ਦੱਸ ਦਈਏ ਕਿ ਸੀਰੀਆ ਵਿੱਚ 2011 'ਚ ਹੋਏ ਘਰੇਲੂ ਯੁੱਧ ਤੋਂ ਬਾਅਦ ਇਹ ਸਰਹੱਦਾਂ ਹੁਣ ਜਾ ਕੇ ਪਹਿਲੀ ਵਾਰ ਖੋਲ੍ਹੀਆਂ ਗਈਆਂ ਹਨ।
Trending Photos
Turkey and Syria earthquake death toll news in Punjabi: ਤੁਰਕੀ ਅਤੇ ਸੀਰੀਆ 'ਚ 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਕਰਕੇ ਮਾਰਨ ਵਾਲਿਆਂ ਦੀ ਗਿਣਤੀ ਹੁਣ 37,000 ਤੋਂ ਪਾਰ ਹੋ ਗਈ ਹੈ ਅਤੇ ਹੁਣ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਹੋਰ ਵੱਧ ਸਕਦੇ ਹਨ।
ਦੋਵਾਂ ਦੇਸ਼ਾਂ ਵਿੱਚ ਹੁਣ ਤੱਕ 37 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੌਰਾਨ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਵੱਲੋਂ ਤੁਰਕੀ ਦੇ ਨਾਲ ਦੋ ਹੋਰ ਸਰਹੱਦੀ ਲਾਂਘੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਸੰਯੁਕਤ ਰਾਸ਼ਟਰ ਵੱਲੋਂ ਭੂਚਾਲ ਨਾਲ ਸਬੰਧਤ ਰਾਹਤ ਸਮੱਗਰੀ ਸੀਰੀਆ 'ਚ ਭੇਜੀ ਜਾ ਸਕਦੀ ਹੈ। ਇਸ ਦੌਰਾਨ ਦੇਸ਼ ਵਾਸੀਆਂ ਦੀ ਰਾਹਤ ਲਈ ਇਹ ਸਰਹੱਦਾਂ ਅਗਲੇ 3 ਮਹੀਨਿਆਂ ਤੱਕ ਖੁੱਲ੍ਹੀਆਂ ਰਹਿਣਗੀਆਂ।
ਦੱਸ ਦਈਏ ਕਿ ਸੀਰੀਆ ਵਿੱਚ 2011 'ਚ ਹੋਏ ਘਰੇਲੂ ਯੁੱਧ ਤੋਂ ਬਾਅਦ ਇਹ ਸਰਹੱਦਾਂ ਹੁਣ ਜਾ ਕੇ ਪਹਿਲੀ ਵਾਰ ਖੋਲ੍ਹੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਯੁਕਤ ਰਾਸ਼ਟਰ (ਯੂ.ਐੱਨ.) ਵੱਲੋਂ ਦੱਸਿਆ ਗਿਆ ਸੀ ਕਿ ਪੂਰੀ ਦੁਨੀਆ ਉੱਤਰੀ-ਪੱਛਮੀ ਸੀਰੀਆ ‘ਚ ਇਸ ਬੁਰੇ ਸਮੇਂ 'ਚ ਲੋਕਾਂ ਦੀ ਮਦਦ ਕਰਨ ਲਈ ਅਸਫਲ ਰਹੀ ਹੈ।
ਇਹ ਵੀ ਪੜ੍ਹੋ: ਖ਼ਾਲਿਸਤਾਨ ਦੇ ਮੁੱਦੇ 'ਤੇ ਗੰਭੀਰਤਾ ਨਾਲ ਰੱਖ ਰਹੇ ਹਾਂ ਨਜ਼ਰ: ਅਮਿਤ ਸ਼ਾਹ
ਦੂਜੇ ਪਾਸੇ ਸੰਯੁਕਤ ਰਾਸ਼ਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਰੀਆ ਵਿੱਚ 5.3 ਮਿਲੀਅਨ ਲੋਕ ਬੇਘਰ ਹੋ ਸਕਦੇ ਹਨ ਅਤੇ ਦੋਵਾਂ ਦੇਸ਼ਾਂ ਦੇ 9 ਲੱਖ ਲੋਕਾਂ ਨੂੰ ਫਿਲਹਾਲ ਗਰਮ ਭੋਜਨ ਦੀ ਲੋੜ ਹੈ ਕਿਉਂਕਿ ਜਿੱਥੇ ਤੁਰਕੀ ਤੇ ਸੀਰੀਆ ਵਿੱਚ ਲੋਕ ਭੂਚਾਲ ਤੋਂ ਪ੍ਰਭਾਵਿਤ ਹਨ ਉੱਥੇ ਉਹ ਠੰਡੇ ਮੌਸਮ ਦੀ ਮਾਰ ਦਾ ਵੀ ਸਾਹਮਣਾ ਕਰ ਰਹੇ ਹਨ।
ਫਿਲਹਾਲ ਤੁਰਕੀ ਤੇ ਸੀਰੀਆ 'ਚ ਬਚਾਅ ਕਾਰਜ ਜਾਰੀ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ 'ਮਾਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ'
(For more Punjabi news apart from death toll in Turkey and Syria earthquake, stay tuned to Zee PHH)