Anandpur Sahib News: ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨ ਸਕੂਲੀ ਬੱਸਾਂ, ਬਾਲ ਬਾਲ ਬਚੇ ਵਿਦਿਆਰਥੀ
Advertisement
Article Detail0/zeephh/zeephh2097569

Anandpur Sahib News: ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨ ਸਕੂਲੀ ਬੱਸਾਂ, ਬਾਲ ਬਾਲ ਬਚੇ ਵਿਦਿਆਰਥੀ

Anandpur Sahib News: ਗ਼ਨੀਮਤ ਰਹੀ ਕਿ ਬੱਸਾਂ ਦੇ ਆਪਸ ਵਿੱਚ ਟਕਰਾ ਜਾਣ ਦੇ ਕਾਰਨ ਉਨ੍ਹਾਂ ਬੱਸਾਂ ਵਿੱਚ ਸਵਾਰ ਬੱਚੇ ਬਾਲ-ਬਾਲ ਬਚ ਗਏ, ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਜਰੂਰ ਲੱਗੀਆਂ। ਜਿਨ੍ਹਾਂ ਨੂੰ ਇਲਾਜ ਲਈ ਨਾਲ ਲੱਗਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ।

Anandpur Sahib News: ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨ ਸਕੂਲੀ ਬੱਸਾਂ, ਬਾਲ ਬਾਲ ਬਚੇ ਵਿਦਿਆਰਥੀ

Anandpur Sahib News (Bimal Kumar): ਨੰਗਲ-ਅਨੰਦਪੁਰ ਸਾਹਿਬ ਮੁੱਖ ਮਾਰਗ ਪਿੰਡ ਬਹਿਲੂ ਦੇ ਕੋਲ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ। ਜਦੋਂ ਪ੍ਰਾਈਵੇਟ ਸਕੂਲ ਦੀਆਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ। ਗ਼ਨੀਮਤ ਰਹੀ ਕਿ ਬੱਸਾਂ ਦੇ ਆਪਸ ਵਿੱਚ ਟਕਰਾ ਜਾਣ ਦੇ ਕਾਰਨ ਉਨ੍ਹਾਂ ਬੱਸਾਂ ਵਿੱਚ ਸਵਾਰ ਬੱਚੇ ਬਾਲ-ਬਾਲ ਬਚ ਗਏ, ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਜਰੂਰ ਲੱਗੀਆਂ। ਜਿਨ੍ਹਾਂ ਨੂੰ ਇਲਾਜ ਲਈ ਨਾਲ ਲੱਗਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਦੁਰਘਟਨਾ ਦੀ ਜਾਣਕਾਰੀ ਮਿਲਦੀਆਂ ਹੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੀ ਮੌਕੇ 'ਤੇ ਪਹੁੰਚ ਗਏ ਜੋ ਕਿ ਅੱਜ ਹਲਕੇ ਵਿੱਚ ਹੀ ਸਨ।

ਜਾਣਕਾਰੀ ਮੁਤਾਬਿਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਓਵਰਟੇਕ ਕਰ ਰਹੀ ਇੱਕ ਗੱਡੀ ਨੂੰ ਬਚਾਉਣ ਦੇ ਲਈ ਜਦੋਂ ਬਰੇਕ ਲਗਾਈ ਤਾਂ ਉਸਦੇ ਪਿੱਛੇ ਆ ਰਹੀਆਂ ਸਕੂਲ ਦੀਆਂ ਬੱਸਾਂ ਵੀ ਆਪਸ ਟਕਰਾਂ ਗਈਆਂ, ਜਿਨ੍ਹਾਂ ਵਿੱਚ ਬੱਚੇ ਸਵਾਰ ਸਨ। ਪ੍ਰਾਈਵੇਟ ਸਕੂਲਾਂ 'ਚ ਛੁੱਟੀ ਹੋਣ ਦੇ ਚਲਦਿਆਂ ਇਨ੍ਹਾਂ ਬੱਸਾਂ 'ਚ ਬੱਚੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ। ਜਦੋਂ ਪਿੰਡ ਬਹਿਲੂ ਕੋਲ ਪੁੱਜੇ ਤਾਂ ਇਹ ਹਾਦਸਾ ਵਾਪਰ ਗਿਆ।

ਗ਼ਨੀਮਤ ਰਹੀ ਕਿ ਬੱਸਾਂ ਦੇ ਆਪਸ ਵਿੱਚ ਟਕਰਾ ਜਾਣ ਦੇ ਕਾਰਨ ਉਨ੍ਹਾਂ ਬੱਸਾਂ ਵਿੱਚ ਸਵਾਰ ਬੱਚੇ ਬਾਲ-ਬਾਲ ਬਚ ਗਏ। ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਨਾਲ ਲੱਗਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਇੱਕ ਬੱਚੇ ਦੀ ਤਬੀਅਤ ਜਿਆਦਾ ਖ਼ਰਾਬ ਹੋਣ ਦੇ ਚਲਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਗੱਡੀ ਵੀ ਮੌਕੇ 'ਤੇ ਪਹੁੰਚ ਗਈ। ਜਿਨ੍ਹਾਂ ਨੇ ਉੱਥੇ ਮੌਕੇ ਤੇ ਪਹੁੰਚ ਕੇ ਤੁਰੰਤ ਮੁਢਲੀ ਸਹਾਇਤਾ ਬੱਚਿਆਂ ਨੂੰ ਪ੍ਰਦਾਨ ਕੀਤੀ।

ਇਹ ਵੀ ਪੜ੍ਹੋ: Chandigarh News: PU 'ਚ ਜਨ ਚੇਤਨਾ ਤੇ ਲਲਕਾਰ ਯੂਨੀਅਨ ਨੇ 3 ਦਿਨਾਂ ਪੁਸਤਕ ਅਤੇ ਪੋਸਟਰ ਪ੍ਰਦਰਸ਼ਨੀ ਲਗਾਈ

ਹਾਦਸੇ ਵਾਲੀ ਥਾਂ ਤੇ ਸਕੂਲੀਂ ਬੱਚਿਆਂ ਦੇ ਮਾਪੇ ਸਮੇਤ ਸਕੂਲ ਦਾ ਪ੍ਰਸ਼ਾਸਨ ਵੀ ਪਹੁੰਚ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਤਾਂ ਜੋ ਉਹ ਘਬਰਾਉਣ ਨਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਪਹੁੰਚ ਗਏ। ਪੁਲਿਸ ਵੱਲੋਂ ਮਾਰਗ ਦੇ ਉੱਤੇ ਟਰੈਫਿਕ ਨੂੰ ਬਹਾਲ ਕਰ ਦਿੱਤਾ ਗਿਆ ।

 

 

Trending news