ਕੁਝ ਦਿਨ ਪਹਿਲਾਂ ਅਦਾਲਤ ਦੇ ਹੁਕਮਾਂ ’ਤੇ ਸਾਬਕਾ ਵਿਧਾਇਕ ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਵਿਚ ਪਰਮਜੀਤ ਸਿੰਘ ਬੈਂਸ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਹੈ। ਬੈਂਸ ਨੂੰ ਇਸ ਸਾਲ 12 ਅਪ੍ਰੈਲ ਨੂੰ ਬਾਕੀ ਸੱਤ ਮੁਲਜ਼ਮਾਂ ਸਮੇਤ ਭਗੌੜਾ ਕਰਾਰ ਦਿੱਤਾ ਗਿਆ ਸੀ।
Trending Photos
ਭਰਤ ਸ਼ਰਮਾ/ਲੁਧਿਆਣਾ: ਆਤਮਨਗਰ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੋ ਕਿ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿਚ ਘਿਰੇ ਹੋਏ ਸਨ ਉਹਨਾਂ ਨੇ ਆਪਣੇ ਚਾਰ ਸਾਥੀਆਂ ਸਮੇਤ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਉਹ ਕਈ ਦਿਨਾਂ ਤੋਂ ਫਰਾਰ ਸੀ। ਪੁਲਿਸ ਇਸ ਤੋਂ ਪਹਿਲਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਸਾਰਿਆਂ ਨੇ ਸਵੇਰੇ ਕਰੀਬ 10 ਵਜੇ ਜੱਜ ਹਰਸਿਮਰਨਜੀਤ ਕੌਰ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਸਿਮਰਜੀਤ ਸਿੰਘ ਬੈਂਸ ਦਾ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੁਝ ਦਿਨ ਪਹਿਲਾਂ ਅਦਾਲਤ ਦੇ ਹੁਕਮਾਂ ’ਤੇ ਸਾਬਕਾ ਵਿਧਾਇਕ ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਵਿਚ ਪਰਮਜੀਤ ਸਿੰਘ ਬੈਂਸ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਹੈ। ਬੈਂਸ ਨੂੰ ਇਸ ਸਾਲ 12 ਅਪ੍ਰੈਲ ਨੂੰ ਬਾਕੀ ਸੱਤ ਮੁਲਜ਼ਮਾਂ ਸਮੇਤ ਭਗੌੜਾ ਕਰਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੁਲਸ ਨੇ ਕੁਝ ਦਿਨ ਪਹਿਲਾਂ ਬੈਂਸ ਦੇ ਭਰਾ ਅਤੇ ਪੀ.ਏ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਸੀ। ਸਰੰਡਰ ਕਰਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸਾਂਝੀ ਕੀਤੀ।
ਨਵੰਬਰ 2020 ਨੂੰ ਔਰਤ ਨੇ ਧਰਨਾ ਦਿੱਤਾ
16 ਨਵੰਬਰ 2020 ਨੂੰ ਪੀੜਤ ਔਰਤ ਨੇ ਲੁਧਿਆਣਾ ਦੇ ਤਤਕਾਲੀ ਵਿਧਾਇਕ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਵਿਰੁੱਧ ਐਫ. ਆਈ. ਆਰ. ਦਰਜ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਇਕ ਹੱਥ ਲਿਖਤ ਦਰਖਾਸਤ ਦਿੱਤੀ ਸੀ। ਉਹ ਐਫ. ਆਈ. ਆਰ. ਦੀ ਮੰਗ ਨੂੰ ਲੈ ਕੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਫੀ ਦੇਰ ਤੱਕ ਧਰਨੇ ’ਤੇ ਬੈਠੀ ਰਹੀ। ਪਰ ਜਦੋਂ ਕੋਈ ਐਫ. ਆਈ. ਆਰ. ਦਰਜ ਨਹੀਂ ਕੀਤੀ ਗਈ ਤਾਂ ਔਰਤ ਨੇ ਐਫ. ਆਈ. ਆਰ. ਦਰਜ ਕਰਨ ਲਈ ਨਿਰਦੇਸ਼ ਮੰਗਣ ਲਈ ਸਥਾਨਕ ਅਦਾਲਤ ਦਾ ਰੁਖ ਕੀਤਾ ਅਤੇ ਉਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।
ਪੰਜਾਬ ਚੋਣਾਂ ਵਿਚ ਬਲਾਤਕਾਰ ਦਾ ਮਾਮਲਾ ਗਰਮਾਇਆ ਸੀ
ਇਹ ਮਾਮਲਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੁਰਖੀਆਂ ਵਿਚ ਰਿਹਾ ਸੀ। ਸਿਮਰਜੀਤ ਬੈਂਸ ਨੂੰ ਚੋਣਾਂ ਦੌਰਾਨ ਕੁੱਟਮਾਰ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਬੈਂਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹਨ। ਇਸ ਵਾਰ ਚੋਣਾਂ 'ਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।