Sonu Sood news: ਜਾਣੋ ਸੋਨੂੰ ਸੂਦ ਕੋਲ ਕਿੱਥੋਂ ਆਉਂਦੇ ਹਨ ਜ਼ਰੂਰਤਮੰਦਾਂ ਦੀ ਮਦਦ ਲਈ ਪੈਸੇ
Advertisement
Article Detail0/zeephh/zeephh1579078

Sonu Sood news: ਜਾਣੋ ਸੋਨੂੰ ਸੂਦ ਕੋਲ ਕਿੱਥੋਂ ਆਉਂਦੇ ਹਨ ਜ਼ਰੂਰਤਮੰਦਾਂ ਦੀ ਮਦਦ ਲਈ ਪੈਸੇ

ਸੋਨੂ ਸੂਦ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਕੋਲ ਲਾਕਡਾਊਨ ਦੌਰਾਨ ਇੰਨੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਘਰ ਭੇਜਣ ਲਈ ਪੈਸੇ ਕਿੱਥੋਂ ਆਏ?

Sonu Sood news: ਜਾਣੋ ਸੋਨੂੰ ਸੂਦ ਕੋਲ ਕਿੱਥੋਂ ਆਉਂਦੇ ਹਨ ਜ਼ਰੂਰਤਮੰਦਾਂ ਦੀ ਮਦਦ ਲਈ ਪੈਸੇ

Sonu Sood news: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਅੱਜ ਦੇ ਸਮੇਂ ਵਿੱਚ ਮਹਿਜ਼ ਆਪਣੀ ਅਦਾਕਾਰੀ ਲਈ ਹੀ ਮਸ਼ਹੂਰ ਨਹੀਂ ਹਨ ਸਗੋਂ ਉਹ ਮਸੀਹਾ ਵਜੋਂ ਵੀ ਜਾਣੇ ਜਾਂਦੇ ਹਨ। ਕੋਰੋਨਾ ਦੇ ਦੌਰ ਵਿੱਚ ਉਨ੍ਹਾਂ ਵੱਲੋਂ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਗਈ ਸੀ ਜਿਸ ਕਰਕੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਸੀਹਾ ਅਤੇ ਭਗਵਾਨ ਦਾ ਦਰਜਾ ਦਿੱਤਾ ਗਿਆ। 

ਸਮੁੱਚੇ ਭਾਰਤ ਵਿੱਚ ਲੋਕ ਸੋਨੂੰ ਸੂਦ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਹਾਲ ਹੀ 'ਚ ਸੋਨੂ ਸੂਦ ਸ਼ੋਅ 'ਆਪ ਕੀ ਅਦਾਲਤ' 'ਚ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਰਜਤ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ।  

ਇਸ ਦੌਰਾਨ ਸੋਨੂ ਸੂਦ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਕੋਲ ਲਾਕਡਾਊਨ ਦੌਰਾਨ ਇੰਨੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਘਰ ਭੇਜਣ ਲਈ ਪੈਸੇ ਕਿੱਥੋਂ ਆਏ? ਇਸਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਜਿਸ ਲੈਵਲ ਦੀ ਲੋਕਾਂ ਦੀ ਮੰਗ ਹੈ, ਉਹ ਦੋ ਦਿਨ ਵੀ ਨਹੀਂ ਟਿਕ ਪਾਉਣਗੇ। ਉਹ ਵੀ ਸੋਚ ਰਹੇ ਸਨ ਕਿ ਇਹ ਸਭ ਉਹ ਕਿਵੇਂ ਕਰਨਗੇ। 

ਇਸ ਕਰਕੇ ਉਹ ਜਿਹੜੇ ਬਰਾਂਡਾਂ ਨਾਲ ਕੰਮ ਕਰ ਰਹੇ ਸਨ, ਉਨ੍ਹਾਂ ਸਾਰਿਆਂ ਨੂੰ ਸੋਨੂ ਸੂਦ ਨੇ ਚੈਰਿਟੀ ਲਈ ਲਗਾ ਦਿੱਤਾ। ਇਸ ਕੰਮ ਲਈ ਸੋਨੂ ਸੂਦ ਨੇ ਹਸਪਤਾਲਾਂ, ਡਾਕਟਰਾਂ, ਕਾਲਜਾਂ, ਅਧਿਆਪਕਾਂ, ਫਾਰਮਾਸਿਊਟੀਕਲ ਕੰਪਨੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਬਰਾਂਡ ਦਾ ਚਿਹਰਾ ਬਣਨਗੇ ਅਤੇ ਫਰੀ 'ਚ ਕੰਮ ਕਰਨਗੇ। ਇਸ ਤੋਂ ਬਾਅਦ ਕੰਪਨੀਆਂ ਤੇ ਬਰਾਂਡ ਉਨ੍ਹਾਂ ਨਾਲ ਜੁੜਦੇ ਰਹੇ ਅਤੇ ਕੰਮ ਆਪਣੇ ਆਪ ਹੁੰਦਾ ਗਿਆ।

ਇਹ ਵੀ ਪੜ੍ਹੋ: Punjab Board Class 12th Exams: 12ਵੀਂ ਦੀ ਪ੍ਰੀਖਿਆਵਾਂ ਸ਼ੁਰੂ, ਜਾਣੋ ਕੁਝ ਦਿਸ਼ਾ ਨਿਰਦੇਸ਼; ਗਲਤੀ ਕਰਨ 'ਤੇ ਨਹੀਂ ਦੇ ਸਕੋਗੇ ਪੇਪਰ

ਸੋਨੂੰ ਸੂਦ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੱਡੀਆਂ NGO ਵੱਲੋਂ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਦੇਸ਼ ਦੀ 130 ਕਰੋੜ ਆਬਾਦੀ ਹੈ, ਉਹ ਇਕੱਲੇ ਇਹ ਨਹੀਂ ਕਰ ਪਾਉਣਗੇ। ਇਸਦਾ ਜਵਾਬ ਦਿੰਦਿਆਂ ਸੋਨੂ ਸੂਦ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਨਾ ਨਹੀਂ ਕਰ ਸਕਦੇ ਜੋ ਉਨ੍ਹਾਂ ਦੇ ਘਰ ਦੇ ਹੇਠਾਂ ਮਦਦ ਲਈ ਆਉਂਦੇ ਹਨ। 

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਕਿਸੇ ਵੀ ਛੋਟੇ ਜ਼ਿਲ੍ਹੇ ਜਾਂ ਛੋਟੇ ਸੂਬੇ ਵਿੱਚ, ਉਹ ਕਿਸੇ ਨੂੰ ਵੀ ਪੜ੍ਹਾ ਸਕਦੇ ਹਨ, ਕਿਸੇ ਦਾ ਇਲਾਜ ਕਰਵਾ ਸਕਦੇ ਹਨ, ਅਤੇ ਕਿਸੇ ਨੂੰ ਵੀ ਨੌਕਰੀ ਦਿਵਾ ਸਕਦੇ ਹਨ। 

ਇਹ ਵੀ ਪੜ੍ਹੋ: Punjab Weather Update: ਫਰਵਰੀ ਮਹੀਨੇ 'ਚ ਹੀ ਮਈ ਵਾਲੀ ਗਰਮੀ! ਪਹਾੜਾਂ 'ਤੇ ਵੀ ਛੁੱਟੇ ਲੋਕਾਂ ਦੇ ਪਸੀਨੇ

(For more news apart from Sonu Sood, stay tuned to Zee PHH)

Trending news