ਦਰਦਨਾਕ ਹਾਦਸਾ: ਆਸਟ੍ਰੇਲੀਆ 'ਚ ਵਾਪਰੇ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ
Advertisement
Article Detail0/zeephh/zeephh1476511

ਦਰਦਨਾਕ ਹਾਦਸਾ: ਆਸਟ੍ਰੇਲੀਆ 'ਚ ਵਾਪਰੇ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

Australia accident News: ਆਸਟ੍ਰੇਲੀਆ 'ਚ ਬੇਹੱਦ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ।  ਹਾਦਸੇ ਵਿਚ ਪਤਨੀ ਅਤੇ ਬੱਚੇ ਵੀ ਜ਼ਖ਼ਮੀ ਹੋ ਗਏ ਹਨ। 

ਦਰਦਨਾਕ ਹਾਦਸਾ: ਆਸਟ੍ਰੇਲੀਆ 'ਚ ਵਾਪਰੇ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

Australia Road accident news: ਆਸਟਰੇਲੀਆ ਵਿਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਇਕ 34 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ ਹੈ।  ਇਨ੍ਹਾਂ ਹੀ ਨਹੀਂ ਇਸ ਹਾਦਸੇ ਵਿਚ ਪੰਜਾਬੀ ਵਿਅਕਤੀ ਦੀ ਪਤਨੀ ਅਤੇ ਬੱਚੇ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੈ।  ਕਿਹਾ ਜਾ ਰਿਹਾ ਹੈ ਕਿ ਜਦੋ ਇਹ ਹਾਦਸਾ ਹੋਇਆ ਉਦੋਂ ਇਹ ਪਰਿਵਾਰ ਵਿਕਟੋਰੀਆ ਰਾਜ ਦੇ ਮਾਊਂਟ ਕੌਟਰੇਲ ਦੇ ਪੱਛਮੀ ਉਪਨਗਰ ਵਿੱਚ ਕਾਰ ਵਿੱਚ ਸਫ਼ਰ ਕਰ ਰਹੇ ਸਨ। 34 ਸਾਲਾ ਪੰਜਾਬੀ ਵਿਅਕਤੀ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ। 

ਪੁਲਿਸ ਨੇ ਕਿਹਾ ਕਿ ਉਹ ਹਾਦਸੇ (Australia Road accident )ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ। ਵਿਕਟੋਰੀਆ ਦੀ ਕੋਰੋਨਰ ਕੋਰਟ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਰੈਸ਼ ਦੇ ਚਸ਼ਮਦੀਦਾਂ ਜਾਂ ਡੈਸ਼ਕੈਮ (Australia Road accident )ਫੁਟੇਜ ਜਾਂ ਕਿਸੇ ਵੀ ਵਿਅਕਤੀ ਨੂੰ ਕਰੈਸ਼ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ। ਇਸ ਦੌਰਾਨ, ਪਰਿਵਾਰ, ਦੋਸਤਾਂ ਨੇ ਸੁਖਦੀਪ ਦੇ ਪਰਿਵਾਰਕ ਮੈਂਬਰਾਂ ਲਈ ਇੱਕ GoFundMe ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਉਹ ਉਸਦੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਲਿਆਉਣ ਅਤੇ ਉਸਦੀ ਪਤਨੀ ਅਤੇ ਬੱਚਿਆਂ ਦਾ ਸਮਰਥਨ ਕਰਨ ਲਈ ਅੰਤਿਮ ਸੰਸਕਾਰ ਦੇ ਖਰਚਿਆਂ ਸਮੇਤ $100,000 ਇਕੱਠੇ ਕਰਨ ਦੀ ਉਮੀਦ ਕਰ ਰਹੇ ਹਨ। 

ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ Anniversary ਨੂੰ ਖਾਸ ਬਣਾਉਣ 'ਚ ਲੱਗੀ ਕੈਟਰੀਨਾ ਕੈਫ, ਪ੍ਰਸ਼ੰਸਕਾਂ ਨੂੰ ਦਿੱਤਾ ਜ਼ਬਰਦਸਤ ਸਰਪ੍ਰਾਈਜ਼

ਜਾਣਕਾਰੀ ਅਨੁਸਾਰ ਇਹ ਪਰਿਵਾਰ 4 ਦਸੰਬਰ ਨੂੰ ਕਾਰ ਵਿੱਚ ਸਫ਼ਰ (Australia Road accident )ਕਰ ਰਹੇ ਸਨ ਉਦੋਂ ਇਹ ਹਾਦਸਾ ਵਾਪਰਿਆ ਹ। ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਜਿਹਾ ਲਗਦਾ ਹੈ ਕਿ ਪੰਜ ਸਵਾਰੀਆਂ ਵਾਲਾ ਇਹ ਵਾਹਨ ਸ਼ਾਮ 4 ਵਜੇ ਤੋਂ ਠੀਕ ਬਾਅਦ ਡੋਹਰਟੀ ਰੋਡ 'ਤੇ ਜਾ ਰਿਹਾ ਸੀ ਜਦੋਂ ਇਹ ਕਈ ਵਾਰ ਕ੍ਰੈਸ਼ ਹੋ ਗਿਆ ਅਤੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਸੁਖਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਉਸ ਦੇ ਨਾਲ ਇੱਕ ਔਰਤ ਅਤੇ ਦੋ ਬੱਚਿਆਂ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Trending news