ਸਿੱਧੂ ਮੂਸੇਵਾਲੇ ਲਈ ਇਨਸਾਫ਼ ਦੀ ਮੰਗ ਕਰਦਿਆਂ ਪਿਤਾ ਬਲਕੌਰ ਸਿੰਘ ਦੀਆਂ ਭਰ ਆਈਆਂ ਅੱਖਾਂ
Advertisement

ਸਿੱਧੂ ਮੂਸੇਵਾਲੇ ਲਈ ਇਨਸਾਫ਼ ਦੀ ਮੰਗ ਕਰਦਿਆਂ ਪਿਤਾ ਬਲਕੌਰ ਸਿੰਘ ਦੀਆਂ ਭਰ ਆਈਆਂ ਅੱਖਾਂ

Emotional pictures of Sidhu Moosewale's father: ਸਿੱਧੂ  ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ।  ਇਸ ਦੇ ਨਾਲ ਹੀ  ਸਰਕਾਰਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਹੀ ਨਜ਼ਰ ਆ ਰਹੀਆਂ ਹਨ। 

ਸਿੱਧੂ ਮੂਸੇਵਾਲੇ ਲਈ ਇਨਸਾਫ਼ ਦੀ ਮੰਗ ਕਰਦਿਆਂ ਪਿਤਾ ਬਲਕੌਰ ਸਿੰਘ ਦੀਆਂ ਭਰ ਆਈਆਂ ਅੱਖਾਂ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਅੱਜ ਸਿੱਧੂ ਮੁੂਸੇ ਵਾਲਾ (Sidhu Moosewale) ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਨੇ ਜਨਤਾ ਦੇ ਵਿਚ ਗੱਲਬਾਤ ਕਰਦੇ ਹੋਏ ਕਿਹਾ ਕਿ ਪੈਲੀ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਮੇਰੇ ਲੜਕੇ ਸਿੱਧੂ ਮੁਸੇਵਾਲੇ ਦੇ ਕਾਤਲਾਂ 'ਤੇ ਇਨਾਮ ਦੀ ਰਾਸ਼ੀ ਰੱਖੀ ਜਾਵੇ। ਉਨ੍ਹਾਂ ਨੇ ਅੱਗੇ ਭਾਵੁਕ ਹੁੰਦੇ ਹੋਏ ਕਿਹਾ," ਜੇਕਰ ਕੇਂਦਰ ਸਰਕਾਰ ਇਨਾਮ ਰਾਸ਼ੀ ਨਹੀ ਦੇ ਸਕਦੀ ਮੈਂ ਆਪਣੀ ਜ਼ਮੀਨ ਵੇਚ ਕੇ ਉਹ ਇਨਾਮ ਦੀ ਰਾਸ਼ੀ ਦੇ ਸਕਦਾ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਇੱਕ ਕਰੋੜ ਰੁਪਇਆ ਸਰਕਾਰ ਨੂੰ ਟੈਕਸ ਦੇ ਸਕਦੇ ਹਾਂ ਤਾਂ ਸਰਕਾਰ ਉਸ ਵਿਚੋਂ ਕਾਤਲਾਂ ਦੇ ਨਾਮ ਦੀ ਰਾਸ਼ੀ ਦੇ ਦੇਵੇ। 

ਸਿੱਧੂ ਮੂਸੇਵਾਲਾ ਦੇ ਪਿਤਾ (sidhu moose wala father balkaur singh) ਨੇ ਕਿਹਾ ਕਿ ਗੋਲਡੀ ਬਰਾੜ ਨੂੰ ਫੜਿਆ ਜਾਣਾ ਚਾਹੀਦਾ ਹੈ ਜੋ ਕਿ ਉਹ ਸਾਡੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਵਿਚਲੇ ਚੋਟੀ ਦੇ ਪੰਜਾਬ ਦੇ ਗੱਭਰੂ ਗੋਲਡੀ ਬਰਾੜ ਖਾ ਚੁੱਕਾ ਹੈ। ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਲਿਬਰਲ ਸਰਕਾਰ ਨੂੰ ਇਹ ਗੱਲ ਤੋਂ ਜਲਦ ਗੋਲਡੀ ਬਰਾੜ ਤੇ 2 ਕਰੋੜ ਦਾ ਇਨਾਮ ਦੀ ਰਾਸ਼ੀ ਰੱਖਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀਆਂ ਮਾਵਾਂ ਦੇ ਪੁੱਤ ਬੱਚ ਸਕਨ। 

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਮੁਲਾਜ਼ਮ ASI ਦਲਜੀਤ ਸਿੰਘ ਨੂੰ DGP ਪੰਜਾਬ ਨੇ ਕੀਤਾ ਸਨਮਾਨਿਤ, ਜਾਣੋ ਕਿਉਂ 

ਦੱਸਣਯੋਗ ਹੈ ਕਿ ਪੰਜਾਬੀ ਮਹਰੂਮ ਗਇਕ ਸਿੱਧੂ ਮੂਸੇਵਾਲਾ (Sidhu Moosewale) ਦੇ ਕਤਲ ਨੂੰ 29 ਨਵੰਬਰ ਨੂੰ 6 ਮਹੀਨੇ ਪੂਰੇ ਹੋ ਗਏ ਹਨ ਪਰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਅਜਿਹੀ ਹੀ ਕੋਸ਼ਿਸ਼ ਅੱਜ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ  ਨੂੰ ਇਨਸਾਫ  ਮਿਲਣਾ ਚਾਹੀਦਾ ਹੈ। 

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news