Punjab news: ਡਾ. ਐਸ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਥਾਈ ਨਾਗਰਿਕਤਾ ਦੇਣ ਦਾ ਮਾਮਲਾ ਕੈਨੇਡੀਆਈ ਅਧਿਕਾਰੀਆਂ ਕੋਲ ਚੁੱਕਣ।
Trending Photos
Punjab news: ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ (Harsimrat Kaur badal) ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸੈਂਕੜੇ ਪੰਜਾਬੀਆਂ ਦਾ ਭਵਿੱਖ ਬਚਾਉਣ ਜਿਹਨਾਂ ਨੂੰ ਫਰਜ਼ੀ ਸਿੱਖਿਆ ਸੇਵਾਵਾਂ ਏਜੰਟਾਂ ਨੇ ਠੱਗੀ ਨਾਲ ਫਰਜ਼ੀ ਪੱਤਰ ਦਿੱਤੇ ਤੇ ਹੁਣ ਉਹਨਾਂ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਉਹਨਾਂ ਸਿਰ ਲਟਕ ਰਹੀ ਹੈ ਤੇ ਉਹਨਾਂ ਅਪੀਲ ਕੀਤੀ ਕਿ ਉਹ ਕੈਨੇਡੀਆਈ ਅਧਿਕਾਰੀਆਂ ਕੋਲ ਉਹਨਾਂ ਦਾ ਕੇਸ ਚੁੱਕਣ।
ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ, ਨੇ ਕਿਹਾ ਕਿ ਜ਼ਿਆਦਾ ਜ਼ੋਰ ਉਹਨਾਂ ਫਰਜ਼ੀ ਸੰਸਥਾਵਾਂ ਤੇ ਉਹਨਾਂ ਦੇ ਅਧਿਕਾਰਤ ਏਜੰਟਾਂ ਖਿਲਾਫ਼ ਕਾਰਵਾਈ ’ਤੇ ਦੇਣਾ ਚਾਹੀਦਾ ਹੈ, ਜਿਹਨਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ।
ਉਹਨਾਂ ਕਿਹਾ ਕਿ ਇਸ ਘੁਟਾਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਕੇਸ ਹਮਦਰਦੀ ਨਾਲ ਵਿਚਾਰੇ ਜਾਣੇ ਚਾਹੀਦੇ ਹਨਅਤੇ ਉਹਨਾਂ ਨੇ ਆਪਣੀਆਂ ਹੁਨਰ ਪ੍ਰਾਪਤੀਆਂ ਦੀਆਂ ਡਿਗਰੀਆਂ ਹਾਸਲਕਰ ਕੇ ਸਥਾਈ ਨਾਗਰਿਕਤਾ ਲਈ ਲੋੜੀਂਦੀਆਂ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਤੇ ਉਹਨਾਂ ਨੂੰ ਬਿਨਾਂ ਰੁਕਾਵਟ ਸਥਾਈ ਨਾਗਰਿਕਤਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Chandigarh News: ਸੈਕਟਰ 23 'ਚ ਚੋਰਾਂ ਨੇ ਮਚਾਈ ਦਹਿਸ਼ਤ, ਦਿਨ-ਦਿਹਾੜੇ ਦੁਕਾਨ ਲੁੱਟਣ ਦੀ ਕੀਤੀ ਕੋਸ਼ਿਸ਼
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਥੇ ਪਹਿਲਾਂ 700 ਵਿਦਿਆਰਥੀਆਂ ਨੂੰ ਇਸੇ ਆਧਾਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਇਹ ਸਾਹਮਣੇ ਆਇਆ ਹੈ ਕਿ 200 ਹੋਰ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਨੇ ਵਾਪਸ ਭੇਜੇ ਜਾਣ ਦੇ ਨੋਟਿਸ ਜਾਰੀ ਕੀਤੇ ਹਨ ਜਦੋਂ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਅਧਿਕਾਰਤ ਏਜੰਟ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਜਲੰਧਰ ਨੇ ਫਰਜ਼ੀ ਦਾਖਲਾ ਪੱਤਰ ਦਿੱਤੇ ਹਨ।
ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਠੱਗੀ ਵਿਦਿਆਰਥੀਆਂ ਨਾਲ ਵੱਜੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇਕ ਨਾਮੀ ਕਾਲਜ ਦੇ ਨਾਂ ’ਤੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਦਿਆਰਥੀ ਉਗਰਾਹ ਕੇ ਉਹਨਾਂ ਨੂੰ ਫਰਜ਼ੀ ਚਿੱਠੀਆਂ ਜਾਰੀ ਕੀਤੀਆਂ ਗਈਆਂ। ਜਦੋਂ ਉਹ ਕੈਨੇਡਾ ਪਹੁੰਚੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਦਾਖਲੇ ਰੱਦ ਕਰ ਦਿੱਤੇ ਗਏ ਹਨ ਅਤੇ ਉਹ ਬਦਲਵੀਂ ਸੰਸਥਾ ਵਿਚ ਦਾਖਲੇ ਲੈਣ। ਸਰਦਾਰਨੀ ਬਾਦਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਬਦਲਵੀਂਆਂ ਸੰਸਥਾਵਾਂ ਵਿਚ ਦਾਖਲਾ ਲੈ ਕੇ ਹੁਨਰ ਸਿੱਖਲਾਈ ਹਾਸਲ ਕੀਤੀ ਪਰ ਜਦੋਂ ਉਹਨਾਂ ਨੇ ਸਥਾਈ ਨਾਗਰਿਕਤਾ ਲਈ ਅਪਲਾਈਕੀਤਾ ਤਾਂ ਉਹਨਾਂ ਨੂੰ ਵਾਪਸ ਭੇਜੇ ਜਾਣ ਦੇ ਹੁਕਮ ਸੁਣਾ ਦਿੱਤੇਗਏ ਕਿਉਂਕਿ ਉਹਨਾਂ ਦੇ ਅਸਲ ਦਾਖਲਾ ਦਸਤਾਵੇਜ਼ ਜਾਅਲੀ ਸਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਘੁਟਾਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤੇ ਅਧਿਕਾਰਤ ਭਾਰਤੀ ਸਿੱਖਿਆ ਏਜੰਟ ਇਕੱਲਿਆਂ ਹੀ ਬਗੈਰ ਕੈਨੇਡਾ ਦੀਆਂ ਸੰਸਥਾਵਾਂ ਜਾਂ ਉਹਨਾਂ ਦੇ ਏਜੰਟਾਂ ਦੀ ਮਦਦ ਤੋਂ ਅਜਿਹਾ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਅਜਿਹੇ ਸਾਰੇ ਵਿਅਕਤੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਕੈਨੇਡੀਅਨ ਕਾਲਜਾਂ ਖਿਲਾਫ਼ ਵੀ ਜਿਹਨਾਂ ਵਿਦਿਆਰਥੀਆਂ ਨੂੰ ਆਪਣੀ ਸਮਰਥਾ ਨਾਲੋਂ ਕਿਤੇ ਜ਼ਿਆਦਾ ਵੱਧ ਦਾਖਲਿਆਂ ਵਾਸਤੇ ਪੱਤਰ ਜਾਰੀ ਕੀਤੇ।
ਉਹਨਾਂ ਕਿਹਾ ਕਿ ਜਿਥੋਂ ਤੱਕ ਵਿਦਿਆਰਥੀਆਂ ਦਾ ਸਵਾਲ ਹੈ, ਉਹਨਾਂ ਨੂੰ ਐਜੂਕੇਸ਼ਨ ਸਰਵਿਸਿਜ਼ ਏਜੰਟ ਨੇ ਠੱਗਿਆ ਜੋ ਕੈਨੇਡਾ ਵਿਚਾਲੇ ਕਾਲਜਾਂ ਦਾ ਅਧਿਕਾਰਤ ਏਜੰਟ ਮਿਲ ਕੇ ਉਹਨਾਂ ਨੂੰ ਮਿਲਿਆ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਦੇ ਵੀ ਸ਼ੱਕ ਨਹੀਂ ਹੋਇਆ ਕਿ ਉਹਨਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਉਹਨਾਂ ਨੇ ਸਥਾਈ ਨਾਗਰਿਕਤਾ ਵਾਸਤੇ ਪੂਰੇ ਤਰੀਕੇ ਨਾਲ ਅਪਲਾਈ ਕੀਤਾ ਅਤੇ ਜੇਕਰ ਉਹਨਾਂ ਨੇ ਕੁਝ ਗਲਤ ਕੀਤਾ ਹੁੰਦਾ ਤਾਂ ਫਿਰ ਉਹ ਅਜਿਹਾ ਨਹੀਂ ਕਰਦੇ।