ਰਾਜਪਾਲ ਤੇ ਪੰਜਾਬ ਸਰਕਾਰ ਵਿਚਾਲੇ ਫਿਰ ਫਸਿਆ ਪੇਚ, VC ਦੀ ਨਿਯੁਕਤੀ ਫਾਈਲ ਰਾਜਪਾਲ ਨੇ ਭੇਜੀ ਵਾਪਸ
Advertisement

ਰਾਜਪਾਲ ਤੇ ਪੰਜਾਬ ਸਰਕਾਰ ਵਿਚਾਲੇ ਫਿਰ ਫਸਿਆ ਪੇਚ, VC ਦੀ ਨਿਯੁਕਤੀ ਫਾਈਲ ਰਾਜਪਾਲ ਨੇ ਭੇਜੀ ਵਾਪਸ

ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਰਾਜਪਾਲ ਨੂੰ ਭੇਜੀ ਫਾਈਲ ਰਾਜਪਾਲ ਨੇ ਭੇਜੀ ਵਾਪਸ। ਰਾਜਪਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ 3 ਨਾਮ ਦਾ ਇੱਕ ਪੈਨਲ ਭੇਜੇ ਜਿੰਨਾਂ ਵਿੱਚੋਂ ਇੱਕ ਨਾਮ ਦੀ ਚੌਣ ਕੀਤੀ ਜਾਵੇਗੀ। 

ਰਾਜਪਾਲ ਤੇ ਪੰਜਾਬ ਸਰਕਾਰ ਵਿਚਾਲੇ ਫਿਰ ਫਸਿਆ ਪੇਚ, VC ਦੀ ਨਿਯੁਕਤੀ ਫਾਈਲ ਰਾਜਪਾਲ ਨੇ ਭੇਜੀ ਵਾਪਸ

ਚੰਡੀਗੜ੍ਹ- ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਇੱਕ ਵਾਰ ਫਿਰ ਤੋਂ ਪੇਚ ਫਸ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਡਾਂ. ਗੁਰਪ੍ਰੀਤ ਸਿੰਘ ਦਾ ਨਾਮ ਰਾਜਪਾਲ ਨੂੰ ਭੇਜਿਆ ਗਿਆ ਸੀ। ਜਿਸ ਨੂੰ ਰਾਜਪਾਲ ਵੱਲੋਂ ਵਾਪਸ ਭੇਜ ਦਿੱਤਾ ਗਿਆ ਹੈ। ਰਾਜਪਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ 3 ਨਾਮ ਦਾ ਇੱਕ ਪੈਨਲ ਭੇਜੇ ਜਿੰਨਾਂ ਵਿੱਚੋਂ ਇੱਕ ਨਾਮ ਦੀ ਚੌਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਇੱਕ ਨੂੰ ਨਿਯੁਕਤ ਕਰਕੇ ਨਹੀਂ ਭੇਜਿਆ ਜਾ ਸਕਦਾ। 

ਦੱਸਦੇਈਏ ਕਿ ਇਸ ਤੋਂ ਪਹਿਲਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਗੀ ਮਤੇ ਲਈ ਸਪੈਸ਼ਲ ਸੈਸ਼ਨ ਬੁਲਾਉਣ ਦੀ ਇਜਾਜ਼ਤ ਮੰਗੀ ਗਈ ਸੀ ਤਾਂ ਰਾਜਪਾਲ ਵੱਲੋਂ ਸੈਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਇੱਕ ਲੰਮਾ ਵਿਵਾਦ ਵੀ ਚੱਲਿਆ ਸੀ। ਇਸ ਵਿਚਾਲੇ ਹੀ ਪੰਜਾਬ ਸਰਕਾਰ ਵੱਲੋਂ ਪਰਾਲੀ ਤੇ ਜੀਐਸਟੀ ਦੇ ਮੁੱਦਿਆਂ ਨੂੰ ਲੈ ਕੇ ਦੁਬਾਰਾ ਸੈਸ਼ਨ ਦੀ ਇਜਾਜ਼ਤ ਮੰਗੀ ਗਈ ਸੀ ਜਿਸ 'ਤੇ ਵੀ ਰਾਜਪਾਲ ਵੱਲੋਂ ਪਹਿਲਾ ਸਵਾਲ ਖੜ੍ਹੇ ਕੀਤੇ ਗਏ ਤੇ ਫਿਰ ਇਸ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਤੋਂ ਬਾਅਦ ਚੰਡੀਗੜ੍ਹ ਸੁਖਨਾ ਝੀਲ 'ਤੇ ਏਅਰ ਸ਼ੋਅ ਦੌਰਾਨ ਦੇਸ਼ ਦੀ ਰਾਸ਼ਟਰਪਤੀ ਪਹੁੰਚੇ ਸਨ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਹੋਣ ਕਾਰਨ ਵੀ ਰਾਜਪਾਲ ਵੱਲੋਂ ਮੁੱਖ ਮੰਤਰੀ 'ਤੇ ਸਵਾਲ ਚੁੱਕੇ ਗਏ ਸਨ। ਤੇ ਹੁਣ ਇੱਕ ਵਾਰ ਫਿਰ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਪੇਚ ਫਸਦਾ ਨਜ਼ਰ ਆ ਰਿਹਾ ਹੈ। 

ਦੂਜੇ ਪਾਸੇ ਜੇਕਰ ਗੱਲ ਕਰੀਏ ਬਾਬਾ ਫਰੀਦ ਯੂਨੀਵਰਸਿਟੀ ਦੇ ਪਹਿਲਾ ਵਾਈਸ ਚਾਂਸਲਰ ਦਾ ਵਿਵਾਦ ਵੀ ਕਾਫੀ ਭਖਿਆ ਰਿਹਾ। ਪਹਿਲਾ ਵਾਈਸ ਚਾਂਸਲਰ ਰਹਿ ਚੁੱਕੇ ਡਾਂ. ਰਾਜ ਬਹਾਦੁਰ ਦਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ 'ਤੇ ਵਿਰੋਧੀਆਂ ਵੱਲੋਂ ਵੀ ਖੂਬ ਸਿਆਸਤ ਕੀਤੀ ਗਈ। ਜਿਸ ਤੋਂ ਬਾਅਦ ਡਾ. ਰਾਜ ਬਹਾਦੁਰ ਵੱਲੋਂ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਕਿ ਮੁੱਖ ਮੰਤਰੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ। 

WATCH LIVE TV

 

Trending news