Hola Mohalla 2023: ਜ਼ੀ ਮੀਡੀਆ ਦੀ ਰਿਪੋਰਟ ਤੋਂ ਬਾਅਦ ਹਰਕਤ 'ਚ ਪ੍ਰਸ਼ਾਸ਼ਨ, ਫਲਾਈਓਵਰ ਦਾ ਕੰਮ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਹਨ ਦੌਰੇ
Advertisement
Article Detail0/zeephh/zeephh1564879

Hola Mohalla 2023: ਜ਼ੀ ਮੀਡੀਆ ਦੀ ਰਿਪੋਰਟ ਤੋਂ ਬਾਅਦ ਹਰਕਤ 'ਚ ਪ੍ਰਸ਼ਾਸ਼ਨ, ਫਲਾਈਓਵਰ ਦਾ ਕੰਮ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਹਨ ਦੌਰੇ

ਡੀਸੀ ਰੂਪਨਗਰ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹੋਲਾ ਮਹੱਲਾ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹਰ ਸੜਕਾਂ ਵਿੱਚ ਖੱਡਿਆਂ ਨੂੰ ਭਰਿਆ ਜਾਵੇ। 

Hola Mohalla 2023: ਜ਼ੀ ਮੀਡੀਆ ਦੀ ਰਿਪੋਰਟ ਤੋਂ ਬਾਅਦ ਹਰਕਤ 'ਚ ਪ੍ਰਸ਼ਾਸ਼ਨ, ਫਲਾਈਓਵਰ ਦਾ ਕੰਮ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਹਨ ਦੌਰੇ

Sri Anandpur Sahib's Hola Mohalla 2023 news: ਜਿੱਥੇ ਨੰਗਲ ਵਿੱਚ ਬਹੁਕਰੋੜੀ ਫਲਾਈਓਵਰ ਨੂੰ ਮਾਰਚ ਮਹੀਨੇ ਤੱਕ ਚਲਾਉਣ ਤੇ ਮਈ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ ਉੱਥੇ ਨੰਗਲ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਵੱਲੋਂ ਫਲਾਈਓਵਰ ਨੂੰ ਅਪ੍ਰੈਲ ਮਹੀਨੇ ਤੱਕ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ।  

ਡੀਸੀ ਰੂਪਨਗਰ ਪ੍ਰੀਤੀ ਯਾਦਵ ਵੱਲੋਂ 3 ਮਾਰਚ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਕੌਮੀ ਤਿਉਹਾਰ ਹੋਲਾ ਮਹੱਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਸਡੀਐਮ ਦਫ਼ਤਰ ਨੰਗਲ ਵਿਖੇ ਬੀ.ਬੀ.ਐਮ.ਬੀ., ਨੰਗਲ ਨਗਰ ਕੌਂਸਲ, ਐਨਐਫਐਲ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨੰਗਲ ਦੇ ਫਲਾਈਓਵਰ ਦਾ ਦੌਰਾ ਕੀਤਾ। 

ਇਸਦੇ ਨਾਲ ਹੀ ਉਨ੍ਹਾਂ ਨੇ ਨਿਰਮਾਣ ਸਥਾਨ ਅਤੇ ਇਸ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਫਲਾਈਓਵਰ ਦਾ ਕੰਮ ਮਈ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਦੱਸ ਦਈਏ ਕਿ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਅਪ੍ਰੈਲ ਮਹੀਨੇ ਫਲਾਈਓਵਰ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ।

ਇਹ ਵੀ ਪੜ੍ਹੋ: Turkey and Syria earthquake news: ਤੁਰਕੀ ਤੇ ਸੀਰੀਆ 'ਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਵੱਧ

ਇਸ ਸੰਬੰਧੀ ਡੀ.ਸੀ ਰੂਪਨਗਰ ਪ੍ਰੀਤੀ ਯਾਦਵ ਨੇ ਦੱਸਿਆ ਕਿ 3 ਮਾਰਚ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਹੋਲਾ ਮਹੱਲਾ ਦੀਆਂ ਤਿਆਰੀਆਂ ਲਈ ਨਗਰ ਕੌਂਸਲ, ਐਨ.ਐਫ.ਐਲ., ਬੀ.ਬੀ.ਐਮ.ਬੀ ਸਣੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ ਅਤੇ ਚਰਚਾ ਕੀਤੀ ਗਈ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ 3 ਤੋਂ 8 ਮਾਰਚ ਤੱਕ ਚੱਲਣ ਵਾਲੇ ਹੋਲਾ ਮਹੱਲਾ ਮੇਲੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਡੀਸੀ ਰੂਪਨਗਰ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹੋਲਾ ਮਹੱਲਾ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹਰ ਸੜਕਾਂ ਵਿੱਚ ਖੱਡਿਆਂ ਨੂੰ ਭਰਿਆ ਜਾਵੇ।  ਇਸਦੇ ਨਾਲ ਹੀ ਫਲਾਈਓਵਰ ਦੇ ਨਿਰਮਾਣ ਵਿੱਚ ਲੱਗੀ ਕੰਪਨੀ ਨੂੰ ਮਾਰਚ ਮਹੀਨੇ ਤੱਕ ਫਲਾਈਓਵਰ ਦੇ ਇੱਕ ਪਾਸੇ ਨੂੰ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹ ਵੀ ਕਿਹਾ ਗਿਆ ਹੈ ਕਿ ਫਲਾਈਓਵਰ ਦਾ ਕੰਮ ਮਈ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇ।

- ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋ: Punjab news: ਮੁਹਾਲੀ 'ਚ 17 ਫਰਵਰੀ ਨੂੰ ਹੋਵੇਗੀ 77 ਜਾਇਦਾਦਾਂ ਦੀ ਈ-ਨਿਲਾਮੀ!

(For more news apart from Sri Anandpur Sahib's Hola Mohalla 2023, stay tuned to Zee PHH)

Trending news