Ropar Clash News: ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਧਮਾਣਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਜਿਸ ਵਿੱਚ ਇੱਕ ਦੂਜੇ ਉੱਪਰ ਜੰਮ ਕੇ ਪੱਥਰਬਾਜੀ ਕੀਤੀ ਗਈ ਅਤੇ ਡਾਂਗਾਂ ਸੋਟੀਆਂ ਦੇ ਨਾਲ ਹਮਲਾ ਕੀਤਾ ਗਿਆ।
Trending Photos
Ropar Clash News/ਬਿਮਲ ਸ਼ਰਮਾ: ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਧਮਾਣਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਜਿਸ ਵਿੱਚ ਇੱਕ ਦੂਜੇ ਉੱਪਰ ਜੰਮ ਕੇ ਪੱਥਰਬਾਜੀ ਕੀਤੀ ਗਈ ਅਤੇ ਡਾਂਗਾਂ ਸੋਟੀਆਂ ਦੇ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਿਅਕਤੀ ਹਸਪਤਾਲ ਵਿੱਚ ਦਾਖਲ ਹੋ ਗਏ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਜਿੱਥੇ ਦੋਵਾਂ ਧਿਰਾਂ ਨਾਲ ਸੰਬੰਧਿਤ ਕੁੱਲ 22 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਇਸ ਮਾਮਲੇ ਵਿੱਚ ਛੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ।
ਨੂਰਪੁਰ ਬੇਦੀ ਦੇ ਐਸ ਐੱਚ ਓ ਗੁਰਵਿੰਦਰ ਸਿੰਘ ਢਿੱਲੋ ਦੇ ਮੁਤਾਬਕ ਗੋਹੇ ਦੀ ਭਰੀ ਟਰਾਲੀ ਵਿੱਚੋਂ ਕੁਝ ਗੋਹਾ ਇੱਕ ਧਿਰ ਦੇ ਘਰ ਦੇ ਅੱਗੇ ਡਿੱਗ ਗਿਆ ਜਿਸ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਤੇ ਲੜਾਈ ਇੰਨੀ ਵੱਧ ਗਈ ਕਿ ਦੋਵੇਂ ਪਰਿਵਾਰਾਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਲੜਾਈ ਦੇ ਵਿੱਚ ਸ਼ਾਮਿਲ ਹੋ ਗਏ, ਬਜਾਏ ਕਿਸੇ ਨੇ ਲੜਾਈ ਨੂੰ ਰੋਕਣ ਦੇ ਜੋ ਹੱਥ ਵਿੱਚ ਆਇਆ ਉਹ ਚੱਕ ਕੇ ਦੂਜੀ ਧਿਰ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ: Punjab Stubble Burning: ਪੰਜਾਬ 'ਚ 7 ਨਵੰਬਰ ਨੂੰ 258 ਥਾਵਾਂ 'ਤੇ ਸਾੜੀ ਗਈ ਪਰਾਲੀ, ਸਭ ਤੋਂ ਵੱਧ ਸੰਗਰੂਰ 'ਚ
ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿੱਚ ਦੋਵੇਂ ਪਰਿਵਾਰਾਂ ਨਾਲ ਸੰਬੰਧਿਤ ਲੋਕ ਇਸ ਲੜਾਈ ਵਿੱਚ ਸ਼ਾਮਿਲ ਹੋ ਗਏ ਕਿ ਬਜ਼ੁਰਗ ਤੇ ਕੀ ਬੱਚੇ ਹਰ ਕੋਈ ਇਸ ਲੜਾਈ ਦੇ ਵਿੱਚ ਇਸ ਤਰ੍ਹਾਂ ਕੁੱਦਿਆ ਜਿਵੇਂ ਕੋਈ ਬਹੁਤ ਵੱਡਾ ਮਾਮਲਾ ਹੋਵੇ, ਕਿਸੇ ਵੱਲੋਂ ਇਸ ਲੜਾਈ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਗਿਆ। ਸਗੋਂ ਹਰ ਕੋਈ ਜੋ ਹੱਥ ਵਿੱਚ ਆਇਆ ਉਸ ਨੂੰ ਹਥਿਆਰ ਬਣਾ ਕੇ ਦੂਜੇ ਧਿਰ ਤੇ ਵਾਰ ਕਰਦਾ ਰਿਹਾ। ਹੁਣ ਬੇਸ਼ੱਕ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੋਹੇ ਦੀ ਭਰੀ ਟਰਾਲੀ ਵਿੱਚੋਂ ਗੋਹਾ ਡਿੱਗੇ ਹੋਣ ਦੇ ਚਲਦਿਆਂ ਹੀ ਲੜਾਈ ਹੋਈ ਜਾਂ ਇਸ ਦੇ ਪਿੱਛੇ ਕੋਈ ਹੋਰ ਪੁਰਾਣੀ ਰੰਜਿਸ਼ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰੰਤੂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਕਿਤੇ ਨਾ ਕਿਤੇ ਇਹ ਦੱਸਦੀਆਂ ਹਨ ਕਿ ਕਿਸ ਤਰ੍ਹਾਂ ਸਾਡੇ ਸਮਾਜ ਵਿੱਚ ਨਿਘਾਰ ਆ ਰਿਹਾ ਹੈ ਅਤੇ ਸਹਿਣਸ਼ੀਲਤਾ ਸਮਾਜ ਅੰਦਰ ਕਿਵੇਂ ਘਟਦੀ ਜਾ ਰਹੀ ਹੈ।