Government School Teacher News: ਬੀਤੀ ਸਵੇਰੇ ਜਦੋਂ DEO ਡੱਲੇਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਪਹੁੰਚੇ ਤਾਂ ਉੱਥੇ ਕੋਈ ਵੀ ਅਧਿਆਪਕ ਮੌਜੂਦ ਨਹੀਂ ਸੀ, ਮੇਵਾ ਸਿੰਘ ਸਿੱਧੂ ਨੇ ਖੁੱਦ ਬੱਚਿਆਂ ਨੂੰ ਸਵੇਰ ਦੀ ਸਭਾ, ਰਾਸ਼ਟਰ ਗਾਣ ਅਤੇ ਪੀ.ਟੀ ਕਰਵਾਈ।
Trending Photos
Government School Teacher News: ਫਰੀਦੋਕਟ ਦੇ DEO ਮੇਵਾ ਸਿੰਘ ਸਿੱਧੂ ਨੇ ਪਿੰਡ ਡੱਲੇਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਲੇਟ ਪੁੱਜਣ ਵਾਲੇ ਛੇ ਅਧਿਆਪਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ।
ਬੀਤੀ ਸਵੇਰੇ ਜਦੋਂ DEO ਡੱਲੇਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਪਹੁੰਚੇ ਤਾਂ ਉੱਥੇ ਕੋਈ ਵੀ ਅਧਿਆਪਕ ਮੌਜੂਦ ਨਹੀਂ ਸੀ, ਮੇਵਾ ਸਿੰਘ ਸਿੱਧੂ ਨੇ ਖੁੱਦ ਬੱਚਿਆਂ ਨੂੰ ਸਵੇਰ ਦੀ ਸਭਾ, ਰਾਸ਼ਟਰ ਗਾਣ ਅਤੇ ਪੀ.ਟੀ ਕਰਵਾਈ।
ਇਸ ਸੰਬੰਧੀ ਜਦੋਂ DEO ਮੇਵਾ ਸਿੰਘ ਸਿੱਧੂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਡੱਲੇਵਾਲ ਸਕੂਲ ਦੀ ਚੈਕਿੰਗ ਲਈ ਪਹੁੰਚਿਆ ਸੀ, ਤਾਂ ਦੇਖਿਆ ਸਕੂਲ ਵਿੱਚ ਕੋਈ ਵੀ ਅਧਿਆਪਕ ਸਕੂਲ ਨਹੀਂ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਛੇ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਸਾਰੇ ਅਧਿਆਪਕ ਇਕੱਠੇ ਹੀ ਸਕੂਲ ਆਉਂਦੇ ਹਨ ਅਤੇ ਕੁਝ ਧੁੰਦ ਕਾਰਨ ਲੇਟ ਹੋ ਗਏ ਸਨ। ਮੇਵਾ ਸਿੰਘ ਸਿੱਧੂ ਨੇ ਬੇਸ਼ੱਕ ਅਧਿਆਪਕ ਧੁੰਦ ਕਰਕੇ ਲੇਟ ਹੋਏ ਹਨ, ਪਰ ਸਮੇਂ ਸਿਰ ਡਿਊਟੀ 'ਤੇ ਪਹੁੰਚਣਾ ਲਾਜ਼ਮੀ ਹੈ। ਇਸ ਲਈ ਅਧਿਆਪਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ ਦੀ ਵਿਦਿਆਰਥਣ ਨੂੰ ਇੱਕ ਦਿਨ ਲਈ ਐਸਐਸਪੀ ਬਣਾਇਆ, ਸੁਣਾਏ ਕਈ ਫੈਸਲੇ
ਦੱਸ ਦਈਏ ਕਿ ਬੀਤੀ ਸਵੇਰ ਫਰੀਦੋਕਟ ਦੇ DEO ਮੇਵਾ ਸਿੰਘ ਸਿੱਧੂ ਪਿੰਡ ਡੱਲੇਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਪਹੁੰਚੇ ਸਨ, ਜਦੋਂ ਉਹ ਸਕੂਲ ਪਹੁੰਚੇ ਤਾਂ ਉਨ੍ਹਾਂ ਦੇ ਦੇਖਿਆ ਕਿ ਸਕੂਲ ਲੱਗਣ ਦਾ ਸਮ੍ਹਾਂ ਹੋ ਗਿਆ ਸੀ, ਪਰ ਹਾਲੇ ਤੱਕ ਕੋਈ ਵੀ ਅਧਿਆਪਕ ਸਕੂਲ ਨਹੀਂ ਪਹੁੰਚਿਆ।
ਸਕੂਲ ਮੌਕੇ ਫਰੀਦੋਕਟ ਦੇ DEO ਨੇ ਖੁੱਦ ਹੀ ਸਕੂਲ ਦੇ ਬੱਚਿਆ ਨੂੰ ਸਵੇਰ ਦੀ ਸਭਾ, ਰਾਸ਼ਟਰ ਗਾਣ ਤੇ ਪੀਟੀ ਕਰਵਾਈ, ਜਦੋਂ ਸਵੇਰ ਦੀ ਸਭਾ ਖ਼ਤਮ ਹੋ ਗਈ ਤਾਂ ਸਾਰੇ ਅਧਿਆਪਕ ਸਕੂਲ ਪਹੁੰਚ ਗਏ।
ਮੇਵਾ ਸਿੰਘ ਨੂੰ ਅਧਿਆਪਕਾਂ ਤੇ ਗੁੱਸਾ ਆ ਗਿਆ, ਉਨ੍ਹਾਂ ਨੇ ਅਧਿਆਪਕਾਂ ਨੂੰ ਸਕੂਲ ਲੇਟ ਪਹੁੰਚ ਦੇ ਕਾਰਨ ਦੱਸਣ ਦੇ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ: Farmers Protest News: 18 ਜਨਵਰੀ ਤੋਂ ਚੰਡੀਗੜ੍ਹ 'ਚ ਕਿਸਾਨ ਅੰਦੋਲਨ; ਹੱਕੀ ਮੰਗਾਂ ਲਈ ਹੋਵੇਗਾ ਸੰਘਰਸ਼
(ਫਰੀਦਕੋਟ ਤੋਂ ਦੇਵਾ ਨੰਦ ਸ਼ਰਮਾ)