ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਪੀ ਸਿੱਧੂ ਕਤਲ ਕੇਸ ਵਿੱਚ ਮੁਲਜ਼ਮ ਕਲਿਆਣੀ ਵੱਲੋਂ ਦਾਇਰ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
Trending Photos
ਚੰਡੀਗੜ੍ਹ- ਚੰਡੀਗੜ੍ਹ ਦੇ ਬਹੁ ਚਰਚਿਤ ਸਿੱਪੀ ਸਿੱਧੂ ਕਤਲ ਕੇਸ ਵਿੱਚ ਸਿਟਿੰਗ ਜੱਜ ਦੀ ਬੇਟੀ ਮੁਲਜ਼ਮ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੂੰ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਪੀ ਸਿੱਧੂ ਕਤਲ ਕੇਸ ਵਿੱਚ ਮੁਲਜ਼ਮ ਕਲਿਆਣੀ ਵੱਲੋਂ ਦਾਇਰ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਸੁਰੇਸ਼ ਠਾਕੁਰ ਵੱਲੋਂ ਮੁਲਜ਼ਮ ਕਲਿਆਣੀ ਨੂੰ ਜ਼ਮਾਨਤ ਦਿੱਤੀ ਗਈ।
ਕੀ ਸੀ ਮਾਮਲਾ
ਦੱਸਦੇਈਏ ਕਿ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਕਾਰਪੋਰੇਟ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦਾ 20 ਸਤੰਬਰ 2015 ਨੂੰ ਸੈਕਟਰ 27 'ਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਸਿੱਪੀ ਸਿੱਧੂ ਨੂੰ ਚਾਰ ਗੋਲੀਆਂ ਲੱਗੀਆਂ ਸਨ। ਜਨਵਰੀ 2016 'ਚ CBI ਨੂੰ ਕੇਸ ਟਰਾਂਸਫਰ ਹੋਇਆ ਸੀ। CBI ਜਾਂਚ 'ਚ ਇੱਕ ਔਰਤ ਦੇ ਕਤਲ 'ਚ ਸ਼ਾਮਲ ਹੋਣ ਦੀ ਗੱਲ ਉਭਰੀ। ਕਲਿਆਣੀ ਦੀ ਸਿੱਪੂ ਸਿੱਧੂ ਨਾਲ ਦੋਸਤੀ ਸੀ। CBI ਜਾਂਚ ਦੌਰਾਨ ਕਲਿਆਣੀ ਨੇ ਅਣਪਛਾਤੇ ਹਮਲਾਵਰ ਨਾਲ ਸਾਜ਼ਿਸ਼ ਰਚ ਕੇ ਸਿੱਪੀ ਦਾ ਕਤਲ ਕੀਤਾ ਸੀ।
ਸੀਬੀਆਈ ਨੇ ਕਿਹਾ, "ਉਸਦੀ ਪਿਛਲੀ ਪ੍ਰੀਖਿਆ ਦੌਰਾਨ ਉਹ ਸਬੰਧਤ ਸਵਾਲਾਂ ਦੇ ਜਵਾਬ ਦੇਣ ਵਿੱਚ ਟਾਲ-ਮਟੋਲ ਕਰ ਰਹੀ ਸੀ ਕਲਿਆਣੀ, ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼, ਸੈਕਟਰ 42, ਚੰਡੀਗੜ੍ਹ ਦੇ ਗ੍ਰਹਿ ਵਿਗਿਆਨ ਵਿਭਾਗ ਵਿੱਚ ਠੇਕੇ ਦੇ ਅਧਾਰ 'ਤੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਸੀ, ਉਸਨੂੰ ਪਾਰਕ ਵਿੱਚ ਮੌਜੂਦ ਹੋਣ ਦੇ ਸਬੂਤਾਂ ਦਾ ਨਾ ਹੋਏ ਤੇ ਗ੍ਰਿਫਤਾਰ ਕੀਤਾ ਗਿਆ। ਕਤਲ ਤੋਂ 6 ਸਾਲ ਬਾਅਦ CBI ਨੇ ਵੱਡੀ ਕਾਰਵਾਈ ਕੀਤੀ ਸੀ।
WATCH LIVE TV