Punjab News: ਹਰਿਆਣਾ 'ਚ ਪੰਜਾਬੀ ਨਾਲ ਹੋਏ ਵਿਤਕਰੇ ਦੀ SGPC ਨੇ ਕੀਤੀ ਨਿੰਦਾ
Advertisement

Punjab News: ਹਰਿਆਣਾ 'ਚ ਪੰਜਾਬੀ ਨਾਲ ਹੋਏ ਵਿਤਕਰੇ ਦੀ SGPC ਨੇ ਕੀਤੀ ਨਿੰਦਾ

SGPC ਨੇ ਕਿਹਾ ਕਿ "ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਸ ਦੀ ਕਰੜੀ ਨਿੰਦਾ ਕਰਦਿਆਂ ਹਰਿਆਣਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਇਸ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ।" 

Punjab News: ਹਰਿਆਣਾ 'ਚ ਪੰਜਾਬੀ ਨਾਲ ਹੋਏ ਵਿਤਕਰੇ ਦੀ SGPC ਨੇ ਕੀਤੀ ਨਿੰਦਾ

SGPC on Discrimination against Punjabi in Haryana: ਹਰਿਆਣਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸੂਬੇ 'ਚ ਇੱਕ ਪੰਜਾਬੀ ਵਿਤਕਰਾ ਕੀਤਾ ਗਿਆ ਜਾ ਰਿਹਾ ਹੈ ਕਿਉਂਕਿ ਉੱਥੇ ਦੇ ਸਰਕਾਰੀ ਵਿਭਾਗਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਦਿੱਤੀ ਜਾਣ ਵਾਲੀ ਕਿਸੇ ਵੀ ਅਰਜ਼ੀ ਨੂੰ ਮੰਜੂਰੀ ਨਹੀਂ ਦਿੱਤੀ ਜਾਂਦੀ।  

ਇਸ ਦੀ ਜਾਣਕਾਰੀ ਜਿਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਗੱਲ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਇਸ ਦੌਰਾਨ SGPC ਵੱਲੋਂ ਆਪਣੇ ਅਧਿਕਾਰਿਤ ਟਵਿੱਟਰ (ਜੋ ਹੁਣ X ਬਣ ਗਿਆ ਹੈ) ਹੈਂਡਲ 'ਤੇ ਟਵੀਟ ਕੀਤਾ ਅਤੇ ਇਸ ਗੱਲ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਵਿਤਕਰਾ ਬੇਹੱਦ ਮੰਦਭਾਗਾ ਹੈ। 

ਉਨ੍ਹਾਂ ਕਿਹਾ, "ਹਰਿਆਣਾ ਅੰਦਰ ਪੰਜਾਬੀ (ਗੁਰਮੁਖੀ) ਸੂਬੇ ਦੀ ਦੂਜੀ ਭਾਸ਼ਾ ਹੋਣ ਦੇ ਬਾਵਜੂਦ ਵੀ ਪੰਜਾਬੀ ਨਾਲ ਕੀਤਾ ਜਾ ਰਿਹਾ ਵਿਤਕਰਾ ਬੇਹੱਦ ਮੰਦਭਾਗਾ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸਰਕਾਰੀ ਵਿਭਾਗਾਂ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਪੰਜਾਬੀ ਭਾਸ਼ਾ ਵਿੱਚ ਦਿੱਤੀ ਜਾਣ ਵਾਲੀ ਦਰਖਾਸਤ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ, ਬਲਕਿ ਇਸ ਦੀ ਥਾਂ ਹਿੰਦੀ ਜਾਂ ਅੰਗ੍ਰੇਜ਼ੀ ਵਿੱਚ ਦਰਖਾਸਤ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ।"

ਇਸਦੇ ਨਾਲ ਹੀ SGPC ਨੇ ਇਹ ਵੀ ਕਿਹਾ ਕਿ "ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਸ ਦੀ ਕਰੜੀ ਨਿੰਦਾ ਕਰਦਿਆਂ ਹਰਿਆਣਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਇਸ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ।" 

ਇਹ ਵੀ ਪੜ੍ਹੋ: ਬਹਿਸ ਲਈ ਚੁਣੌਤੀ ਦੇਣ ਤੋਂ ਬਾਅਦ CM ਮਾਨ ਦਾ ਵਿਰੋਧੀਆਂ 'ਤੇ ਨਿਸ਼ਾਨਾ, ਕਿਹਾ "ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ?"

ਇਹ ਵੀ ਪੜ੍ਹੋ:  Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ
 

Trending news