Samrala News: ਸਮਰਾਲਾ ਤੋਂ ਕੌਂਸਲਰ ਮਹੰਤ ਕੌਫੀ ਹੋਏ ਅਕਾਲੀ ਦਲ 'ਚ ਸ਼ਾਮਿਲ
Advertisement
Article Detail0/zeephh/zeephh2427572

Samrala News: ਸਮਰਾਲਾ ਤੋਂ ਕੌਂਸਲਰ ਮਹੰਤ ਕੌਫੀ ਹੋਏ ਅਕਾਲੀ ਦਲ 'ਚ ਸ਼ਾਮਿਲ

Samrala News: ਸਮਰਾਲਾ ਤੋਂ ਕੌਂਸਲਰ ਮਹੰਤ ਕੌਫੀ ਹੋਏ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਸੀ ਬਾਹਰ।

 

Samrala News: ਸਮਰਾਲਾ ਤੋਂ ਕੌਂਸਲਰ ਮਹੰਤ ਕੌਫੀ ਹੋਏ ਅਕਾਲੀ ਦਲ 'ਚ ਸ਼ਾਮਿਲ

Samrala News/ ਵਰੁਣ ਕੌਸ਼ਲ: ਸਮਰਾਲਾ ਕੌਂਸਲਰ ਮਹੰਤ ਸੁਰਿੰਦਰ ਕੌਰ ਕੌਫੀ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਉਹ ਅੱਜ ਸਮਰਾਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।

ਪਿਛਲੀਆਂ ਨਗਰ ਕੌਂਸਲ ਚੋਣਾਂ ''ਚ ਵਾਰਡ ਨੰਬਰ 5 ਤੋਂ ਕਾਂਗਰਸ ਦੀ ਟਿਕਟ ਤੇ ਜਿੱਤੇ ਮਹੰਤ ਸੁਰਿੰਦਰ ਕੌਰ ਕੌਫੀ ਸਥਾਨਕ ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਜ਼ਦੀਕੀਆ ਵਿੱਚੋ ਸਨ ਪਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਤੇ ਵਿਰੋਧ ਦੇ ਦੋਸ਼ਾਂ ਕਾਰਨ ਉਹਨਾਂ ਨੂੰ ਇੱਕ ਹੋਰ ਕਾਂਗਰਸੀ ਕੌਂਸਲਰ ਸਮੇਤ ਦੋਵਾਂ ਕੌਂਸਲਰਾਂ ਨੂੰ ਕਾਂਗਰਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਅਮਰੀਕ ਸਿੰਘ ਢਿੱਲੋਂ ਦੇ ਪਰਿਵਾਰ ਦੀ ਬਜਾਏ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਦੇ ਦਿੱਤੀ ਗਈ ਸੀ ਅਤੇ ਹੁਣ ਉਹ ਹੀ ਇਸ ਹਲਕੇ ਦੇ ਪਾਰਟੀ ਵਲੋਂ ਹਲਕਾ ਇੰਚਾਰਜ ਹਨ ।ਪਰ ਸਾਬਕਾ ਵਿਧਾਇਕ ਢਿੱਲੋਂ ਇਹ ਪੋਤਰੇ ਕਰਨਵੀਰ ਸਿੰਘ ਅਜੇ ਵੀ ਨਗਰ ਕੌਂਸਲ ਦੇ ਪ੍ਰਧਾਨ ਹਨ ਅਤੇ ਮਹੰਤ ਕੌਫੀ ਪੱਕੇ ਤੌਰ ਤੇ ਉਹਨਾਂ ਦੇ ਖੇਮੇ ਵਿੱਚ ਸ਼ਾਮਲ ਸੀ।

ਕਾਂਗਰਸ ਪਾਰਟੀ ਤੋਂ ਖਫਾ ਚੱਲ ਰਹੇ ਮੈਡਮ ਸੁਰਿੰਦਰ ਕੌਰ ਕਾਫੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ 30 ਸਾਲ ਤੋਂ ਵੱਧ ਸਮਾਂ ਕਾਂਗਰਸ ਪਾਰਟੀ ਵਿੱਚ ਵਫਾਦਾਰੀ ਨਾਲ ਕੰਮ ਕੀਤਾ ਪ੍ਰੰਤੂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਉਹਨਾਂ ਨੂੰ ਬਿਨਾਂ ਕੁਛ ਪੁੱਛੇ ਸਥਾਨਕ ਲੀਡਰਾਂ ਦੇ ਕਹਿਣ ਤੇ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ ਇਸ ਗੱਲ ਦੀ ਉਹ ਨਿਖੇਦੀ ਕਰਦੇ ਹਨ। ਉਹਨਾਂ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਸੀਨੀਅਰ ਲੀਡਰ ਅਤੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਵੱਲੋਂ ਬਿਨਾਂ ਕੁਝ ਸੋਚੇ ਸਮਝੇ ਲਿਆ ਗਿਆ ਹੈ ਅਸੀਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਸੀ ਹੁਣ ਉਹ ਅਕਾਲੀ ਦਲ ਵਿੱਚ ਸਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੂਰੀ ਵਫਾਦਾਰੀ ਨਾਲ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਉਹਨਾਂ ਨੂੰ ਮਜਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੂਰਾ ਸ਼ਹਿਰ ਉਹਨਾਂ ਦੇ ਨਾਲ ਹੈ ਕਿਉਂਕਿ ਪਿਛਲੇ 25 ਸਾਲ ਦੇ ਕਰੀਬ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।

ਇਹ ਵੀ ਪੜ੍ਹੋ: Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 

ਅੱਜ ਚੰਡੀਗੜ੍ਹ ਵਿਖੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉਪਰੰਤ ਉਨਾਂ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੇ ਨਾਲ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ਦੇ ਸਥਾਨਕ ਅਹੁਦੇਦਾਰਾਂ ਵਿਰੁੱਧ ਜੰਮ ਕਿ ਭੜਾਸ ਕੱਢੀ । ਉਹਨਾਂ ਕਿਹਾ ਕਿ ਉਹ 25 ਸਾਲ ਤੋਂ ਕਾਂਗਰਸ ਦੇ ਵਫਾਦਾਰ ਵਰਕਰ ਰਹੇ ਹਨ ਅਤੇ ਇਸ ਵਾਰ ਵੀ ਉਹਨਾਂ ਨੇ ਆਪਣੀ ਵੋਟ ਕਾਂਗਰਸੀ ਪਾਰਟੀ ਦੇ ਉਮੀਦਵਾਰ ਨੂੰ ਪਾਈ ਹੈ ,ਫਿਰ ਵੀ ਉਹਨਾਂ ਤੋਂ ਕੋਈ ਸਪਸ਼ਟੀਕਰਨ ਲਏ ਬਿਨਾਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਜਦੋਂ ਕਿ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਵਿਰੋਧ ਵਿੱਚ ਹੋਰਨਾ ਪਾਰਟੀਆਂ ਨਾਲ ਘੁੰਮਣ ਵਾਲੇ ਵਿਅਕਤੀਆਂ ਨੂੰ ਕਾਂਗਰਸ ਵਿੱਚੋਂ ਕੱਢਣ ਦੀ ਬਜਾਏ ਉਹਨਾਂ ਦੀਆਂ ਗਤੀ ਵਿਧੀਆਂ ਤੇ ਪੜਦੇ ਪਾਏ ਜਾ ਰਹੇ ਹਨ। 

ਇਸ ਮੌਕੇ 'ਤੇ ਅਕਾਲੀ ਦਲ ਦੇ ਸਥਾਨਕ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਨੇ ਮੈਡਮ ਸੁਰਿੰਦਰ ਕੌਰ ਕਾਫੀ ਦਾ ਅਕਾਲੀ ਦਲ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਮੈਡਮ ਕੌਫੀ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਸਦਕਾ ਅਕਾਲੀ ਦਲ ਨਾ ਸਿਰਫ ਸ਼ਹਿਰ ਬਲਕਿ ਹਲਕੇ ਦੇ ਪਿੰਡਾਂ ਵਿੱਚ ਵੀ ਹੋਰ ਮਜਬੂਤ ਹੋਵੇਗਾ। ਉਹਨਾਂ ਕਿਹਾ ਕਿ ਇਹ ਕੌਂਸਲਰ ਉਨਾਂ ਆਗੂਆਂ ਵਿੱਚੋਂ ਹਨ ਜਿਨਾਂ ਨੇ 25 ਸਾਲ ਦੀ ਮਿਹਨਤ ਦੇ ਨਾਲ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਸੀ ਅਤੇ ਅਜਿਹੇ ਸਿਧਾਂਤਾਂ ਦੇ ਪੱਕੇ ਵਿਅਕਤੀਆਂ ਦਾ ਅਕਾਲੀ ਦਲ ਪੂਰਾ ਸਤਿਕਾਰ ਕਰਦਾ ਹੈ ਤੇ ਮੈਡਮ ਕਾਫੀ ਨੂੰ ਅਕਾਲੀ ਦਲ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਹਲਕੇ ਦੇ ਅਜੋਕੇ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਜਿੱਤ ਦੇ ਨਸ਼ੇ ਵਿੱਚ ਹੇਠਲੇ ਪੱਧਰ ਦੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਪੁੱਛ ਪ੍ਰਤੀਤ ਤੇ ਸਤਿਕਾਰ ਕਰਨਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਅੱਜ ਕਾਂਗਰਸ ਵਿੱਚ ਇਹ ਹਾਲਾਤ ਪੈਦਾ ਹੋ ਰਹੇ ਹਨ।

Trending news