਨ ਫਾਇਰਿੰਗ ਦੀ ਘਟਨਾ ਨੂੰ ਵੀ ਦਿੱਤਾ ਗਿਆ ਅੰਜਾਮl

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਦਾ ਨਾਮ ਕੁਝ ਵੱਲ ਪੁੱਤਰ ਜਤਿੰਦਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈl ਇਸ ਘਟਨਾ ਨੇ ਖਰੜ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਪੋਲ ਖੋਲ ਕੇ ਰੱਖ ਦਿੱਤੇ ਹਨ ਕਿਉਂਕਿ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਪੰਜਾਬ ਦਾ ਖਰੜ ਵਿੱਚ ਰੋਡ ਸ਼ੋਅ ਸੀl

ਇਹ ਵੀ ਪੜ੍ਹੋ: Shubh Karan death: ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਕਮੇਟੀ ਅੱਜ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਦਰਜ ਕਰੇਗੀ ਬਿਆਨ 

ਝੜਪ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ ਉੱਤੇ ਨਹੀਂ ਪਹੁੰਚੀ। ਹਾਲਾਂਕਿ ਡੀਸੀ ਮੋਹਾਲੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ 11 ਵਜੇ ਤੋਂ ਬਾਅਦ ਕਿਸੇ ਵੀ ਤਰੀਕੇ ਦੀ ਦੁਕਾਨ ਜਾਂ ਢਾਬਾ ਨਹੀਂ ਖੋਲਿਆ ਜਾਵੇਗਾ।

ਲੇਕਿਨ ਡੀਸੀ ਮੋਹਾਲੀ ਦੇ ਦਿਸ਼ਾ ਨਿਰਦੇਸ਼ ਉਸ ਵਕਤ ਹਵਾ ਹਵਾਈ ਹੁੰਦੇ ਹੋਏ ਨਜ਼ਰ ਆਉਂਦੇ ਹਨ ਜਦੋਂ ਤੁਸੀਂ ਦੇਰ ਰਾਤ ਤਕਰੀਬਨ 12 ਵਜੇ ਤੋਂ ਬਾਅਦ ਖਰੜ ਲੁਧਿਆਣਾ ਨੈਸ਼ਨਲ ਹਾਈਵੇ ਤੇ ਨਿਕਲਦੇ ਹੋ ਕਿਉਂਕਿ ਇਸ ਥਾਂ ਉੱਤੇ ਪਹਿਲੀ ਘਟਨਾ ਨਹੀਂ ਹੈ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਝੜਪਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤੇ ਜਦੋਂ ਲੜਾਈ ਸਬੰਧੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਪੁਲਿਸ ਮੌਕੇ ਉੱਤੇ ਨਹੀਂ ਪਹੁੰਚਦੀ ਅਤੇ ਪੀੜਤਾਂ ਨੂੰ ਥਾਣੇ ਆ ਕੇ ਆਪਣੀ ਕੰਪਲੇਂਟ ਦਰਜ ਕਰਵਾਉਣ ਨੂੰ ਕਹਿੰਦੀ ਹੈl

ਜਦੋਂ ਇਸ ਸਬੰਧੀ ਡੀਐਸਪੀ ਖਰੜ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵੱਲੋਂ ਕਿਹਾ ਗਿਆ ਕਿ ਅਜਿਹੀ ਕੋਈ ਘਟਨਾ ਸਾਡੇ ਨੌਲੇਜ ਵਿੱਚ ਨਹੀਂ ਹੈl

ਇਹ ਵੀ ਪੜ੍ਹੋ: Punjab Election Commission: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲਾਲਚ ਦੇ ਬਦਲੇ ਵੋਟ ਨਾ ਪਾਉਣ ਦੀ ਕੀਤੀ ਅਪੀਲ 
 

 

Trending news