ਇਸ ਦੇ ਨਾਲ ਹੀ ਵੱਡੇ ਰਾਜਾਂ ਵਿਚੋਂ ਪੰਜਾਬ 4 ਦਰਜੇ ਦੇ ਸੁਧਾਰ ਨਾਲ 10ਵੇਂ ਤੋਂ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਦੋ ਰਾਜਾਂ ਦੀ ਸੂਚੀ 'ਚ ਤੀਜੀ ਵਾਰ ਕਰਨਾਟਕ ਪਹਿਲੇ ਸਥਾਨ 'ਤੇ ਹੈ। ਮਾਹਰਾਂ ਦੇ ਅਨੁਸਾਰ ਸੂਚਕਾਂਕ ਰਾਜ ਪੱਧਰ 'ਤੇ ਨਵੀਨਤਾ ਦੀ ਕਾਰਗੁਜ਼ਾਰੀ ਨੂੰ ਮਾਪਦਾ ਹੈ।
Trending Photos
ਚੰਡੀਗੜ: ਨੀਤੀ ਆਯੋਗ ਭਾਰਤ ਸਰਕਾਰ ਦੀ ਪ੍ਰਮੁੱਖ ਨੀਤੀ 'ਥਿੰਕ ਟੈਂਕ' ਮੰਨੇ ਜਾਂਦੇ ਹਨ ਜਿਸਨੇ ਇੰਟਰਨੈਟ ਕਨੈਕਟੀਵਿਟੀ ਨਾਲ ਸਬੰਧਤ ਇਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਇਸ ਨੂੰ ਇਨੋਵੇਸ਼ਨ ਇੰਡੈਕਸ 2021 ਸਿਰਲੇਖ ਹੇਠ ਜਾਰੀ ਕੀਤਾ ਗਿਆ ਹੈ। ਇਸ ਹਿਸਾਬ ਨਾਲ ਪੰਜਾਬ ਇੰਟਰਨੈੱਟ ਕੁਨੈਕਟੀਵਿਟੀ ਵਿਚ ਸੁਧਾਰ ਕਰਦੇ ਹੋਏ 4 ਸਥਾਨਾਂ ਦੀ ਛਾਲ ਮਾਰ ਕੇ 6ਵੇਂ ਸਥਾਨ 'ਤੇ ਆ ਗਿਆ ਹੈ।
ਇਸ ਤੋਂ ਪਹਿਲਾਂ ਇਹ ਰਾਸ਼ਟਰੀ ਸੂਚੀ 'ਚ 10ਵੇਂ ਨੰਬਰ 'ਤੇ ਸੀ। ਇਨੋਵੇਸ਼ਨ ਇੰਡੈਕਸ-2021 ਦੀ ਰਿਪੋਰਟ ਵਿਚ ਚੰਡੀਗੜ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪਹਿਲੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਵੱਡੇ ਰਾਜਾਂ ਵਿਚੋਂ ਪੰਜਾਬ 4 ਦਰਜੇ ਦੇ ਸੁਧਾਰ ਨਾਲ 10ਵੇਂ ਤੋਂ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਦੋ ਰਾਜਾਂ ਦੀ ਸੂਚੀ 'ਚ ਤੀਜੀ ਵਾਰ ਕਰਨਾਟਕ ਪਹਿਲੇ ਸਥਾਨ 'ਤੇ ਹੈ। ਮਾਹਰਾਂ ਦੇ ਅਨੁਸਾਰ ਸੂਚਕਾਂਕ ਰਾਜ ਪੱਧਰ 'ਤੇ ਨਵੀਨਤਾ ਦੀ ਕਾਰਗੁਜ਼ਾਰੀ ਨੂੰ ਮਾਪਦਾ ਹੈ।
ਪਹਿਲਾ ਇੰਡੀਆ ਇਨੋਵੇਸ਼ਨ ਇੰਡੈਕਸ ਅਕਤੂਬਰ 2019 ਵਿੱਚ ਅਤੇ ਦੂਜਾ ਜਨਵਰੀ 2021 ਵਿਚ ਜਾਰੀ ਕੀਤਾ ਗਿਆ ਸੀ। ਪਹਿਲੇ ਅਤੇ ਦੂਜੇ ਸੂਚਕਾਂਕ ਨੂੰ ਤਿਆਰ ਕਰਨ ਲਈ 7 ਸੈਕਟਰਾਂ ਦੇ 36 ਸੂਚਕਾਂ ਦੀ ਵਰਤੋਂ ਕੀਤੀ ਗਈ ਹੈ, ਜਦਕਿ ਇਸ ਵਾਰ 66 ਸੂਚਕਾਂ ਦੀ ਵਰਤੋਂ ਕੀਤੀ ਗਈ ਹੈ, ਜੋ ਗਲੋਬਲ ਇਨੋਵੇਸ਼ਨ ਇੰਡੈਕਸ ਦੇ ਢਾਂਚੇ 'ਤੇ ਆਧਾਰਿਤ ਹਨ। ਨੀਤੀ ਆਯੋਗ ਦੁਆਰਾ ਕੱਲ੍ਹ ਤੀਜਾ ਇਨੋਵੇਸ਼ਨ ਇੰਡੈਕਸ ਜਾਰੀ ਕੀਤਾ ਗਿਆ ਸੀ।
WATCH LIVE TV