ਸੈਫ ਅਲ਼ੀ ਖ਼ਾਨ ਨੇ ਤੈਮੂਰ ਦੇ ਸਾਹਮਣੇ ਕੀਤਾ ਕੁਝ ਅਜਿਹਾ ਕਿ ਸੋਸ਼ਲ ਮੀਡੀਆ ’ਤੇ ਹੋ ਗਏ Troll!
Advertisement
Article Detail0/zeephh/zeephh1485813

ਸੈਫ ਅਲ਼ੀ ਖ਼ਾਨ ਨੇ ਤੈਮੂਰ ਦੇ ਸਾਹਮਣੇ ਕੀਤਾ ਕੁਝ ਅਜਿਹਾ ਕਿ ਸੋਸ਼ਲ ਮੀਡੀਆ ’ਤੇ ਹੋ ਗਏ Troll!

ਇੱਕ ਯੂਜ਼ਰ ਨੇ ਲਿਖਿਆ 'ਦਿਖਾਵਾ ਜਿਤਨਾ ਭੀ ਕਰਵਾ ਲੋ ਇਨ ਬਾਲੀਵੁੱਡ ਵਾਲੋਂ ਸੇ।' ਇੱਕ ਹੋਰ ਨੇ ਲਿਖਿਆ 'ਨੌਟੰਕੀ, ਜਦੋਂਕਿ ਤੀਜੇ ਯੂਜ਼ਰ ਨੇ ਇਸ ਨੂੰ ਦੱਸਿਆ 'ਓਵਰ ਐਕਟਿੰਗ'।  

ਸੈਫ ਅਲ਼ੀ ਖ਼ਾਨ ਨੇ ਤੈਮੂਰ ਦੇ ਸਾਹਮਣੇ ਕੀਤਾ ਕੁਝ ਅਜਿਹਾ ਕਿ ਸੋਸ਼ਲ ਮੀਡੀਆ ’ਤੇ ਹੋ ਗਏ Troll!

Saif Ali Khan trolled on Social Media: ਕਰੀਨਾ ਕਪੂਰ ਅਤੇ ਸੈਫ ਅਲ਼ੀ ਖ਼ਾਨ ਦੀ ਜੋੜੀ ਕੁਝ ਦਿਨ ਪਹਿਲਾਂ ਜੈਸਲਮੇਰ ’ਚ ਨਜ਼ਰ ਆਈ ਸੀ। ਕੁਝ ਦਿਨ ਜੈਸਲਮੇਰ ’ਚ ਬਿਤਾਉਣ ਤੋਂ ਬਾਅਦ ਇਹ ਮੁੰਬਈ ਪਰਤ ਆਏ ਸਨ। 

ਕਰੀਨਾ ਤੇ ਸੈਫ ਅਲ਼ੀ ਖ਼ਾਨ ਤੋਂ ਇਲਾਵਾ ਉਨ੍ਹਾਂ ਦਾ ਪੁੱਤਰ ਤੈਮੂਰ ਵੀ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਬਟੋਰਦਾ ਹੈ। ਹੁਣ ਵੀ ਇਸ ਦੰਪਤੀ ਦਾ ਇੱਕ ਵੀਡੀਓ Social Media ’ਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ’ਚ ਸੈਫ ਅਲ਼ੀ ਖ਼ਾਨ ਨੇ ਆਪਣੇ ਪੁੱਤਰ ਤੈਮੂਰ ਨੂੰ ਪਿੱਠ ’ਤੇ ਚੁੱਕਿਆ ਹੋਇਆ ਹੈ ਅਤੇ ਤੈਮੂਰ ਵੀ ਆਪਣੇ ਪਿਓ ਦੇ ਮੋਢੇ ’ਤੇ ਪਿੱਛੇ ਵੱਲ ਲਮਕਿਆ ਹੋਇਆ ਹੈ। 

ਇਸ ਦੌਰਾਨ ਸੈਫ ਅਲ਼ੀ ਖ਼ਾਨ ਮੌਕੇ ਦਾ ਫ਼ਾਇਦਾ ਚੁੱਕਦਿਆਂ ਕਰੀਨਾ ਨੂੰ ਕਿੱਸ ਕਰਦੇ ਦਿਖਾਈ ਦਿੰਦੇ ਹਨ। ਸੈਫ ਅਲ਼ੀ ਖ਼ਾਨ ਦੇ ਇਸ ਵੀਡੀਓ ’ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਦੋਹਾਂ ਦੇ ਕਿੱਸ ਕਰਨ ’ਤੇ ਕਈਆਂ ਦੁਆਰਾ ਟਰੋਲ ਕੀਤਾ ਜਾ ਰਿਹਾ ਹੈ। 

 

 
 
 
 

 
 
 
 
 
 
 
 
 
 
 

A post shared by Viral Bhayani (@viralbhayani)

 

ਇੱਕ ਯੂਜ਼ਰ ਨੇ ਲਿਖਿਆ 'ਦਿਖਾਵਾ ਜਿਤਨਾ ਭੀ ਕਰਵਾ ਲੋ ਇਨ ਬਾਲੀਵੁੱਡ ਵਾਲੋਂ ਸੇ।' ਇੱਕ ਹੋਰ ਨੇ ਲਿਖਿਆ 'ਨੌਟੰਕੀ, ਜਦੋਂਕਿ ਤੀਜੇ ਯੂਜ਼ਰ ਨੇ ਇਸ ਨੂੰ ਦੱਸਿਆ 'ਓਵਰ ਐਕਟਿੰਗ'।  

 

Trending news