Turkey earthquake news: ਤੁਰਕੀ 'ਚ ਆਇਆ 5.4 ਤੀਬਰਤਾ ਦਾ ਇੱਕ ਹੋਰ ਭੂਚਾਲ, ਹੁਣ ਤੱਕ 5000 ਲੋਕਾਂ ਦੀ ਮੌਤ
Advertisement

Turkey earthquake news: ਤੁਰਕੀ 'ਚ ਆਇਆ 5.4 ਤੀਬਰਤਾ ਦਾ ਇੱਕ ਹੋਰ ਭੂਚਾਲ, ਹੁਣ ਤੱਕ 5000 ਲੋਕਾਂ ਦੀ ਮੌਤ

ਸੋਮਵਾਰ ਰਾਤ ਨੂੰ ਭਾਰਤ ਦੀ ਦੋ ਟੀਮਾਂ ਤੁਰਕੀ ਲਈ ਰਵਾਨਾ ਹੋਈਆਂ

Turkey earthquake news: ਤੁਰਕੀ 'ਚ ਆਇਆ 5.4 ਤੀਬਰਤਾ ਦਾ ਇੱਕ ਹੋਰ ਭੂਚਾਲ, ਹੁਣ ਤੱਕ 5000 ਲੋਕਾਂ ਦੀ ਮੌਤ

Turkey and Syria earthquake death toll news: ਤੁਰਕੀ 'ਚ ਭੂਚਾਲ ਦੇ ਝਟਕਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਦੌਰਾਨ ਤੁਰਕੀ 'ਚ 5.4 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ ਹੈ। ਦੱਸ ਦਈਏ ਕਿ ਤੁਰਕੀ ਤੇ ਸੀਰੀਆ 'ਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 5000 ਤੋਂ ਵੱਧ ਹੋ ਗਈ ਹੈ ਤੇ ਲਗਾਤਾਰ ਭੂਚਾਲ ਦੇ ਝਟਕੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।  

ਮਿਲੀ ਜਾਣਕਾਰੀ ਮੁਤਾਬਕ ਤੁਰਕੀ ਵਿੱਚ ਹੁਣ ਤੱਕ 11,000 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਬਚਾਅ ਕਰਮਚਾਰੀ ਜ਼ਖਮੀਆਂ ਨੂੰ ਲਿਜਾਣ ਅਤੇ ਖੋਜ ਕਾਰਜਾਂ ਵਿੱਚ ਮਦਦ ਲਈ ਘੱਟੋ-ਘੱਟ 10 ਪਾਣੀ ਵਾਲੇ ਜਹਾਜ਼ਾਂ ਅਤੇ 54 ਹਵਾਈ ਜਹਾਜ਼ਾਂ ਦੀ ਵਰਤੋਂ ਕਰ ਰਹੇ ਹਨ।

ਇਸਦੇ ਨਾਲ ਹੀ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਤੁਰਕੀ ਅਤੇ ਸੀਰੀਆ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸੀਰੀਆ ਦੇ ਸਰਕਾਰੀ ਮੀਡੀਆ ਸਾਨਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ, ਭੋਜਨ, ਦਵਾਈਆਂ ਅਤੇ ਕੰਬਲਾਂ ਸਣੇ ਇਰਾਕ ਅਤੇ ਈਰਾਨ ਦੇ ਜਹਾਜ਼ ਸਹਾਇਤਾ ਲੈ ਕੇ ਸੀਰੀਆ ਦੇ ਦਮਿਸ਼ਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੋਈ ਫਾਇਰਿੰਗ; ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ

ਜਾਪਾਨ ਵੱਲੋਂ ਵੀ ਘੋਸ਼ਣਾ ਕੀਤੀ ਗਈ ਕਿ ਉਹ ਦੇਸ਼ ਦੀ ਆਫ਼ਤ ਰਾਹਤ ਬਚਾਅ ਟੀਮ ਨੂੰ ਤੁਰਕੀ ਲਈ ਰਵਾਨਾ ਕਰਨਗੇ।  ਦੂਜੇ ਪਾਸੇ ਸੋਮਵਾਰ ਰਾਤ ਨੂੰ ਭਾਰਤ ਦੀ ਦੋ ਟੀਮਾਂ ਤੁਰਕੀ ਲਈ ਰਵਾਨਾ ਹੋਈਆਂ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ 300 ਤੋਂ ਵੱਧ ਸੈਨਿਕਾਂ ਦੇ ਨਾਲ ਰੂਸੀ ਫੌਜ ਦੀ 10 ਯੂਨਿਟ ਮਲਬੇ ਨੂੰ ਸਾਫ਼ ਕਰ ਰਹੇ ਹਨ ਅਤੇ ਸੀਰੀਆ ਵਿੱਚ ਖੋਜ ਅਤੇ ਬਚਾਅ ਕਾਰਜਾਂ ਵਿੱਚ ਮਦਦ ਕਰ ਰਹੇ ਹਨ। 

ਰੂਸ ਸੀਰੀਆ ਵਿੱਚ ਕੰਮ ਕਰ ਰਹੀ ਸਭ ਤੋਂ ਮਜ਼ਬੂਤ ਵਿਦੇਸ਼ੀ ਸ਼ਕਤੀ ਹੈ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਲੰਮੇ ਸਮੇਂ ਤੋਂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨਾਲ ਗੱਠਜੋੜ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ! SGPC ਨੇ ਪੈਰੋਲ ਰੱਦ ਕਰਨ ਦੀ ਪਟੀਸ਼ਨ ਲਈ ਵਾਪਸ

(For more news apart from Turkey and Syria earthquake death toll, stay tuned to Zee PHH)

Trending news