Sangrur News: ਡੀਐਚਓ ਸੰਗਰੂਰ ਨੇ ਫੈਕਟਰੀ ਮਾਲਕ ਤੋਂ ਫੂਡ ਲਾਈਸੰਸ ਦੀ ਮੰਗ ਕੀਤੀ ਤਾਂ ਉਹ ਫੂਡ ਲਾਈਸੰਸ ਦਿਖਾਉਣ ਦੇ ਵਿੱਚ ਅਸਮਰਥ ਰਹੇ। ਜਿਸ ਤੋਂ ਬਾਅਦ ਫੈਕਟਰੀ ਵਿੱਚ ਬਣ ਰਹੇ ਦੇਸੀ ਘਿਓ ਦੇ ਸੈਂਪਲ ਲੈ ਲਏ ਗਏ।
Trending Photos
Sangrur News:(KIRTIPAL KUMAR): ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਇੱਕ ਸਰਫ ਬਣਾਉਣ ਵਾਲੀ ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਦੇਸੀ ਘਿਓ ਤਿਆਰ ਕਰਨ ਦਾ ਮਾਮਲਾ ਸਹਾਮਣਾ ਆਇਆ ਹੈ। ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਨੇ ਫੈਕਟਰੀ ਵਿੱਚ ਛਾਪਾ ਮਾਕੇ ਕੇ ਚੈਕਿੰਗ ਕੀਤੀ। ਇਸ ਦੇ ਨਾਲ ਹੀ ਕੁਝ ਰਿਫਾਇਡ ਆਇਲ ਅਤੇ ਬਨਸਪਤੀ ਤੇਲ ਵੀ ਪਾਇਆ ਗਿਆ। ਜਿਸ ਤੋਂ ਬਾਅਦ ਡੀਐਚਓ ਸੰਗਰੂਰ ਨੇ ਫੈਕਟਰੀ ਮਾਲਕ ਤੋਂ ਫੂਡ ਲਾਈਸੰਸ ਦੀ ਮੰਗ ਕੀਤੀ ਤਾਂ ਉਹ ਫੂਡ ਲਾਈਸੰਸ ਦਿਖਾਉਣ ਦੇ ਵਿੱਚ ਅਸਮਰਥ ਰਹੇ। ਜਿਸ ਤੋਂ ਬਾਅਦ ਫੈਕਟਰੀ ਵਿੱਚ ਬਣ ਰਹੇ ਦੇਸੀ ਘਿਓ ਦੇ ਸੈਂਪਲ ਲੈ ਲਏ ਗਏ।
ਡੀਐਚ ਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਥੇ ਵੱਖ-ਵੱਖ ਬ੍ਰਾਂਡ ਦੇ ਨਾਮ ਉੱਤੇ ਘਿਓ ਨੂੰ ਤਿਆਰ ਕੀਤਾ ਜਾ ਰਿਹਾ ਸੀ ਅਤੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 700 ਲੀਟਰ ਦੇ ਕਰੀਬ ਦੇਸੀ ਘਿਓ ਇੱਥੇ ਤਿਆਰ ਕੀਤਾ ਜਾ ਰਿਹਾ ਸੀ। ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਸਰਫ ਦੀ ਫੈਕਟਰੀ ਦੇ ਵਿੱਚ ਕੋਈ ਵੀ ਦੇਸੀ ਘਿਓ ਜਾਂ ਫਿਰ ਖਾਣ ਦੇ ਸਮਾਨ ਦੀ ਤਿਆਰੀ ਨਹੀਂ ਕਰ ਸਕਦਾ। ਕਿਉਂਕਿ ਫੈਕਟਰੀ ਮਾਲਕ ਕੋਲ ਕਿਸੇ ਤਰ੍ਹਾਂ ਦਾ ਫੂਡ ਲਾਈਸੰਸ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਂਪਲ ਭਰ ਲਏ ਗਏ ਹਨ ਅਤੇ ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: Chandigarh news: ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਦੀ ਵਿਕਰੀ ਉੱਤੇ ਲੱਗੀਆਂ ਸ਼ਰਤਾਂ ਖ਼ਤਮ
ਉਧਰ ਫੂਡ ਸੇਫਟੀ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਫ ਦੀ ਫੈਕਟਰੀ ਦੇ ਵਿੱਚ ਬਣ ਰਹੇ ਦੇਸੀ ਘਿਓ ਵਾਲੇ ਕਮਰੇ ਨੂੰ ਸੀਲ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਤੱਕ ਇਹ ਕਮਰਾ ਸੀਲ ਰਹੇਗਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਪੂਰੀ ਫੈਕਟਰੀ ਨੂੰ ਨਹੀਂ ਸੀਲ ਕੀਤਾ ਜਾਵੇਗਾ ਪਰ ਜੋ ਕਮਰੇ ਦੇ ਵਿੱਚ ਇਹ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ ਉਸ ਨੂੰ ਸੀਲ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਸਾਨੂੰ ਗੁਪਤ ਜਾਣਕਾਰੀ ਮਿਲੀ ਸੀ, ਕਿ ਸਰਫ ਫੈਕਟਰੀ ਵਿੱਚ ਦੇਸੀ ਘਿਓ ਤਿਆਰ ਕੀਤਾ ਜਾਂਦਾ ਹੈ। ਜਿਸ ਦੇ ਸਬੰਧ ਵੀ ਛਾਪੇ ਮਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ: Republic Day Event News: ਪਟਿਆਲਾ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਿਰੰਗਾ ਲਹਿਰਾਉਣਗੇ, ਲੁਧਿਆਣਾ ਵਿੱਚ ਹੋਣਗੇ CM ਭਗਵੰਤ ਮਾਨ