ਗੂਗਲ 'ਤੇ ਛਾਇਆ ਸਿੱਧੂ ਮੂਸੇਵਾਲਾ! ਇਸ ਸਾਲ ਦੀ ਸਭ ਤੋਂ ਵੱਧ ਸਰਚਿਸ ਦੀ ਸੂਚੀ 'ਚ ਸਿੱਧੂ ਦਾ ਨਾਮ ਸ਼ਾਮਲ
Advertisement

ਗੂਗਲ 'ਤੇ ਛਾਇਆ ਸਿੱਧੂ ਮੂਸੇਵਾਲਾ! ਇਸ ਸਾਲ ਦੀ ਸਭ ਤੋਂ ਵੱਧ ਸਰਚਿਸ ਦੀ ਸੂਚੀ 'ਚ ਸਿੱਧੂ ਦਾ ਨਾਮ ਸ਼ਾਮਲ

ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਲਾਉਣ ਲਈ ਦੁਨੀਆਂ ਭਰ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ 

 

ਗੂਗਲ 'ਤੇ ਛਾਇਆ ਸਿੱਧੂ ਮੂਸੇਵਾਲਾ! ਇਸ ਸਾਲ ਦੀ ਸਭ ਤੋਂ ਵੱਧ ਸਰਚਿਸ ਦੀ ਸੂਚੀ 'ਚ ਸਿੱਧੂ ਦਾ ਨਾਮ ਸ਼ਾਮਲ

Sidhu Moosewala among Google top searches of 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਰ ਕੇ ਵੀ ਅਮਰ ਹੈ ਅਤੇ ਦੁਨੀਆਂ ਭਰ ਵਿੱਚ ਬੈਠੇ ਉਸਦੇ ਪ੍ਰਸ਼ੰਸਕ ਅੱਜ ਵੀ ਸਿੱਧੂ ਦੇ ਗਾਣੇ ਸੁਣਦੇ ਹਨ ਅਤੇ ਉਸਨੂੰ ਆਪਣੇ ਨਾਲ ਮਹਿਸੂਸ ਕਰਦੇ ਹਨ। ਸਿੱਧੂ ਦੀ ਮੌਤ ਨੂੰ ਲਗਭਗ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸਿੱਧੂ ਨੂੰ ਅੱਜ ਵੀ ਆਪਣੇ ਦਿਲਾਂ ਵਿੱਚ ਜ਼ਿੰਦਾ ਰੱਖਿਆ ਹੈ।  

ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਮ ਗੂਗਲ ਇੰਡੀਆ ਵੱਲੋਂ ਇਸ ਸਾਲ ਦੀ ਸਭ ਤੋਂ ਵੱਧ ਸਰਚਿਸ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਗੂਗਲ ਨੇ ਹਾਲ ਹੀ ਵਿੱਚ ਭਾਰਤ ਦੀ ਇਸ ਸਾਲ ਦੀ 10 ਪ੍ਰਚਲਿਤ ਖੋਜਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਇਸ ਸੂਚੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਦੂਜੀ ਥਾਂ 'ਤੇ ਹੈ। 
 
ਦੱਸ ਦਈਏ ਕਿ ਇਸ ਸੂਚੀ 'ਚ ਸੱਭ ਤੋਂ ਅਵੱਲ ਨਾਮ ਲਤਾ ਮੰਗੇਸ਼ਕਰ ਦਾ ਹੈ ਜਿਸ ਦੀ ਮੌਤ ਵੀ ਇਸ ਸਾਲ ਵਿਚ ਹੋਈ ਸੀ। ਇਸ ਸੂਚੀ ਦੇ ਮੁਤਾਬਕ ਤੀਸਰੀ ਸਭ ਤੋਂ ਵੱਧ ਖੋਜ 'Russia Ukraine War' ਬਾਰੇ ਕੀਤੀ ਗਈ ਹੈ ਅਤੇ ਚੌਥੀ ਥਾਂ 'ਤੇ 'UP Election Results' ਹੈ।  

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਲਾਉਣ ਲਈ ਦੁਨੀਆਂ ਭਰ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ ਅਤੇ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਸ ਦੀ ਮਾਤਾ ਚਰਨ ਕੌਰ ਯੂਕੇ ਦੌਰੇ ਤੋਂ ਵਾਪਸ ਪੰਜਾਬ ਪਰਤੇ ਹਨ।  

ਹੋਰ ਪੜ੍ਹੋ: Delhi MCD election 2022 results: ਆਪ ਦਾ ਮੁੜ ਚੱਲਿਆ ਝਾੜੂ, ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਮਿਲੀ ਬਹੁਮਤ

ਯੂਕੇ ਦੌਰੇ ਦੌਰਾਨ ਸਿੱਧੂ ਦੇ ਮਾਪਿਆਂ ਨੇ ਸਿੱਧੂ ਨੂੰ ਇਨਸਾਫ ਦਿਲਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਹਾਲ ਹੀ ਵਿੱਚ ਖ਼ਬਰਾਂ ਸਾਹਮਣੇ ਆਈਆਂ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੁੱਖ ਮੁਲਜ਼ਮ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿਖੇ ਹਿਰਾਸਤ 'ਚ ਲੈ ਲਿਆ ਗਿਆ ਸੀ। 

ਹਾਲਾਂਕਿ ਬਾਅਦ ਵਿੱਚ ਗੋਲਡੀ ਬਰਾੜ ਦਾ ਇੱਕ ਕਥਿਤ ਆਡੀਓ ਸਾਹਮਣੇ ਆਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਇਹ ਕਿ ਉਹ ਕੈਲੀਫੋਰਨੀਆ ਵਿੱਚ ਹੈ ਹੀ ਨਹੀਂ।  

ਹੋਰ ਪੜ੍ਹੋ: ਪੰਜਾਬ 'ਚ ਅੱਤਵਾਦੀ ਹਮਲੇ ਦਾ ਖ਼ਤਰਾ, ਖੁਫੀਆ ਜਾਣਕਾਰੀ ਪਿੱਛੋਂ ਹਾਈ ਅਲਰਟ 'ਤੇ ਪੁਲਿਸ

(Apart from news of Sidhu Moosewala's name featuring in Google top searches of 2022, stay tuned to Zee PHH for more updates)

Trending news