Sri Kiratpur Sahib: ਇੱਕ ਹਫ਼ਤਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ
Advertisement

Sri Kiratpur Sahib: ਇੱਕ ਹਫ਼ਤਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ

Sri Kiratpur Sahib News: ਇੱਕ ਹਫਤਾ ਪਹਿਲਾਂ ਲਾਪਤਾ ਹੋਏ ਪਿੰਡ ਦੇਹਣੀ ਦੇ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਕੀਰਤਪੁਰ ਸਾਹਿਬ ਦੇ ਧੋਬੀਘਾਟ ਚੋਂ ਬਰਾਮਦ ਹੋਈ। 

 

 Sri Kiratpur Sahib: ਇੱਕ ਹਫ਼ਤਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ

Sri Kiratpur Sahib News/ਬਿਮਲ ਕੁਮਾਰ: ਪੰਜਾਬ ਵਿੱਚ ਕਤਲ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਗਈਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਸ੍ਰੀ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਕਰੀਬ ਇੱਕ ਹਫਤਾ ਪਹਿਲਾਂ ਭੇਦ ਭਰੇ ਹਾਲਾਤ ਵਿੱਚ ਲਾਪਤਾ ਹੋ ਗਿਆ ਸੀ ਅਤੇ ਉਸਦੀ ਲਾਸ਼ ਹੁਣ ਭਾਖੜਾ ਨਹਿਰ ਵਿੱਚ ਬਰਾਮਦ ਹੋਈ ਹੈ।

ਦਰਅਸਲ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib News) ਅਧੀਨ ਆਉਂਦੇ ਪਿੰਡ ਦੇਹਣੀ ਦਾ ਮਾਮਲਾ ਹੈ ਜਿੱਥੇ ਇੱਕ ਨੌਜਵਾਨ ਕਰੀਬ ਇੱਕ ਹਫਤਾ ਪਹਿਲਾਂ ਭੇਦ ਭਰੇ ਹਾਲਾਤ ਵਿੱਚ ਲਾਪਤਾ ਹੋ ਗਿਆ ਸੀ ਜਿਸ ਦੀ ਲਾਸ਼ ਕੀਰਤਪੁਰ ਸਾਹਿਬ ਤੋਂ ਨਿਕਲਦੀ ਭਾਖੜਾ ਨਹਿਰ ਦੇ ਧੋਬੀ ਘਾਟ ਦੇ ਵਿੱਚੋਂ ਤੈਰਦੀ ਹੋਈ ਬਰਾਮਦ ਹੋਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਰਾਮ ਸਿੰਘ ਪੁੱਤਰ ਫੌਜੀ ਰਾਮ ਜੋ ਕਿ ਬੀਤੇ ਇੱਕ ਹਫਤੇ ਤੋਂ ਲਾਪਤਾ ਸੀ ਜਿਸ ਦੀ ਪੁਲਿਸ ਨੂੰ ਗੁਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਹੋਈ ਸੀ। 

ਇਹ ਵੀ ਪੜ੍ਹੋ: Batala Murder: ਨਸ਼ੇੜੀ ਨੌਜਵਾਨਾਂ ਨੂੰ ਰੋਕਣ ਵਾਲੇ ਨੌਜਵਾਨ ਦਾ ਬੇਹਿਰਮੀ ਨਾਲ ਕਤਲ,ਪਰਿਵਾਰ ਦਾ ਰੋ- ਰੋ ਬੁਰਾ ਹਾਲ

ਉਹਨਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਗੱਲਬਾਤ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਇਸ ਤੇ ਕੁਝ ਸ਼ੱਕ ਵੀ ਜਹਿਰ ਕੀਤਾ ਜਿਸ ਸੰਬੰਧ ਵਿੱਚ ਸਾਡੇ ਨਾਲ ਪਰਿਵਾਰਿਕ ਮੈਂਬਰ ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਜਰੂਰ ਹੈ ਪਰ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ।

ਇਹ ਵੀ ਪੜ੍ਹੋ:  Two Years of AAP government: ਮਾਨ ਸਰਕਾਰ ਦੇ 2 ਸਾਲ ਹੋਏ ਪੂਰੇ! ਉਹ ਅਹਿਮ ਫੈਸਲੇ ਜਿਸਦਾ ਸੁਆਗਤ ਤੇ ਉਹ ਮੁੱਦੇ ਜਿਨ੍ਹਾਂ 'ਤੇ ਹੋਈਆਂ ਟਿੱਪਣੀਆਂ
 

 

Trending news