Punjab News: ਸੰਤ ਸੀਚੇਵਾਲ ਵੱਲੋ ਕੁੱਝ ਏਜੰਟਾਂ ਦੀ ਲਿਸਟ ਡੀਜੀਪੀ ਪੰਜਾਬ ਨੂੰ ਸੋਂਪਦਿਆ ਹੋਇਆ ਦੱਸਿਆ ਗਿਆ ਕਿ ਇਹ ਉਹ ਏਜੰਟ ਹਨ। ਜਿਹਨਾਂ ਵੱਲੋ ਲਗਾਤਾਰ ਲੜਕੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਹੋਇਆ ਲੜਕੀਆਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਰਹੇ ਹਨ ਤੇ ਉੱਥੇ ਫਸਾ ਰਹੇ ਹਨ।
Trending Photos
Punjab News: ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰਕੇ ਅਰਬ ਦੇਸ਼ਾਂ ਵਿਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ। ਪੰਜਾਬ ਪੁਲਿਸ ਦੇ ਹੈਡਕੁਆਰਟਰ ਚੰਡੀਗੜ੍ਹ 'ਚ ਹੋਈ ਇਸ ਲਗਭਗ 25 ਮਿੰਟ ਦੀ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਮਸਕਟ (ਓਮਾਨ), ਇਰਾਕ ਅਤੇ ਸਾਊਦੀ ਅਰਬ ਵਿੱਚ ਫਸੀਆਂ ਲੱਗਭਗ 52 ਔਰਤਾਂ ਨੂੰ ਉਹ ਉਹਨਾਂ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਦੂਤਾਵਾਸ ਰਾਹੀਂ ਸਵਦੇਸ਼ ਲਿਆ ਚੁੱਕੇ ਹਨ।
ਉਹਨਾਂ ਕਿਹਾ ਕਿ ਟ੍ਰੈਵਲ ਏਜੰਟ ਪੰਜਾਬ ਦੀਆਂ ਗਰੀਬ ਧੀਆਂ ਭੈਣਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਅਰਬ ਦੇਸ਼ਾਂ ਵਿਚ ਵੇਚ ਰਹੇ ਹਨ। ਸੰਤ ਸੀਚੇਵਾਲ ਨੇ ਡੀਜੀਪੀ ਪੰਜਾਬ ਨੂੰ ਜਾਣੂ ਕਰਵਾਇਆ ਕਿ ਇਹਨਾਂ ਗਰੀਬ ਔਰਤਾਂ ਵਿਚ ਬਹੁਤ ਸਾਰੀਆਂ ਅਨਪੜ੍ਹ ਹੋਣ ਕਰਕੇ ਉਨ੍ਹਾਂ ਕੋਲੋਂ ਅਰਬੀ ਭਾਸ਼ਾ ਵਿੱਚ ਲਿਖੇ ਹਲਫੀਆਂ ਬਿਆਨ ਤੇ ਹਸਤਾਖਰ ਕਰਵਾ ਲਏ ਜਾਂਦੇ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਕੋਈ ਗਿਆਨ ਹੀ ਨਹੀਂ ਹੁੰਦਾ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ ਜਿਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਲੌੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੀਆਂ ਔਰਤਾਂ ਇਹਨਾਂ ਦੇਸ਼ਾ ਵਿੱਚੋਂ ਵਾਪਿਸ ਪਰਤਿਆ ਹਨ ਉਹਨਾ ਵੱਲੋ ਰੌਂਗਟੇ ਖੜ੍ਹੇ ਕਰਨ ਵਾਲੀਆਂ ਦੱਸਿਆਂ ਘਟਨਾਵਾਂ ਸੁਣ ਨਹੀਂ ਹੁੰਦੀਆਂ।
ਸੰਤ ਸੀਚੇਵਾਲ ਵੱਲੋ ਕੁੱਝ ਏਜੰਟਾਂ ਦੀ ਲਿਸਟ ਡੀਜੀਪੀ ਪੰਜਾਬ ਨੂੰ ਸੋਂਪਦਿਆ ਹੋਇਆ ਦੱਸਿਆ ਗਿਆ ਕਿ ਇਹ ਉਹ ਏਜੰਟ ਹਨ। ਜਿਹਨਾਂ ਵੱਲੋ ਲਗਾਤਾਰ ਲੜਕੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਹੋਇਆ ਲੜਕੀਆਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਰਹੇ ਹਨ ਤੇ ਉੱਥੇ ਫਸਾ ਰਹੇ ਹਨ। ਉਹਨਾਂ ਕਿਹਾ ਕਿ ਇਹ ਓਹਨਾਂ ਏਜੰਟਾਂ ਦੇ ਨਾਮ ਹਨ ਜੋ ਖੁਦ ਭਾਰਤੀ ਹੋਣ ਦੇ ਬਾਵਜੂਦ ਵੀ ਲਗਾਤਾਰ ਪੰਜਾਬ ਸਮੇਤ ਦੇਸ਼ ਦੀਆਂ ਲੜਕੀਆਂ ਨੂੰ ਇਕ ਰੇਕਟ ਰਾਹੀ ਉੱਥੇ ਬੁਲਾ ਰਹੇ ਹਨ ਜਿੱਥੇ ਉਹਨਾਂ ਨਾਲ ਕਈ ਤਰ੍ਹਾਂ ਦੇ ਤਸ਼ਦੱਦ ਕੀਤੇ ਜਾ ਰਹੇ ਹਨ ਤੇ ਉਹਨਾਂ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Kotakpura News: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, ਕੋਟਕਪੂਰਾ 'ਚ ਸੜਕ ਕਿਨਾਰੇ ਮਿਲੀ ਲਾਸ਼
ਸੰਤ ਸੀਚੇਵਾਲ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਬਾਰੇ ਨੋਡਲ ਅਫਸਰ ਦੀ ਨਿਯੁਕਤੀ ਕਰਨਗੇ ਜਿਹੜੇ ਸਿਰਫ ਠੱਗ ਟ੍ਰੈਵਲ ਏਜੰਟਾਂ ਬਾਰੇ ਪੁਣ ਸ਼ਾਨ ਕਰਕੇ ਕਾਰਵਾਈ ਕਰਨਗੇ। ਉਹਨਾਂ ਨੇ ਜਲੰਧਰ ਰੇੰਜ ਦੇ ਡੀਆਈਜੀ ਸਵਪਨ ਸ਼ਰਮਾ ਸਮੇਤ ਜਲੰਧਰ ਦਿਹਾਤੀ ਪੁਲਸ ਦੇ ਸੀਨੀਅਰ ਅਧਿਕਾਰੀ ਨੂੰ ਇਹ ਜਿੰਮੇਵਾਰੀ ਸੌਂਪਣ ਦਾ ਭਰੋਸਾ ਵੀ ਦਿੱਤਾ।
(ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ)