ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੌਮ ਨੂੰ ਸੰਦੇਸ਼, ਕਿਹਾ "ਸਿੱਖ ਸ਼ਕਤੀ ਨੂੰ ਇੱਕਠਾ ਕਰੀਏ"
Advertisement

ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੌਮ ਨੂੰ ਸੰਦੇਸ਼, ਕਿਹਾ "ਸਿੱਖ ਸ਼ਕਤੀ ਨੂੰ ਇੱਕਠਾ ਕਰੀਏ"

Sri Akal Takhat Sahib Jathedar Giani Harpreet Singh on Operation Blue Star aka Ghallughara anniversary: ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ। 

ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੌਮ ਨੂੰ ਸੰਦੇਸ਼, ਕਿਹਾ "ਸਿੱਖ ਸ਼ਕਤੀ ਨੂੰ ਇੱਕਠਾ ਕਰੀਏ"

Sri Akal Takhat Sahib Jathedar Giani Harpreet Singh on Operation Blue Star aka Ghallughara anniversary: ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਵਿੱਚ ਸੰਗਤ ਸਾਕਾ ਨੀਲਾ ਤਾਰਾ ਦੀ ਬਰਸੀ ਮਨਾ ਰਹੀ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਸਿੱਖਾਂ ਨੂੰ ਇੱਕਠੇ ਹੋਣ ਦੀ ਅਪੀਲ ਕੀਤੀ ਤੇ ਨਾਲ ਹੀ ਸਿੱਖ ਸ਼ਕਤੀ ਨੂੰ ਇੱਕਠਾ ਕਰਨ ਬਾਰੇ ਗੱਲ ਕੀਤੀ। 

ਸਾਕਾ ਨੀਲਾ ਤਾਰਾ ਦੀ ਬਰਸੀ ਬਾਰੇ ਗੱਲ ਕਰਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ "ਅੱਜ ਅਸੀਂ ਸਨ 1984 ਵਿੱਚ ਜੋ ਦੁਖਾਂਤ ਵਾਪਰਿਆ ਹੈ, ਘੱਲੂਘਾਰਾ ਦਾ, ਓਹਦੀ ਯਾਦ ਦੇ ਵਿੱਚ ਜੁੜੇ ਬੈਠੇ ਹਾਂ। ਉਸ ਵੇਲੇ ਦੀ ਭਾਰਤ ਸਰਕਾਰ ਨੇ ਇਸ ਦਿਨ 1984 ਦੇ ਵਿੱਚ ਸਾਡੇ ਭਿੰਡੇ 'ਤੇ ਝਰੀਟਾਂ ਨਹੀਂ ਮਾਰੀਆਂ, ਭਿੰਡੇ 'ਤੇ ਝਰੀਟਾਂ ਦੇ ਜ਼ਖਮ ਮਿੱਟ ਜਾਂਦੇ ਹੁੰਦੇ, ਪਾਰ ਉਨ੍ਹਾਂ ਨੇ ਸਾਡੇ ਦਿਲਾਂ 'ਤੇ ਜ਼ਖਮ ਦਿੱਤੇ ਹਨ। ਅਤੇ ਇਹ ਜਿਹੜੇ ਡੂੰਘੇ ਜ਼ਖਮ ਹਨ, ਇਹ ਭਰਨੇ ਨਹੀਂ ਹੈ। ਸੂਰਜ ਪੱਛਮ ਤੋਂ ਚੜ੍ਹ ਸਕਦਾ ਹੈ, ਸਮੁੰਦਰ ਸੁੱਕ ਸਕਦੇ ਨੇ, ਧਰਤੀ ਹਿੱਲ ਸਕਦੀ ਹੈ, ਪਰ ਜੇ ਭਾਰਤ ਸਰਕਾਰ ਚਾਹੁੰਦੀ ਹੈ ਕਿ ਸਿੱਖ '84 ਭੁੱਲ ਜਾਣ, ਤੇ ਇਹ ਭੁੱਲੀ ਨਹੀਂ ਜਾਣੀ ਹੈ।"

ਉਨ੍ਹਾਂ ਅੱਗੇ ਕਿਹਾ, "ਜ਼ਖਮ ਬੜੇ ਗਹਿਰੇ ਨੇ, ਜ਼ਖਮ ਬੜੇ ਡੂੰਗੇ ਨੇ। ਜਿਨ੍ਹਾਂ ਨੇ ਜ਼ਖਮ ਦਿੱਤੇ, ਉਨ੍ਹਾਂ ਨੇ ਤਾਂ ਮਲ੍ਹਮ ਲਾਉਣੀ ਕਿ ਸੀ, ਉਦੋਂ ਬਾਅਦ ਜਿਹੜੇ ਹੁਕਮਰਾਨ ਆਏ, ਉਨ੍ਹਾਂ ਨੇ ਵੀ ਮਲ੍ਹਮ ਲਾਉਣ ਦਾ ਯਤਨ ਨਹੀਂ ਕੀਤਾ ਤੇ ਨਾ ਹੀ ਅਸੀਂ ਉਮੀਦ ਕਰਦੇ ਹਾਂ।"

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ, "ਜ਼ਾਲਮ ਸਰਕਾਰਾਂ ਤੋਂ ਉਮੀਦ ਰੱਖਣੀ ਵੀ ਬਹੁਤ ਹੀ ਸਿਆਣਪ ਨਹੀਂ ਹੁੰਦੀ, ਲੋੜ ਹੁੰਦੀ ਹੈ ਆਪਣੇ ਆਪ ਨੂੰ ਮਜਬੂਤ ਕਰਨ ਦੀ। ਸਾਡਾ ਇਤਿਹਾਸ ਦੱਸਦਾ ਹੈ।  ਖਾਲਸਾ ਸਮਰਥ ਹੈ ਸਾਡਾ, ਜਿਹੜਾ ਕੁਝ ਕਰਨਾ ਹੈ, ਉਹ ਅਸੀਂ ਖੁਦ ਕਰਾਂਗੇ। ਇਹ ਨਹੀਂ ਹੈ ਕਿ ਸਾਡੀ ਸ਼ਕਤੀ ਘੱਟ ਹੈ, ਸਾਦ ਸੰਗਤ ਜੀ, ਸਾਡੀ ਸ਼ਕਤੀ ਘੱਟ ਨਹੀਂ ਹੈ, ਪਾਰ ਸਾਡੀ ਸ਼ਕਤੀ ਬਿਖਰੀ ਹੋਈ ਜਰੂਰ ਹੈ।"

ਇਹ ਵੀ ਪੜ੍ਹੋ: Operation Blue Star Anniversary: ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੇ ਬਾਅਦ ਦੇ ਤਸ਼ੱਦਦ ਦੀ ਦਾਸਤਾਨ

ਆਖਿਰ 'ਚ ਉਨ੍ਹਾਂ ਕਿਹਾ, "ਜੇ ਅਸੀਂ ਜ਼ਾਲਮਾਂ ਨਾਲ ਟੱਕਰ ਲੈਣੀ ਹੈ, ਤਾਂ ਸਾਨੂੰ ਬਿਖਰੀ ਹੋਈ ਸ਼ਕਤੀ ਨੂੰ ਇੱਕਠੇ ਕਰਨਾ ਹੋਵੇਗਾ। ਅਸੀਂ '84 ਤੋਂ ਬਾਅਦ ਕੱਢਦੇ ਇੱਕਠੇ ਬੈਠੇ ਵੀ ਨਹੀਂ ਹਾਂ, ਆਉਣੇ ਹਾਂ, ਅਰਦਾਸ 'ਚ ਸ਼ਾਮਿਲ ਹੁੰਦੇ ਹਾਂ, ਆਪਣੇ ਜਜਬਾਤ ਜ਼ਾਹਿਰ ਕਰਦੇ ਹਾਂ, ਤੇ ਫਿਰ ਘਰ ਚਲੇ ਜਾਂਦੇ ਹਾਂ। ਅੱਜ ਲੋੜ ਹੈ ਕਿ ਅਸੀਂ ਸਿੱਖ ਸ਼ਕਤੀ ਨੂੰ ਇੱਕਠਾ ਕਰੀਏ, ਇਹ ਜਿਹੜੇ ਛੋਟੇ-ਛੋਟੇ ਮੱਤਭੇਦ ਹੁੰਦੇ ਨੇ, ਇਹ ਕੌਮਾਂ ਨੂੰ ਜ਼ਿੰਦਾ ਰੱਖਦੇ ਨੇ, ਇਨ੍ਹਾਂ ਦੀ ਪ੍ਰਵਾਹ ਨਾ ਕਰੀਏ। ਇਨ੍ਹਾਂ ਮੱਤਭੇਦਾਂ ਤੋਂ ਉਪਰ ਉੱਠ ਕੇ, ਸ੍ਰੀ ਅਕਾਲ ਤਖ਼ਤ ਦੀ ਅਗੁਵਾਈ ਵਿੱਚ ਇੱਕਠੇ ਹੋਈਏ।"

ਇਹ ਵੀ ਪੜ੍ਹੋ: Operation Blue Star Anniversary: ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਅੱਜ; ਵੱਡੀ ਗਿਣਤੀ 'ਚ ਸੰਗਤ ਦੀ ਆਮਦ ਸ਼ੁਰੂ, ਸੁਰੱਖਿਆ ਦੇ ਕੜੇ ਇੰਤਜ਼ਾਮ

(For more news apart from Sri Akal Takhat Sahib Jathedar Giani Harpreet Singh on Operation Blue Star aka Ghallughara anniversary, stay tuned to Zee PHH)

  

Trending news