ਮਾਂ ਦੀ ਇੱਛਾ ਪੂਰੀ ਕਰਨ ਲਈ CM Mann ਕਰਨਗੇ ਦੂਜਾ ਵਿਆਹ, ਮਾਂ ਅਤੇ ਭੈਣ ਨੇ ਪਸੰਦ ਕੀਤੀ ਹੋਣ ਵਾਲੀ ਲਾੜੀ
Advertisement
Article Detail0/zeephh/zeephh1246535

ਮਾਂ ਦੀ ਇੱਛਾ ਪੂਰੀ ਕਰਨ ਲਈ CM Mann ਕਰਨਗੇ ਦੂਜਾ ਵਿਆਹ, ਮਾਂ ਅਤੇ ਭੈਣ ਨੇ ਪਸੰਦ ਕੀਤੀ ਹੋਣ ਵਾਲੀ ਲਾੜੀ

ਸੀ. ਐਮ. ਭਗਵੰਤ ਮਾਨ ਦੀ ਮਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਫਿਰ ਤੋਂ ਸੈਟਲ ਹੋ ਜਾਵੇ। ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਮਾਨ ਨੇ ਦੁਬਾਰਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਭਗਵੰਤ ਮਾਨ ਲਈ ਵੀ ਉਸ ਦੀ ਮਾਂ ਤੇ ਭੈਣ ਨੇ ਹੀ ਕੁੜੀ ਨੂੰ ਚੁਣਿਆ ਹੈ।

ਮਾਂ ਦੀ ਇੱਛਾ ਪੂਰੀ ਕਰਨ ਲਈ CM Mann ਕਰਨਗੇ ਦੂਜਾ ਵਿਆਹ, ਮਾਂ ਅਤੇ ਭੈਣ ਨੇ ਪਸੰਦ ਕੀਤੀ ਹੋਣ ਵਾਲੀ ਲਾੜੀ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਹ ਕੱਲ੍ਹ ਚੰਡੀਗੜ੍ਹ ਵਿੱਚ ਵਿਆਹ ਕਰਨਗੇ। ਭਗਵੰਤ ਮਾਨ ਡਾਕਟਰ ਗੁਰਪ੍ਰੀਤ ਨਾਲ ਵਿਆਹ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸਮਾਗਮ ਬੇਹੱਦ ਸਾਦਾ ਹੋਵੇਗਾ ਅਤੇ ਸਿਰਫ਼ ਪਰਿਵਾਰ ਦੇ ਲੋਕ ਹੀ ਇਸਦਾ ਹਿੱਸਾ ਬਣਨਗੇ।

 

ਭਗਵੰਤ ਮਾਨ ਦਾ ਇਹ ਦੂਜਾ ਵਿਆਹ

ਦੱਸ ਦੇਈਏ ਕਿ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ 6 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਮਾਨ ਦੀ ਪਹਿਲੀ ਪਤਨੀ ਅਤੇ ਬੱਚੇ ਅਮਰੀਕਾ ਵਿੱਚ ਰਹਿੰਦੇ ਹਨ। ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੇ ਦੋਵੇਂ ਬੱਚੇ ਵੀ ਆਏ ਸਨ। ਸੀ. ਐਮ. ਭਗਵੰਤ ਮਾਨ ਦੀ ਮਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਫਿਰ ਤੋਂ ਸੈਟਲ ਹੋ ਜਾਵੇ। ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਮਾਨ ਨੇ ਦੁਬਾਰਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਭਗਵੰਤ ਮਾਨ ਲਈ ਵੀ ਉਸ ਦੀ ਮਾਂ ਤੇ ਭੈਣ ਨੇ ਹੀ ਕੁੜੀ ਨੂੰ ਚੁਣਿਆ ਹੈ।

 

ਵਿਆਹ ਵਿਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ

ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਇਕ ਛੋਟੇ ਜਿਹੇ ਨਿਜੀ ਸਮਾਰੋਹ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣਗੇ।

Trending news