ਦਿੱਲੀ ਦੇ ਫੌਜੀ ਅੰਦਰ ਧੜਕੇਗਾ ਮੋਹਾਲੀ ਦੇ 20 ਸਾਲਾ ਬ੍ਰੇਨ ਡੈੱਡ ਨੌਜਵਾਨ ਦਾ ਦਿਲ
Advertisement
Article Detail0/zeephh/zeephh1334646

ਦਿੱਲੀ ਦੇ ਫੌਜੀ ਅੰਦਰ ਧੜਕੇਗਾ ਮੋਹਾਲੀ ਦੇ 20 ਸਾਲਾ ਬ੍ਰੇਨ ਡੈੱਡ ਨੌਜਵਾਨ ਦਾ ਦਿਲ

ਮੋਹਾਲੀ ਦੇ 20 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਬ੍ਰੇਨ ਡੈੱਡ ਹੋ ਜਾਣ ਕਾਰਨ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਨੌਜਵਾਨ ਦਾ ਦਿਲ 54 ਸਾਲਾ ਡਿਫੈਂਸ ਸਰਵਿਸਿਜ਼ ਦੇ ਜਵਾਨ ਨਾਲ ਮੈਚ ਹੁੰਦਾ ਹੈ। ਟ੍ਰਾਂਸਪਲਾਂਟ ਲਈ ਨੌਜਵਾਨ ਦੇ ਦਿਲ ਨੂੰ ਚੰਡੀਗੜ੍ਹ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਰਵਾਨਾ ਕੀਤਾ ਗਿਆ।

ਦਿੱਲੀ ਦੇ ਫੌਜੀ ਅੰਦਰ ਧੜਕੇਗਾ ਮੋਹਾਲੀ ਦੇ 20 ਸਾਲਾ ਬ੍ਰੇਨ ਡੈੱਡ ਨੌਜਵਾਨ ਦਾ ਦਿਲ

ਚੰਡੀਗੜ੍ਹ- ਮੋਹਾਲੀ ਦੇ 20 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਬ੍ਰੇਨ ਡੈੱਡ ਹੋਣ ਕਾਰਨ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜੇਸ਼ਨ (ਰੋਟੋ) ਦੀ ਟੀਮ ਵੱਲੋਂ ਨੌਜਵਾਨ ਦੇ ਪਰਿਵਾਰ ਨੂੰ ਅੰਗ ਦਾਨ ਦੇਣ ਦੀ ਗੱਲ ਆਖੀ ਜਾਂਦੀ ਹੈ।  ਪਰਿਵਾਰ ਨੌਜਵਾਨ ਦੇ ਅੰਗ ਦਾਨ ਕਰਨ ਲਈ ਸਹਿਮਤ ਹੋ ਜਾਂਦਾ ਹੈ। 20 ਸਾਲਾ ਨੌਜਵਾਨ ਦਾ ਦਿਲ ਹੁਣ 54 ਸਾਲ ਦੇ ਫੌਜੀ ਅੰਦਰ ਧੜਕੇਗਾ।

ਚੰਡੀਗੜ੍ਹ 'ਚ ਮੈਚ ਨਾ ਮਿਲਣ 'ਤੇ ਰੀਜਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜੇਸ਼ਨ (ਰੋਟੋ) ਨੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਪੀਜੀਆਈ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਗ੍ਰੀਨ ਕੋਰੀਡੋਰ ਬਣਾਇਆ। ਇਸ ਤੋਂ ਪਹਿਲਾਂ ਰੋਟੋ ਨੇ ਸੈਂਪਲ ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ  (ਨੋਟੋ) ਨੂੰ ਭੇਜੇ ਸਨ। ਨੋਟੋ ਨੇ ਮੈਚਿੰਗ ਲਈ ਵੱਖ-ਵੱਖ ਹਸਪਤਾਲਾਂ ਦੀ ਤਲਾਸ਼ੀ ਲਈ। ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ 'ਚ 54 ਸਾਲਾ ਡਿਫੈਂਸ ਸਰਵਿਸਿਜ਼ ਦੇ ਜਵਾਨ ਨਾਲ ਮੈਚ ਕਰਵਾਇਆ ਗਿਆ। ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਨੌਜਵਾਨ ਦੇ ਦਿਲ ਨੂੰ ਚੰਡੀਗੜ੍ਹ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਰਵਾਨਾ ਕੀਤਾ ਗਿਆ।

ਦੱਸਦੇਈਏ ਕਿ ਮੋਹਾਲੀ ਵਿੱਚ 26 ਸਤੰਬਰ ਨੂੰ 20 ਸਾਲਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ। ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਉਸਨੂੰ ਪਹਿਲਾ ਮੋਹਾਲੀ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਥੋ ਉਸਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਸਨੂੰ ਪੀਜੀਆਈ ਰੈਫਰ ਕੀਤਾ ਗਿਆ। ਜਿਥੇ ਨੌਜਵਾਨ ਦੀ ਬ੍ਰੈਨ ਡੈੱਡ ਹੋਣ ਕਾਰਨ ਮੌਤ ਹੋ ਜਾਂਦੀ ਹੈ। ਪੀਜੀਆਈ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਨੌਜਵਾਨ ਦਾ ਜਾਨ ਬੇਹਦ ਦੁਖਦ ਹੈ ਪਰ ਇਸ ਦੇ ਅੰਗਾਂ ਨਾਲ ਕਿਸੇ ਹੋਰ ਨੂੰ ਨਵਾਂ ਜੀਵਨ ਮਿਲੇਗਾ। ਨੌਜਵਾਨਾਂ ਦੇ ਬਾਕੀ ਅੰਗਾਂ - ਪੈਨਕ੍ਰੀਅਸ, ਗੁਰਦੇ ਅਤੇ ਜਿਗਰ ਨੂੰ ਪੀਜੀਆਈ ਵਿੱਚ ਹੀ ਮੈਚ ਕਰਵਾ ਕੇ ਦਾਨ ਕੀਤਾ ਗਿਆ।

ਕੋਈ ਵੀ ਵਿਅਕਤੀ ਅੰਗ ਦਾਨੀ ਹੋ ਸਕਦਾ ਹੈ। ਅੰਗ ਦਾਨ ਕਰਨ ਦੀ ਕੋਈ ਨਿਸ਼ਚਤ ਉਮਰ ਨਹੀਂ ਹੁੰਦੀ। ਕੋਈ ਅੰਗ ਦਾਨ ਕਰਨ ਦਾ ਫੈਸਲਾ ਸਖਤ ਡਾਕਟਰੀ ਮਾਪਦੰਡਾਂ 'ਤੇ ਅਧਾਰਤ ਹੁੰਦਾ ਹੈ ਨਾ ਕਿ ਉਮਰ' ਤੇ ਅਧਾਰ ਤੇ ਹੁੰਦਾ ਹੈ। ਅੰਗਾਂ ਦੀ ਅਸਫਲਤਾ ਦੇ ਬਾਅਦ, ਦਿਲ, ਜਿਗਰ, ਅੰਤੜੀਆਂ, ਗੁਰਦੇ, ਫੇਫੜੇ ਅਤੇ ਪਾਚਕ ਵਰਗੇ ਮਹੱਤਵਪੂਰਣ ਅੰਗਾਂ ਨੂੰ ਮਰੀਜ਼ ਵਿੱਚ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ ਤਾਂ ਜੋ ਪ੍ਰਾਪਤ ਕਰਤਾ ਨੂੰ ਆਮ ਜੀਵਨ ਜੀਉਣ ਵਿੱਚ ਸਹਾਇਤਾ ਕੀਤੀ ਜਾ ਸਕੇ।

Trending news