Samrala News: ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਜੱਜ ਦੇ ਗਨਮੈਨ ਪਵਿੱਤਰ ਸਿੰਘ ਨੇ ਕਾਰ ਨਾਲ ਟੱਕਰ ਮਾਰੀ ਅਤੇ ਉਹ ਖੇਤਾਂ ਵਿਚ ਜਾ ਗਿਰੇ। ਜਦੋਂ ਉਹ ਉੱਠੇ ਤਾਂ ਗਨਮੈਨ ਪਵਿੱਤਰ ਸਿੰਘ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਅਤੇ ਲਗਾਤਾਰ 2 ਫਾਇਰ ਕੀਤੇ।
Trending Photos
Samrala News: ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਵਿੱਚ ਜੱਜ ਦੇ ਗੰਨਮੈਨ ਨੇ ਆਪਣੇ ਗੁਆਂਢ ਵਿਚ ਰਹਿੰਦੇ ਪਿਓ-ਪੁੱਤ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਉਹ ਦੋਵੇਂ ਜਖ਼ਮੀ ਹੋ ਗਏ। ਦੋਵੇ ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਘਟਨਾ ਵਾਲੀ ਥਾਂ ਤੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਜੱਜ ਦੇ ਗਨਮੈਨ ਪਵਿੱਤਰ ਸਿੰਘ ਨੇ ਕਾਰ ਨਾਲ ਟੱਕਰ ਮਾਰੀ ਅਤੇ ਉਹ ਖੇਤਾਂ ਵਿਚ ਜਾ ਗਿਰੇ। ਜਦੋਂ ਉਹ ਉੱਠੇ ਤਾਂ ਗਨਮੈਨ ਪਵਿੱਤਰ ਸਿੰਘ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਅਤੇ ਲਗਾਤਾਰ 2 ਫਾਇਰ ਕੀਤੇ। ਗੋਲੀ ਚਲਾਉਣ ਤੋਂ ਬਾਅਦ ਪਵਿੱਤਰ ਸਿੰਘ ਉੱਥੋਂ ਚਲਾ ਗਿਆ ਤੇ ਅਸੀਂ ਭੱਜ ਕੇ ਆਪਣੀ ਖੇਤਾਂ ਵਾਲੀ ਮੋਟਰ ’ਤੇ ਆ ਗਏ। ਖੇਤਾਂ ਵਾਲੀ ਮੋਟਰ ’ਤੇ ਆ ਕੇ ਮੈਂ ਆਪਣੇ ਪਿਤਾ ਨੂੰ ਦੱਸਿਆ ਕਿ ਉਸਦੇ ਗੋਲੀ ਲੱਗੀ ਹੈ ਜਿਸ ’ਤੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਸਪਤਾਲ ਰਵਾਨਾ ਹੋ ਗਏ। ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਫਿਰ ਪੁਲਸ ਕਰਮਚਾਰੀ ਨੇ ਉਨ੍ਹਾਂ ਵਿਚ ਲਿਆ ਕੇ ਗੱਡੀ ਮਾਰੀ ਅਤੇ ਉਨ੍ਹਾਂ ’ਤੇ ਫਿਰ ਇੱਕ ਗੋਲੀ ਚਲਾਈ। ਇੱਥੇ ਉਸ ਨਾਲ ਸਾਡੀ ਕਾਫ਼ੀ ਝਗੜਾ ਹੋਇਆ ਅਤੇ ਮੈਂ ਉਸ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਤਾਂ ਜੋ ਉਹ ਦੁਬਾਰਾ ਗੋਲੀ ਨਾ ਚਲਾ ਸਕੇ ਪਰ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਉਸਨੇ ਦੱਸਿਆ ਕਿ ਗੋਲੀ ਉਸਦੇ ਸਿਰ ਕੋਲ ਲੱਗੀ ਜੋ ਕਿ ਪੁਲਿਸ ਵਾਲੇ ਨੇ ਆਪਣੀ ਸਰਕਾਰੀ ਰਿਵਾਲਵਰ ’ਚੋਂ ਚਲਾਈ।
ਹਸਪਤਾਲ ਵਿਚ ਇਲਾਜ ਅਧੀਨ ਰਮਨਪ੍ਰੀਤ ਸਿੰਘ ਦੇ ਪਿਤਾ ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਜਖ਼ਮੀ ਹੋਏ ਪੁੱਤਰ ਨੂੰ ਇਲਾਜ ਲਈ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ਵਿਚ ਘੇਰ ਕੇ ਪੁਲਿਸ ਕਰਮਚਾਰੀ ਪਵਿੱਤਰ ਸਿੰਘ ਨੇ ਮੇਰੇ ’ਤੇ ਰਿਵਾਲਵਰ ਦੇ ਬੱਟ ਨਾਲ ਸਿਰ ’ਤੇ ਸੱਟ ਮਾਰੀ ਜਿਸ ਕਾਰਨ ਉਸਦੇ ਟਾਂਕੇ ਲੱਗੇ। ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਗੁਆਂਢ ’ਚ ਰਹਿੰਦੇ ਪਵਿੱਤਰ ਸਿੰਘ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਉਸਨੇ ਸਾਡੇ ’ਤੇ ਜਾਨਲੇਵਾ ਹਮਲਾ ਕਿਉਂ ਕੀਤਾ ਇਸ ਬਾਰੇ ਤਾਂ ਓਹੀ ਦੱਸ ਸਕਦਾ ਹੈ। ਜਖ਼ਮੀ ਹੋਏ ਪਿਓ-ਪੁੱਤਰ ਨੇ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਕਾਰੀ ਰਿਵਾਲਵਰ ਨਾਲ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਪੁਲਿਸ ਕਰਮਚਾਰੀ ਖਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਥਾਣਾ ਕੂਮਕਲਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਸਾਨੂੰ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਕਿ ਪਿੰਡ ਪਜੇਟਾ ਵਿਖੇ ਫਾਇਰਿੰਗ ਹੋਈ ਹੈ। ਜਿਨਾਂ ਤੇ ਫਾਇਰਿੰਗ ਹੋਈ ਹੈ ਸਮਰਾਲਾ ਦੇ ਹਸਪਤਾਲ ਵਿੱਚ ਦਾਖਲ ਹਨ। ਜਖਮੀ ਰਮਨਪ੍ਰੀਤ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਫਾਇਰਿੰਗ ਕਰਨ ਵਾਲਾ ਵਿਅਕਤੀ ਪੰਜਾਬ ਪੁਲਿਸ ਚ ਸਿਪਾਹੀ ਹੈ ਜਿਸ ਦਾ ਨਾਮ ਪਵਿੱਤਰ ਸਿੰਘ ਹੈ ਪੰਜੇਟਾਂ ਪਿੰਡ ਦਾ ਰਹਿਣ ਵਾਲਾ ਹੈ। ਅਤੇ ਉਹ ਸਮਰਾਲਾ ਵਿਖੇ ਜੱਜ ਦੀ ਸਿਕਿਉਰਟੀ ਵਿੱਚ ਤੈਨਾਤ ਹੈ।