Amritsar Marriage news: ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿੱਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ। ਮੜ੍ਹੀਆਂ 'ਚ ਆਪਣੀ ਦਾਦੀ ਦੇ ਨਾਲ ਲੰਮੇ ਸਮੇਂ ਤੋਂ ਵਿਆਹ ਵਾਲੀ ਲੜਕੀ ਰਹਿ ਰਹੀ ਸੀ।
Trending Photos
Amritsar Marriage news: ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿੱਚ ਅੱਜ ਇੱਕ ਅਜੀਬ ਹੀ ਵਿਆਹ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਮੋਹਕਮਪੁਰਾ ਇਲਾਕੇ ਦੀਆਂ ਮੜ੍ਹੀਆਂ ( ਸ਼ਮਸ਼ਾਨਘਾਟ) ਦੇ ਵਿਚ ਲੰਮੇਂ ਸਮੇਂ ਤੋਂ ਦਾਦੀ ਅਤੇ ਪੋਤੀ ਰਹਿ ਰਹੀਆਂ ਸਨ। ਆਪਣੀ ਇਮਾਨਦਾਰੀ ਅਤੇ ਨਿੱਘੇ ਸੁਭਾਅ ਦੇ ਚੱਲਦਿਆਂ ਦੋਵੇਂ ਦਾਦੀ ਅਤੇ ਪੋਤੀ ਇਲਾਕੇ ਦੇ ਲੋਕਾਂ ਦੀਆਂ ਹਰਮਨ ਪਿਆਰੀਆਂ ਹਨ। ਅੱਜ ਇਸ ਗਰੀਬ ਮੜੀਆਂ 'ਚ ਰਹਿਣ ਵਾਲੀ ਲੜਕੀ ਦਾ ਵਿਆਹ ਸਾਰੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕੀਤਾ।
ਇਲਾਕਾ ਨਿਵਾਸੀਆਂ ਨੇ ਹੀ ਲੜਕੀ ਲਈ ਮੁੰਡਾ ਲੱਭਿਆ ਅਤੇ ਉਸ ਦੇ ਸਾਰੇ ਕਾਰਜ ਆਪਣੇ ਹੱਥੀਂ ਕੀਤੇ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਹ ਮੜ੍ਹੀਆਂ ਦੇ ਵਿੱਚ ਰਹਿਣ ਵਾਲੀ ਲੜਕੀ ਦੀ ਬਰਾਤ ਵੀ ਮੜ੍ਹੀਆਂ ਵਿੱਚ ਆਈ। ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਦੇ ਵਿੱਚ ਹੀ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ ਅਸ਼ੋਕ ਕੁਮਾਰ, ਮਨਦੀਪ ਸਿੰਘ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਕਤ ਦਾਦੀ ਪੋਤੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਇਲਾਕੇ ਦੇ ਵਿੱਚ ਬਣੀਆਂ ਮੜ੍ਹੀਆਂ ਅੰਦਰ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੀਆਂ ਹਨ।
ਇਹ ਵੀ ਪੜ੍ਹੋ: Valentine 2023: ਅੱਜ ਤੋਂ ਸ਼ੁਰੂ 'ਵੈਲੇਨਟਾਈਨ ਵੀਕ'; ਇਸ ਤਰ੍ਹਾਂ ਕਰੋ ਆਪਣੇ ਪਿਆਰ ਦਾ ਇਜਹਾਰ, ਦਿਨ ਹੋਵੇਗਾ ਖਾਸ
ਉਨ੍ਹਾਂ ਦੱਸਿਆ ਕਿ ਅੱਜ ਮੜ੍ਹੀਆਂ ਦੇ ਵਿੱਚ ਹੀ ਉਕਤ ਲੜਕੀ ਦੀ ਬਰਾਤ ਆਈ ਹੈ ਅਤੇ ਲੜਕੀ ਦੇ ਵਿਆਹ ਦਾ ਸਾਰਾ ਪ੍ਰਬੰਧ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਗਿਆ ਹੈ। ਇੱਥੋਂ ਤੱਕ ਕਿ ਲੜਕੀ ਲਈ ਮੁੰਡਾ ਵੀ ਇਲਾਕਾ ਨਿਵਾਸੀਆਂ ਨੇ ਮਿਲ ਕੇ ਲੱਭਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਭਾਵੇ ਮੜ੍ਹੀਆਂ ਦੇ ਸਬੰਧ ਵਿੱਚ ਕਈ ਵਿਚਾਰ ਕਰਦੇ ਹਨ ਪਰ ਅੱਜ ਉਕਤ ਲੜਕੀ ਦੀ ਬਰਾਤ ਸਿੱਧੀ ਮੜ੍ਹੀਆਂ ਵਿੱਚ ਆਈ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਵਿੱਚ ਵੀ ਪੂਰੀਆਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਜਲੰਧਰ 'ਚ ਹੋਈ ਫਾਇਰਿੰਗ; ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ
ਇਸ ਮੌਕੇ ਤੇ ਉਕਤ ਲੜਕੀ ਦੀ ਦਾਦੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹੈ ਕਿ ਅੱਜ ਇਲਾਕਾ ਵਾਸੀਆਂ ਦੀ ਮਦਦ ਨਾਲ ਉਸ ਦੀ ਧੀ ਆਪਣੇ ਸਹੁਰੇ ਘਰ ਚੱਲੀ ਗਈ ਹੈ। ਉਸ ਨੇ ਕਿਹਾ ਕਿ ਉਹ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੀ ਹੈ।
(ਪਰਮਬੀਰ ਸਿੰਘ ਦੀ ਰਿਪੋਰਟ )