Patiala News: ਪੀਆਰਟੀਸੀ ਦੇ ਚੇਅਰਮੈਨ ਨੇ ਨਾਜਾਇਜ਼ ਪ੍ਰਾਈਵੇਟ ਬੱਸਾਂ ਨੂੰ ਠੋਕਿਆ ਮੋਟਾ ਜੁਰਮਾਨਾ
Advertisement
Article Detail0/zeephh/zeephh1944554

Patiala News: ਪੀਆਰਟੀਸੀ ਦੇ ਚੇਅਰਮੈਨ ਨੇ ਨਾਜਾਇਜ਼ ਪ੍ਰਾਈਵੇਟ ਬੱਸਾਂ ਨੂੰ ਠੋਕਿਆ ਮੋਟਾ ਜੁਰਮਾਨਾ

Patiala News: ਪੀਆਰਟੀਸੀ ਦੇ ਚੇਅਰਮੈਨ ਵੱਲੋਂ ਪਿਛਲੇ 20 ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ 20 ਦੇ ਕਰੀਬ ਨਾਜਾਇਜ਼ ਬੱਸਾਂ ਨੂੰ ਸਟੇਟ ਟਰਾਂਸਪੋਰਟ ਦੇ ਬਣਦੇ ਨਿਯਮ ਅਨੁਸਾਰ ਮੋਟਾ ਜੁਰਮਾਨਾ ਜਾਂ ਬੰਦ ਕਰਵਾ ਦਿੱਤਾ ਗਿਆ।

Patiala News: ਪੀਆਰਟੀਸੀ ਦੇ ਚੇਅਰਮੈਨ ਨੇ ਨਾਜਾਇਜ਼ ਪ੍ਰਾਈਵੇਟ ਬੱਸਾਂ ਨੂੰ ਠੋਕਿਆ ਮੋਟਾ ਜੁਰਮਾਨਾ

Patiala News: ਪੀਆਰਟੀਸੀ ਦੇ ਚੇਅਰਮੈਨ ਵੱਲੋਂ ਪਿਛਲੇ 20 ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ 20 ਦੇ ਕਰੀਬ ਨਾਜਾਇਜ਼ ਬੱਸਾਂ ਨੂੰ ਸਟੇਟ ਟਰਾਂਸਪੋਰਟ ਦੇ ਬਣਦੇ ਨਿਯਮ ਅਨੁਸਾਰ ਮੋਟਾ ਜੁਰਮਾਨਾ ਜਾਂ ਬੰਦ ਕਰਵਾ ਦਿੱਤਾ ਗਿਆ। ਦਿਨ-ਬ-ਦਿਨ ਨਾਜਾਇਜ਼ ਚੱਲ ਰਹੀਆਂ ਨਿੱਜੀ ਬੱਸਾਂ ਨੂੰ ਨਕੇਲ ਪਾਉਣ ਲਈ ਪੀਆਰਟੀਸੀ ਵੱਲੋਂ ਸਖਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਬੀਤੀ ਰਾਤ ਕਰੀਬ 11 ਵਜੇ ਵੀ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਪਟਿਆਲਾ ਦੇ ਜੀਐਮ ਅਮਨਵੀਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਮਹਿਕਮੇ ਦੀ ਟੀਮ ਚੀਫ ਇੰਸਪੈਕਟਰ ਕਰਮਚੰਦ, ਚੀਫ ਇੰਸਪੈਕਟਰ ਮਨੋਜ ਕੁਮਾਰ, ਇੰਸਪੈਕਟਰ ਅਮਨਦੀਪ ਸਿੰਘ, ਸਬ ਇੰਸਪੈਕਟਰ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਸਬ ਇੰਸਪੈਕਟਰ, ਅਮਰਦੀਪ ਸਿੰਘ ਸਬ ਇੰਸਪੈਕਟਰ ਨੇ ਦੋ ਵੱਖ-ਵੱਖ ਕੰਪਨੀਆਂ ਦੀਆਂ ਬੱਸਾਂ ਜਿਨ੍ਹਾਂ ਵਿੱਚੋਂ ਇੱਕ ਚੰਡੀਗੜ੍ਹ ਤੋਂ ਬੀਕਾਨੇਰ ਅਤੇ ਇੱਕ ਚੰਡੀਗੜ੍ਹ ਤੋਂ ਜੈਪੁਰ ਨੂੰ ਜਾ ਰਹੀ ਸੀ, ਨੂੰ ਪਟਿਆਲਾ ਦੀ ਸਮਾਣਾ ਚੁੰਗੀ ਵਿਖੇ ਟ੍ਰੈਪ ਲਗਾ ਕੇ ਕਾਬੂ ਕੀਤਾ।

ਇਸ ਮਗਰੋਂ ਇਨ੍ਹਾਂ ਬੱਸਾਂ ਕੋਲ ਪੂਰੇ ਕਾਗਜਾਤ ਤੇ ਪਰਮਿਟ ਨਾ ਹੋਣ ਉਤੇ ਮੋਟਾ ਜੁਰਮਾਨਾ ਕੀਤਾ ਗਿਆ। ਚੇਅਰਮੈਨ ਹਡਾਣਾ ਨੇ ਕਿਹਾ ਕਿ ਹੁਣ ਮਹਿਕਮੇ ਵੱਲੋਂ ਕੁਝ ਖਾਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਇਹ ਟੀਮਾਂ ਪੰਜਾਬ ਸਰਕਾਰ ਨੂੰ ਚੂਨਾ ਲਗਾ ਕੇ ਧਨਾਢ ਬਣ ਚੁੱਕੇ ਪ੍ਰਾਈਵੇਟ ਟਰਾਂਸਪੋਟਰਾਂ ਦੀ ਧੱਕੇਸ਼ਾਹੀ ਉਤੇ ਨੱਥ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਚੱਲਣ ਵਾਲੀਆਂ ਬੱਸਾਂ ਮਹਿਕਮੇ ਦਾ ਸਿਰ ਦਰਦ ਬਣ ਰਹੀਆਂ ਸਨ।

ਇਹ ਵੀ ਪੜ੍ਹੋ : Punjab Stubble Burning Cases: ਪਰਾਲੀ ਸਾੜਨ ਦੇ ਮਾਮਲੇ 'ਚ ਅੰਮ੍ਰਿਤਸਰ ਸਭ ਤੋਂ ਅੱਗੇ, ਹੁਣ ਤੱਕ ਸਾਹਮਣੇ ਆਏ ਇੰਨੇ ਮਾਮਲੇ

ਉਨ੍ਹਾਂ ਨੇ ਕਿਹਾ ਕਿ ਅਕਸਰ ਫੜੀਆਂ ਜਾ ਰਹੀਆਂ ਬੱਸਾਂ ਕੋਲ ਟੂਰਿਸਟ ਪਰਮਿਟ ਹੁੰਦਾ ਹੈ ਪਰ ਇਹ ਬੱਸਾਂ ਆਨਲਾਈਨ ਬੁਕਿੰਗ ਕਰ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚੋਂ ਸਵਾਰੀਆਂ ਨੂੰ ਅਲੱਗ-ਅਲੱਗ ਥਾਵਾਂ ਉਤੇ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ ਇਹ ਬੱਸਾਂ ਕਾਫੀ ਵੱਡੀ ਤਾਦਾਦ ਵਿੱਚ ਸਾਮਾਨ ਦੀ ਢੋਆ-ਢੋਆਈ ਵੀ ਕਰਦੀਆਂ ਹਨ। ਇਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

Trending news