ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅੱਜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ (SIT) ਵਲੋਂ ਕੋਟਕਪੁਰਾ ਗੋਲੀ ਕਾਂਡ ਮਾਮਲੇ ’ਚ ਜਾਂਚ ਲਈ ਚੰਡੀਗੜ੍ਹ ਦੇ ਸੈਕਟਰ 32 ’ਚ ਸਥਿਤ ਪੰਜਾਬ ਪੁਲਿਸ ਆਫ਼ਿਸਰਜ਼ ਇੰਸਟੀਚਿਊਟ ’ਚ ਬੁਲਾਇਆ ਗਿਆ ਸੀ।
Trending Photos
ਚੰਡੀਗੜ੍ਹ: ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅੱਜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ (SIT) ਵਲੋਂ ਕੋਟਕਪੁਰਾ ਗੋਲੀ ਕਾਂਡ ਮਾਮਲੇ ’ਚ ਜਾਂਚ ਲਈ ਚੰਡੀਗੜ੍ਹ ਦੇ ਸੈਕਟਰ 32 ’ਚ ਸਥਿਤ ਪੰਜਾਬ ਪੁਲਿਸ ਆਫ਼ਿਸਰਜ਼ ਇੰਸਟੀਚਿਊਟ ’ਚ ਬੁਲਾਇਆ ਗਿਆ ਸੀ।
ਅਕਾਲੀ ਦਲ ਦਾ ਕਹਿਣਾ ਕਿ ਸੰਮਨ ਪ੍ਰਾਪਤ ਨਹੀਂ ਹੋਏ
ਚੰਡੀਗੜ੍ਹ ’ਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਣ ਦੀ ਬਜਾਏ ਸੁਖਬੀਰ ਬਾਦਲ (Sukhbir Singh Badal) ਜ਼ੀਰਾ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਹੋਏ। ਇਹ ਕੇਸ ਉਨ੍ਹਾਂ ’ਤੇ ਸਾਲ 2017 ’ਚ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਆਰੋਪ ’ਚ ਦਰਜ ਕੀਤਾ ਗਿਆ ਸੀ। ਆਪਣੀ ਸਫ਼ਾਈ ’ਚ ਅਕਾਲੀ ਦਲ ਦੇ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਸੰਮਨ ਪ੍ਰਾਪਤ ਨਹੀਂ ਹੋਏ ਹਨ, ਅਜਿਹੇ ’ਚ ਉਨ੍ਹਾਂ ਦਾ ਚੰਡੀਗੜ੍ਹ ’ਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਣ ਦਾ ਕੋਈ ਤਰਕ ਨਹੀਂ ਬਣਦਾ।
ਸਰਕਾਰ ਦੇ ਹੁਕਮਾਂ ਤੋਂ ਬਿਨਾਂ ਫਾਇਰਿੰਗ ਨਹੀਂ ਹੋ ਸਕਦੀ: ਧਾਲੀਵਾਲ
ਬੇਸ਼ੱਕ ਸੁਖਬੀਰ ਬਾਦਲ ਅੱਜ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਨਹੀਂ ਹੋਏ, ਪਰ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕਿਤੇ ਨਾ ਕਿਤੇ ਉਹ ਬੈੱਕਫੁੱਟ ’ਤੇ ਜ਼ਰੂਰ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪਤ ਧਾਲੀਵਾਲ ਨੇ ਗੋਲੀ ਕਾਂਡ ਲਈ ਸੁਖਬੀਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਧਾਲੀਵਾਲ ਦਾ ਕਹਿਣਾ ਸੀ ਸਰਕਾਰ ਦੀ ਸਲਾਹ ਤੋਂ ਬਿਨਾਂ ਪੁਲਿਸ ਫਾਇਰਿੰਗ ਨਹੀਂ ਕਰ ਸਕਦੀ। ਕਿਉਂਕਿ ਸੂਬੇ ਦੀ ਪੁਲਿਸ ਗ੍ਰਹਿ ਵਿਭਾਗ ਦੇ ਅਧੀਨ ਆਉਂਦੀ ਹੈ ਤੇ ਉਸ ਮੌਕੇ ਅਕਾਲੀ ਦਲ ਦੀ ਸਰਕਾਰ ਦੌਰਾਨ ਗ੍ਰਹਿ ਵਿਭਾਗ ਸੁਖਬੀਰ ਬਾਦਲ ਕੋਲ ਸੀ।
ਦੂਜੇ ਪਾਸੇ ਸੁਖਬੀਰ ਬਾਦਲ ਵੀ ਕਹਿ ਚੁੱਕੇ ਹਨ ਕਿ ਗੋਲੀ ਚਲਾਉਣ ਦੇ ਹੁਕਮ ਐੱਸ. ਡੀ. ਐੱਮ (SDM) ਨੇ ਦਿੱਤੇ ਸਨ। ਐੱਸ. ਡੀ. ਐੱਮ. ਨੇ ਇਸ ਸਬੰਧੀ ਲਿਖਤੀ ਤੌਰ ’ਤੇ ਬਿਆਨ ਵੀ ਦਿੱਤਾ ਹੈ ਤੇ ਉਹ ਅੱਜ ਵੀ ਆਪਣੀ ਗੱਲ ’ਤੇ ਕਾਇਮ ਹੈ।
ਮਾਮਲਾ ਇਹ ਹੈ ਕਿ ਵਿਸ਼ੇਸ਼ ਜਾਂਚ ਟੀਮ (SIT) ਸਾਲ 2015 ’ਚ ਹੋਏ ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਕੋਟਕਪੁਰਾ ’ਚ ਸ਼ਾਂਤੀਪੂਰਨ ਧਰਨਾ ਦੇ ਰਹੇ ਸਿੰਘਾਂ ’ਤੇ ਕਿਸ ਨੇ ਪੁਲਸ ਫਾਇਰਿੰਗ ਦੇ ਹੁਕਮ ਜਾਰੀ ਕੀਤੇ ਸਨ।