Rupnagar Mining News: ਰੂਪਗਨਰ ਵਿੱਚ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਜਿੱਥੇ ਅੱਜ ਐਨਜੀਟੀ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ ਸੁਣਵਾਈ ਹੋਈ। ਜਿਸ ਤੋਂ ਬਾਅਦ ਐਨਜੀਟੀ ਨੇ ਪੰਜਾਬ ਸਰਕਾਰ, ਡੀਸੀ ਰੂਪਨਗਰ ਅਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜ ਗਿਆ ਸੀ।
Trending Photos
Rupnagar Mining News (Rohit Bansal): ਰੂਪਗਨਰ ਵਿੱਚ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਜਿੱਥੇ ਅੱਜ ਐਨਜੀਟੀ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ ਸੁਣਵਾਈ ਹੋਈ। ਜਿਸ ਤੋਂ ਬਾਅਦ ਐਨਜੀਟੀ ਨੇ ਪੰਜਾਬ ਸਰਕਾਰ, ਡੀਸੀ ਰੂਪਨਗਰ ਅਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜ ਗਿਆ ਸੀ।
ਜਿਸ ਤੋਂ ਬਾਅਦ ਅੱਜ ਰੂਪਨਗਰ ਦੇ ਗੁਲਨੀਤ ਸਿੰਘ ਖੁਰਾਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਗੈਰ-ਕਾਨੂੰਨੀ ਮਾਰਨਿੰਗ ਰੋਕਣ ਲਈ ਰੈਗੂਲਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਕਰੈਸ਼ਰ ਮਾਲਕਾ ਦੇ ਖ਼ਿਲਾਫ਼ ਗੈਰ-ਕਾਨੂੰਨੀ ਮਾਈਨਿੰਗ ਅਧੀਨ ਮੁਕੱਦਮੇ ਦਰਜ਼ ਹੋਏ ਹਨ ਅਤੇ ਜੋ ਰਾਤ ਬਰਾਤੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹਨ ਅਜਿਹੇ 15 ਸਟੋਨ ਕਰੈਸ਼ਰਾ ਦੇ ਵਿਰੁੱਧ ਨਿਯਮਾਂ ਮੁਤਾਬਿਕ ਕਾਰਵਾਈ ਕਰ ਕੇ ਇਨ੍ਹਾਂ ਦੀ ਰਜਿਸਟਰੇਸ਼ਨ ਕੈਂਸਲ ਕਰਨ ਅਤੇ ਇਨ੍ਹਾਂ ਨੂੰ ਸੀਲ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਰਿਪੋਰਟ ਭੇਜੀ ਗਈ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਡਾਇਰੈਕਟਰ ਮਾਈਨਿੰਗ ਐਂਡ ਜਿਓਲੋਜੀ ਪੰਜਾਬ ਚੰਡੀਗੜ੍ਹ ਵੱਲੋਂ ਨਿਮਨਲਿਖਤ 13 ਕਰੈਸ਼ਰਾਂ ਦੀ ਰਜਿਸਟਰੇਸ਼ਨ ਮੁਤਾਬਿਕ ਪੰਜਾਬ ਕਰੈਸ਼ਰ ਪਾਲਸੀ 2023 ਤਹਿਤ ਰਜਿਸਟਰੇਸ਼ਨ ਰੱਦ ਕੀਤੀ ਗਈ ਹੈ।
ਜੋ ਕਿ ਹੇਠ ਲਿਖੇ ਅਨੁਸਾਰ ਹੈ।
ਨੰਬਰ | ਕਰੈਸ਼ਰ ਦਾ ਨਾਂਅ | ਸਥਾਨ |
1. | ਗੰਗਾ ਸਟੋਨ ਕਰੈਸ਼ਰ | ਪਿੰਡ ਖੇੜਾ ਕਲਮੋਟ |
2. | ਭੱਲਾ ਸਟੋਨ ਕਰੈਸ਼ਰ | ਪਿੰਡ ਭੱਲੜੀ |
3. | ਨਿਊ ਸਤਲੁਜ ਸਟੋਨ ਕਰੈਸ਼ਰ ਯੂਨਿਟ-1 | ਪਿੰਡ ਖੇੜਾ ਕਲਮੋਟ |
4. | ਗਰੇਵਾਲ ਸਟੋਨ ਕਰੈਸ਼ਰ | ਪਿੰਡ ਖੇੜਾ ਕਲਮੋਟ |
5. | ਕਲਗੀਧਰ ਸਟੇਨ ਕਰੈਸ਼ਰ | ਪਿੰਡ ਖੇੜਾ ਕਲਮੋਟ |
6. | ਪੁਰੀ ਸਟੇਨ ਕਰੈਸ਼ਰ | ਪਿੰਡ ਪਲਾਟਾ |
7. | ਏ.ਐਸ. ਬਰਾੜ ਸਟੇਨ ਕਰੈਸ਼ਰ | ਪਿੰਡ ਅਗੰਮਪੁਰ |
8. | ਸੱਤ ਸਾਹਿਬ ਸਟੇਨ ਕਰੈਸ਼ਰ | ਪਿੰਡ ਹਰੀਪੁਰ |
9. | ਭਾਰਤ ਸਟੋਨ ਕਰੈਸ਼ਰ ਐਂਡ ਸਕਰੀਨਿੰਗ ਪਲਾਂਟ | ਪਿੰਡ ਪਲਾਟਾ |
10. | ਪ੍ਰਿਥਵੀ ਸਟੇਨ ਕਰੈਸ਼ਰ ਐਡ ਸਕਰੀਨਿੰਗ ਪਲਾਂਟ | ਪਿੰਡ ਸਪਾਲਵਾ |
11. | ਸਾਈ ਸਟੇਨ ਕਰੈਸ਼ਰ | ਪਿੰਡ ਨਲਹੋਟ |
12. | ਆਦੇਸ਼ ਸਟੋਨ ਕਰੈਸ਼ਰ | ਪਿੰਡ ਐਲਗਰਾਂ |
13. | ਸਿੱਧੀ ਵਿਨਾਇਕ ਸਟੋਨ ਕਰੈਸ਼ਰ | ਪਿੰਡ ਐਲਗਰਾਂ |
ਇਸ ਦੇ ਨਾਲ ਹੀ ਜ਼ਿਲ੍ਹਾ ਅਫਸਰ ਨੇ ਜਾਣਕਾਰੀ ਦਿੱਤੀ ਹੈ ਕਿ ਸਮੂਹ ਹਲਕਾ ਅਫ਼ਸਰ ਅਤੇ ਮੁੱਖ ਅਫਸਰ ਥਾਣਾ ਵਲੋਂ ਆਪਣੇ-ਆਪਣੇ ਏਰਿਆ ਵਿੱਚ ਸਿਵਲ ਪ੍ਰਸ਼ਾਸ਼ਨ, ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਨਾਲ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਅਗਰ ਕੋਈ ਵਿਅਕਤੀ ਗੈਰ-ਕਾਨੂੰਨੀ ਮਾਈਨਿੰਗ ਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਾਕਾ ਨਿਵਾਸੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ, ਤਾਂ ਉਹ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ. 97794-64100, 01881-221273 ਜਾਂ ਸਬੰਧਤ ਹਲਕਾ ਅਫਸਰ ਅਤੇ ਮੁੱਖ ਅਫਸਰ ਥਾਣਾ ਨੂੰ ਇਤਲਾਹ ਦੇ ਸਕਦੇ ਹਨ।