Punjab News: ਨਸ਼ੀਲੇ ਪਦਾਰਥ ਸਮੇਤ ਫੜੇ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ।
Trending Photos
Punjab News: ਪੰਜਾਬ ਵਿੱਚ ਨਸ਼ਿਆਂ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ 4 ਕਿਲੋ ਤੋਂ ਵੱਧ ਚਰਸ ਸਮੇਤ ਫੜੇ ਜਾਣ ਤੋਂ ਬਾਅਦ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਲਾਤ ਨੇ ਮੁਲਜ਼ਮ ਉੱਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਸ ਤੋਂ ਇਲਾਵਾ ਕਿਹਾ ਹੈ ਕਿ ਜੇਕਰ ਉਹ ਜੁਰਮਾਨਾ ਅਦਾ ਨਹੀਂ ਕਰ ਪਾਇਆ ਤਾਂ ਇਕ ਸਾਲ ਦੀ ਹੋਰ ਸਜਾ ਕੱਟਣੀ ਪਵੇਗੀ। ਗੌਰਤਲਬ ਹੈ ਕਿ ਬੀਤੇ 30 ਅਪ੍ਰੈਲ 2018 ਨੂੰ ਐੱਨ. ਸੀ.ਬੀ. ਚੰਡੀਗੜ੍ਹ ਪੁਲਿਸ ਸਟੇਸ਼ਨ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੁਲਜ਼ਮ ਕੋਲੋਂ 4 ਕਿਲੋ ਚਰਸ ਫੜੇ ਤੋਂ ਬਾਅਦ ਐੱਨ ਡੀ ਪੀ ਐਸ ਐਕਟ ਦੀਆਂ ਸੰਬਧਿਤ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ: Diljit Dosanjh-Nimrat Khaira Jodi: ਅਮਰੀਕਾ 'ਚ ਦਿਲਜੀਤ ਤੇ ਨਿਮਰਤ ਦੀ 'ਜੋੜੀ' ਨੇ ਪਾਈ ਧੱਕ
ਇਸ ਦੌਰਾਨ ਅੱਜ ਅਦਾਲਤ ਵਿੱਚ ਮੁਲਜ਼ਮ ਨੇ ਦਲੀਲ ਦਿੱਤੀ ਸੀ ਕਿ ਉਸਨੂੰ ਝੂਠਾ ਫਸਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਦੇ ਵਕੀਲ ਨੇ ਵੀ ਕਿਹਾ ਸੀ ਕਿ ਇਹ ਕੇਸ ਦਰਅਸਲ ਝੂਠਾ ਹੈ। ਇਸ ਤੋਂ ਬਾਅਦ ਅਦਾਲਤ ਵਿੱਚ ਜਦੋਂ ਇਸ ਕੇਸ ਦੀ ਸੁਣਵਾਈ ਹੋਈ ਤਾਂ ਸਾਰੀਆਂ ਕਾਰਵਾਈਆਂ ਕਰਨ ਤੋਂ ਬਾਅਦ ਮੁਲਜ਼ਮ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ।