Faridkot News: ਦੂਜੇ ਪਤੀ ਨੂੰ ਛੱਡ ਕੇ ਪਹਿਲੇ ਪਤੀ ਕੋਲ ਰਹਿਣਾ ਪਤਨੀ ਨੂੰ ਪਿਆ ਮਹਿੰਗਾ; ਪਹਿਲੇ ਘਰਵਾਲੇ ਦੀ ਇਸ ਤਰ੍ਹਾਂ ਗਈ ਜਾਨ
Advertisement
Article Detail0/zeephh/zeephh2117784

Faridkot News: ਦੂਜੇ ਪਤੀ ਨੂੰ ਛੱਡ ਕੇ ਪਹਿਲੇ ਪਤੀ ਕੋਲ ਰਹਿਣਾ ਪਤਨੀ ਨੂੰ ਪਿਆ ਮਹਿੰਗਾ; ਪਹਿਲੇ ਘਰਵਾਲੇ ਦੀ ਇਸ ਤਰ੍ਹਾਂ ਗਈ ਜਾਨ

Faridkot News: ਫ਼ਰੀਦਕੋਟ ਵਿੱਚ ਇੱਕ ਔਰਤ ਨੂੰ ਆਪਣਾ ਪਤੀ ਤੇ ਬੱਚੇ ਛੱਡ ਦੂਜੀ ਥਾਂ ਉਤੇ ਵਿਆਹ ਕਰਵਾਉਣਾ ਭਾਰੀ ਪੈ ਗਿਆ।

Faridkot News: ਦੂਜੇ ਪਤੀ ਨੂੰ ਛੱਡ ਕੇ ਪਹਿਲੇ ਪਤੀ ਕੋਲ ਰਹਿਣਾ ਪਤਨੀ ਨੂੰ ਪਿਆ ਮਹਿੰਗਾ; ਪਹਿਲੇ ਘਰਵਾਲੇ ਦੀ ਇਸ ਤਰ੍ਹਾਂ ਗਈ ਜਾਨ

Faridkot News: ਫ਼ਰੀਦਕੋਟ ਵਿੱਚ ਇੱਕ ਔਰਤ ਨੂੰ ਆਪਣਾ ਪਤੀ ਤੇ ਬੱਚੇ ਛੱਡ ਦੂਜੀ ਥਾਂ ਉਤੇ ਵਿਆਹ ਕਰਵਾਉਣਾ ਭਾਰੀ ਪੈ ਗਿਆ। ਮਾਮਲਾ ਫ਼ਰੀਦਕੋਟ ਦੀ ਡੋਗਰ ਬਸਤੀ ਦਾ ਹੈ ਜਿਥੇ ਇੱਕ ਔਰਤ ਵੱਲੋਂ ਆਪਣੇ ਪਤੀ ਤੇ 2 ਬੱਚਿਆਂ ਨੂੰ ਛੱਡ ਮੁਹੱਲੇ ਵਿੱਚ ਦੂਜੀ ਗਲੀ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ ਸੀ।

ਕਰੀਬ 4 ਮਹੀਨੇ ਪਾਸੇ ਰਹਿਣ ਤੋਂ ਬਾਅਦ ਬੀਤੇ ਦਿਨੀਂ ਫਰੀਦਕੋਟ ਆਪਣੇ ਪਹਿਲੇ ਘਰ ਵਾਲੇ ਕੋਲ ਆ ਕੇ ਰਹਿਣ ਲੱਗੀ ਸੀ। ਇਸ ਉਤੇ ਤੈਸ਼ ਵਿੱਚ ਆਏ ਦੂਜੇ ਪਤੀ ਨੇ ਅੱਜ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਅੱਜ ਉਸ ਦੇ ਘਰ ਉਤੇ ਹਮਲਾ ਕਰ ਦਿੱਤਾ ਹੈ। ਇਸ ਵਿੱਚ ਔਰਤ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਤੇ ਔਰਤ ਖੁਦ ਬੁਰੀ ਤਰਾਂ ਜ਼ਖ਼ਮੀ ਹੋ ਗਈ।

ਇਸ ਮੌਕੇ ਪੀੜਤ ਔਰਤ ਤੇ ਉਸ ਦੀ ਸੱਸ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆ ਡੀਐਸਪੀ ਫ਼ਰੀਦਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਥਾਨਕ ਡੋਗਰ ਬਸਤੀ ਵਿੱਚ ਰਹਿਣ ਵਾਲੇ ਪਰਵਿੰਦਰ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਕੇ ਕੁਝ ਲੋਕਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਡੋਗਰ ਬਸਤੀ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਪਰਵਿੰਦਰ ਦਾ ਵਿਆਹ ਸਾਲ 2007 ਵਿੱਚ ਲੜਕੀ ਨਾਲ ਹੋਇਆ ਸੀ। ਉਹ ਕਿਸੇ ਦੂਜੇ ਵਿਅਕਤੀ ਸੰਦੀਪ ਨਾਲ ਰਹਿਣ ਲੱਗ ਪਈ ਸੀ। ਕੁਝ ਮਹੀਨੇ ਪਹਿਲਾਂ ਉਹ ਘਰ ਛੱਡ ਕੇ ਸੰਦੀਪ ਨਾਲ ਚਲੀ ਗਈ ਸੀ। ਉਹ 2 ਦਿਨ ਪਹਿਲਾਂ ਹੀ ਘਰ ਪਰਤੀ ਸੀ।

ਐਤਵਾਰ ਰਾਤ ਨੂੰ ਪਰਿਵਾਰਕ ਮੈਂਬਰ ਘਰ 'ਚ ਮੌਜੂਦ ਸਨ। ਸੰਦੀਪ ਆਪਣੇ ਸਾਥੀਆਂ ਮਨੀ ਤੇ ਸ਼ੰਕਰ ਤੇ ਹੋਰਾਂ ਨਾਲ ਮਿਲ ਕੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਪਰਵਿੰਦਰ ਅਤੇ ਨੂੰਹ 'ਤੇ ਹਮਲਾ ਕਰ ਦਿੱਤਾ। ਲੜਾਈ 'ਚ ਪਰਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਗੰਭੀਰ ਜ਼ਖਮੀ ਹੋ ਗਈ।

ਇਹ ਵੀ ਪੜ੍ਹੋ : Kisan Andolan Today Live: ਕੇਂਦਰ ਸਰਕਾਰ 4 ਹੋਰ ਫਸਲਾਂ ਉਤੇ ਐਮਐਸਪੀ ਦੇਣ ਲਈ ਤਿਆਰ; ਸਹਿਮਤੀ ਨਾ ਬਣਨ 'ਤੇ ਕਿਸਾਨ ਦਿੱਲੀ ਕਰਨਗੇ ਕੂਚ

ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਗਗਸ ਮੈਡੀਕਲ ਵਿਚ ਦਾਖ਼ਲ ਕਰਵਾਇਆ। ਉਨ੍ਹਾਂ ਨੇ ਕਿਹਾ ਪੁਲਿਸ ਵੱਲੋਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : Chandigarh News: ਕੀ ਮੁੜ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ; ਸੁਪਰੀਮ ਕੋਰਟ ਅੱਜ ਸੁਣਾਏਗਾ ਫ਼ੈਸਲਾ

 

Trending news