Nabha News: ਸਰਪੰਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਪਾੜਨ ਤੇ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪੁੱਜਾ
Advertisement
Article Detail0/zeephh/zeephh2461441

Nabha News: ਸਰਪੰਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਪਾੜਨ ਤੇ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪੁੱਜਾ

Nabha News: ਨਾਭਾ ਦੇ ਖੋਖ ਪਿੰਡ ਵਿੱਚ ਸਰਪੰਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਨੂੰ ਦੂਜੇ ਉਮੀਦਵਾਰ ਵੱਲੋਂ ਵੱਲੋਂ ਪਾੜੇ ਜਾਣ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ। 

Nabha News: ਸਰਪੰਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਪਾੜਨ ਤੇ ਕੁੱਟਮਾਰ ਦਾ ਮਾਮਲਾ ਹਾਈ ਕੋਰਟ ਪੁੱਜਾ

Nabha News: ਨਾਭਾ ਦੇ ਖੋਖ ਪਿੰਡ ਵਿੱਚ ਸਰਪੰਚ ਉਮੀਦਵਾਰ ਕੁਲਦੀਪ ਸਿੰਘ ਦੇ ਨਾਮਜ਼ਦਗੀ ਪੱਤਰ ਨੂੰ ਦੂਜੇ ਉਮੀਦਵਾਰ ਅਮਰਿੰਦਰ ਸਿੰਘ ਵੱਲੋਂ ਵੱਲੋਂ ਪਾੜੇ ਜਾਣ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ। ਕੁਲਦੀਪ ਸਿੰਘ ਨੇ ਹਾਈ ਕੋਰਟ ਤੋਂ ਤਤਕਾਲ ਸੁਣਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਘਟਨਾ ਦਾ ਵੀਡੀਓ ਵੀ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਹਾਈ ਕੋਰਟ ਨੇ ਤਤਕਾਲ ਸੁਣਵਾਈ ਦੀ ਮੰਗ ਮਨਜ਼ੂਰ ਕਰ ਲਈ ਹੈ। ਹਾਈ ਕੋਰ ਨੇ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਸਬੰਧਤ ਐਸਐਚਓ ਨੂੰ ਹੁਕਮ ਦਿੱਤੇ ਹਨ ਕਿ ਪਟੀਸ਼ਨਕਰਤਾ ਕੁਲਦੀਪ ਸਿੰਘ ਦੇ ਨਾਮਜ਼ਦਗੀ ਨੂੰ ਤੈਅ ਕਾਨੂੰਨ ਤਹਿਤ ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਦੀ ਨਾਮਜ਼ਦਗੀ ਕਰਵਾਈ ਜਾਵੇ ਅਤੇ ਜੇਕਰ ਕੁਲਦੀਪ ਸਿੰਘ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਦੇਣ ਉਤੇ ਵੀ ਗੌਰ ਕੀਤਾ ਜਾਵੇ।

ਕਾਬਿਲੇਗੌਰ ਹੈ ਕਿ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ ਪਰ ਸ਼ੁੱਕਰਵਾਰ ਸਵੇਰੇ 11 ਵਜੇ ਮੋਗਾ ਦੇ ਕੋਟ-ਏ-ਸੇਖਾ ਵਿਖੇ ਨਾਮਜ਼ਦਗੀਆਂ ਦਾਖ਼ਲ ਕਰਨ ਆਏ ਲੋਕ ਆਪਸ ਵਿੱਚ ਭਿੜ ਗਏ ਸਨ। ਨਾਮਜ਼ਦਗੀਆਂ ਭਰਨ ਤੋਂ ਰੋਕਣ ਲਈ ਇਕ-ਦੂਜੇ 'ਤੇ ਦੋਸ਼ ਲਾਏ ਗਏ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਸੀ।

ਜਾਣਕਾਰੀ ਮੁਤਾਬਕ ਬੀਤੀ ਰਾਤ 12 ਵਜੇ ਦੇ ਕਰੀਬ ਮੋਗਾ ਦੇ ਲੰਡੇਕੇ ਐਨਰੋਲਮੈਂਟ ਸੈਂਟਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਕਤਾਰ 'ਚ ਖੜ੍ਹੇ ਲੋਕਾਂ ਦੀਆਂ ਨਾਮਜ਼ਦਗੀਆਂ ਦੀਆਂ ਫਾਈਲਾਂ ਖੋਹ ਲਈਆਂ, ਉਨ੍ਹਾਂ ਨੂੰ ਪਾੜ ਕੇ ਸੜਕ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਕੁਝ ਲੋਕਾਂ ਵਿਚਾਲੇ ਇੱਟਾਂ-ਪੱਥਰ ਵੀ ਸੁੱਟੇ ਗਏ ਸਨ।

ਇਹ ਵੀ ਪੜ੍ਹੋ : Jalalabad Clash News: ਬੀਡੀਪੀਓ ਦਫਤਰ ਵਿੱਚ 'ਆਪ' ਅਤੇ ਅਕਾਲੀ ਵਰਕਰ ਭਿੜੇ; ਆਪ ਸਰਪੰਚ ਉਮੀਦਵਾਰ ਦੀ ਹਾਲਤ ਨਾਜ਼ੁਕ

ਇਸ 'ਚ ਦੋ ਲੋਕ ਜ਼ਖਮੀ ਵੀ ਹੋਏ ਸਨ। ਇਸ ਦੌਰਾਨ ਕੁਝ ਲੋਕ ਤੇਜ਼ਧਾਰ ਹਥਿਆਰਾਂ ਨਾਲ ਲੈਸ ਵੀ ਦਿਖਾਈ ਦਿੱਤੇ ਸਨ। ਭਾਰੀ ਪੁਲਿਸ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਸੀ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਸੀ।

ਇਹ ਵੀ ਪੜ੍ਹੋ : Chandigarh News: ਪੰਜਾਬ ਕੇਡਰ ਦੇ IAS ਅਮਿਤ ਹੋਣਗੇ ਚੰਡੀਗੜ੍ਹ ਨਿਗਮ ਕਮਿਸ਼ਨਰ, MHA ਨੇ ਜਾਰੀ ਕੀਤੇ ਹੁਕਮ

Trending news