ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI )ਵੱਲੋਂ ਸਾਰੀਆਂ ਟੈਲੀਕਾਮ ਕੰਪਨੀਆਂ ਮੋਬਾਈਲ ਰਿਚਾਰਜ ਦੀ ਵੈਲਿਡਿਟੀ 28 ਦਿਨ ਦੀ ਬਜਾਏ 30 ਦਿਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
Trending Photos
ਚੰਡੀਗੜ੍ਹ- ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI ) ਨੇ ਪ੍ਰੀਪੇਡ ਗਾਹਕਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਹੈ। TRAI ਵੱਲੋਂ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਟੈਲੀਕਾਮ ਕੰਪਨੀਆਂ ਮੋਬਾਈਲ ਰਿਚਾਰਜ ਦੀ ਵੈਲਿਡਿਟੀ 28 ਦਿਨ ਦੀ ਬਜਾਏ 30 ਦਿਨ ਦੇਣ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ 7 ਮਹੀਨੇ ਪਹਿਲਾ ਹੀ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਟੈਲੀਕਾਮ ਕੰਪਨੀਆਂ ਵੱਲੋਂ ਇਸ ਦਾ ਪਾਲਣ ਨਹੀਂ ਕੀਤਾ ਗਿਆ ਸੀ। ਇਸ ਲਈ TRAI ਵੱਲੋਂ ਦੁਬਾਰਾ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਟੈਲੀਕਾਮ ਕੰਪਨੀਆਂ ਵੱਲੋਂ ਇੱਕ ਮਹੀਨੇ ਦੇ ਰਿਚਾਰਜ ਦੀ ਵੈਲਿਡਿਟੀ 30 ਦਿਨ ਦੀ ਬਜਾਇ 28 ਦਿਨ ਦੀ ਮਿਲਦੀ ਸੀ। ਟੈਲੀਕਾਮ ਕੰਪਨੀਆਂ ਦੇ ਮੌਜੂਦਾ ਪਲਾਨ ਨੂੰ ਲੈ ਕੇ ਟ੍ਰਾਈ ਨੂੰ ਲਗਾਤਾਰ ਗਾਹਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਗਾਹਕਾਂ ਦਾ ਦੋਸ਼ ਸੀ ਕਿ ਮੌਜੂਦਾ ਟੈਲੀਕਾਮ ਕੰਪਨੀਆਂ ਦੀ ਟੈਰਿਫ ਦੀ ਕੀਮਤ ਲਗਾਤਾਰ ਵਧ ਰਹੀ ਹੈ ਪਰ ਵੈਲਿਟਿਡੀ ਘੱਟ ਰਹੀ ਹੈ। ਜਿਸ ਨਾਲ ਗਾਹਕਾਂ ਦੀਆਂ ਜੇਬਾਂ 'ਤੇ ਅਸਰ ਪੈਂਦਾ ਸੀ। ਇਸ ਨਾਲ ਗਾਹਕਾਂ ਦੇ ਐਕਸਟ੍ਹਾ ਰਿਚਾਰਜ ਦੇ ਪੈਸੇ ਬਚਣਗੇ।
TRAI ਵੱਲੋਂ ਵੱਖ-ਵੱਖ ਕੈਟਾਗਰੀ ਨੂੰ ਲੈ ਕੇ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਨੂੰ 30 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨਸ ਦੀ ਪੂਰੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਟੈਲੀਕਾਮ ਕੰਪਨੀ ਨੂੰ ਆਪਣੇ ਪਲਾਨ ਵਿਚ ਹੁਣ ਇਕ ਸਪੈਸ਼ਲ ਵਾਊਚਰ, ਇਕ ਕੰਬੋ ਵਾਊਚਰ, ਪੂਰੇ ਮਹੀਨੇ ਦੀ ਵੈਲਿਡਿਟੀ ਦੇ ਨਾਲ ਲਿਆਉਣਾ ਹੀ ਹੋਵੇਗਾ।
WATCH LIVE TV