ਇਸ ਸਮੇਂ ਹਰ ਭਾਰਤੀ, ਟੀਮ ਇੰਡੀਆ ਦੀ ਜਿੱਤ ਦੀ ਕਾਮਨਾ ਕਰ ਰਿਹਾ ਹੈ ਕਿਉਂਕਿ ਜੇਕਰ ਭਾਰਤ ਇੰਗਲੈਂਡ ਖ਼ਿਲਾਫ਼ ਅੱਜ ਦਾ ਸੈਮੀਫਾਈਨਲ ਜਿੱਤ ਜਾਂਦੀ ਹੈ ਤਾਂ ਕ੍ਰਿਕਟ ਪ੍ਰੇਮੀਆਂ ਨੂੰ ਭਾਰਤ ਬਨਾਮ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਦੇਖਣ ਨੂੰ ਮਿਲੇਗਾ।
Trending Photos
T20 World Cup 2022, India vs England semi final match preview and Adelaide weather report: ਟੀ 20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਐਡੀਲੇਡ ਦੇ ਮੈਦਾਨ 'ਚ ਖੇਡਿਆ ਜਾਵੇਗਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੌਣ ਇਸ ਮੁਕਾਬਲੇ ਨੂੰ ਜਿੱਤ ਕੇ ਫਾਈਨਲ 'ਚ ਪਾਕਿਸਤਾਨ ਦਾ ਸਾਹਮਣਾ ਕਰਦਾ ਹੈ।
ਮੈਚ ਦੇ ਹਰ ਪਹਿਲੂ ਤੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾ ਇੱਕ ਸਵਾਲ ਜੋ ਸਾਰਿਆਂ ਦੇ ਜ਼ਹਿਨ 'ਚ ਆਉਂਦਾ ਹੈ ਕਿ ਕਿਤੇ ਬਾਰਿਸ਼ ਤਾਂ ਨਹੀਂ ਆਵੇਗੀ?
ਫਿਲਹਾਲ ਐਡੀਲੇਡ 'ਚ ਮੌਸਮ ਵਧੀਆ ਲੱਗ ਰਿਹਾ ਹੈ ਅਤੇ ਅਜਿਹਾ ਲਗਦਾ ਹੈ ਕਿ ਪੂਰਾ ਮੈਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਦਿਨ ਦਾ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਹੇਗਾ। ਕ੍ਰਿਕਟ ਪ੍ਰੇਮੀਆਂ ਲਈ ਇਹ ਚੰਗੀ ਖ਼ਬਰ ਹੈ।
ਜਿੱਥੇ ਭਾਰਤ ਨੂੰ ਸੁਪਰ 12 ਸਟੇਜ 'ਚ ਸਿਰਫ਼ ਦੱਖਣੀ ਅਫ਼ਰੀਕਾ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਇੰਗਲੈਂਡ ਨੂੰ ਸੈਮੀਫਾਈਨਲ ਤੱਕ ਪੁੱਜਣ ਲਈ ਜੱਦੋ-ਜਹਿਦ ਕਰਨੀ ਪਾਈ ਸੀ। ਹਾਲਾਂਕਿ ਇੰਗਲੈਂਡ ਵਰਗੀ ਟੀਮ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਕਿਓਂਕਿ ਵਿਸ਼ਵ ਕੱਪ ਦੇ ਅਜਿਹੇ ਮੰਚ 'ਚ ਉਨ੍ਹਾਂ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਹੈ। ਦੂਜੇ ਪਾਸੇ ਭਾਰਤ ਦੀ ਟੀਮ ਫਾਰਮ 'ਚ ਹੈ ਤੇ ਭਾਰਤ ਦੇ ਗੇਂਦਬਾਜ਼ਾਂ ਨੇ ਜਸਪ੍ਰੀਤ ਬੁਮਰਾਹ ਦੀ ਗੈਰਮੌਜੂਦਗੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਹਾਲਾਂਕਿ ਟੀ 20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਲਈ ਕੁਝ ਵੱਡੇ ਚੈਲੇਂਜ ਹਨ। ਸਭ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਹੈ। ਰੋਹਿਤ ਸ਼ਰਮਾ ਨੇ ਹੁਣ ਤੱਕ ਵਿਸ਼ਵ ਕੱਪ 'ਚ ਸਿਰਫ 89 ਦੌੜਾਂ ਹੀ ਬਣਾਈਆਂ ਹਨ ਜਿਸ ਵਿੱਚ ਨੀਦਰਲੈਂਡ ਦੇ ਖ਼ਿਲਾਫ਼ ਮਾਰਿਆ ਗਿਆ ਅਰਧ ਸੈਂਕੜਾ ਵੀ ਸ਼ਾਮਲ ਹੈ। ਪਰ ਰੋਹਿਤ ਸ਼ਰਮਾ ਜਿਸ ਤਰ੍ਹਾਂ ਦੇ ਬੱਲੇਬਾਜ਼ ਹਨ ਉਨ੍ਹਾਂ ਤੋਂ ਧਾਕੜ ਬੱਲੇਬਾਜ਼ੀ ਦੀ ਉਮੀਦ ਰਹਿੰਦੀ ਹੈ।
ਇਸ ਤੋਂ ਇਲਾਵਾ ਭਾਰਤੀ ਟੀਮ ਲਈ ਚੈਲੇਂਜ ਹੈ ਪਾਵਰਪਲੇ ਵਿੱਚ ਹੌਲੀ ਰਨ ਰੇਟ ਤੇ ਸਪਿਨ ਗੇਂਦਬਾਜ਼ੀ। ਇਨ੍ਹਾਂ ਤੋਂ ਇਲਾਵਾ ਭਾਰਤੀ ਟੀਮ ਨੂੰ ਫੀਲਡਿੰਗ 'ਤੇ ਵੀ ਧਿਆਨ ਦੇਣਾ ਪੈਣਾ ਹੈ ਕਿਉਂਕਿ ਅਜਿਹੇ ਮੁਕਾਮ 'ਤੇ ਪਹੁੰਚ ਕੇ ਗ਼ਲਤੀ ਨਹੀਂ ਕੀਤੀ ਜਾ ਸਕਦੀ।
ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ 3 ਮੈਚ ਖੇਡੇ ਗਏ ਹਨ ਜਿਨ੍ਹਾਂ ਵਿਚੋਂ ਭਾਰਤ ਨੇ ਇੰਗਲੈਂਡ ਨੂੰ 2 ਵਾਰ ਹਰਾਇਆ ਹੈ।
ਹੋਰ ਪੜ੍ਹੋ: ਪਾਕਿਸਤਾਨੀ ਐਕਟ੍ਰੈੱਸ ਨੂੰ ਆਇਆ ਸੁਪਨਾ ਕਿ ਪਾਕਿਸਤਾਨ ਨੇ ਜਿੱਤਿਆ T20 World Cup 2022