Punjab News: 2015 ਤੋਂ ਬਾਅਦ ਅਧਿਆਪਕਾਂ ਦੀਆਂ ਹੋਈਆਂ ਤਰੱਕੀਆਂ ਦਾ ਹੋਵੇਗਾ ਰੀਵਿਊ; ਬੇਨਿਯਮੀਆਂ ਦਾ ਖ਼ਦਸ਼ਾ
Advertisement
Article Detail0/zeephh/zeephh2405448

Punjab News: 2015 ਤੋਂ ਬਾਅਦ ਅਧਿਆਪਕਾਂ ਦੀਆਂ ਹੋਈਆਂ ਤਰੱਕੀਆਂ ਦਾ ਹੋਵੇਗਾ ਰੀਵਿਊ; ਬੇਨਿਯਮੀਆਂ ਦਾ ਖ਼ਦਸ਼ਾ

Punjab News:  ਸਾਲ 2015 ਅਤੇ ਇਸ ਤੋਂ ਬਾਅਦ ਵਿੱਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਕੀਤੀ ਗਈਆਂ ਪਦ ਉਨਤੀਆਂ ਦੇ ਰੀਵਿਊ ਦਾ ਫੈਸਲਾ ਲਿਆ ਗਿਆ ਹੈ।

Punjab News: 2015 ਤੋਂ ਬਾਅਦ ਅਧਿਆਪਕਾਂ ਦੀਆਂ ਹੋਈਆਂ ਤਰੱਕੀਆਂ ਦਾ ਹੋਵੇਗਾ ਰੀਵਿਊ; ਬੇਨਿਯਮੀਆਂ ਦਾ ਖ਼ਦਸ਼ਾ

Punjab News: ਸਾਲ 2015 ਅਤੇ ਇਸ ਤੋਂ ਬਾਅਦ ਵਿੱਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਕੀਤੀ ਗਈਆਂ ਪਦ ਉਨਤੀਆਂ ਦੇ ਰੀਵਿਊ ਦਾ ਫੈਸਲਾ ਲਿਆ ਗਿਆ ਹੈ। ਦਰਅਸਲ ਵਿੱਚ ਹਾਈ ਕੋਰਟ ਵਿੱਚ ਮਾਮਲਾ ਪੁੱਜਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਤਰੀਕਿਆਂ ਗਲਤ ਤਰੀਕੇ ਨਾਲ ਕੀਤੇ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।  ਇਸ ਸਬੰਧੀ ਸਹਾਇਕ ਡਾਇਰੈਕਟਰ ਨੇ ਇਕ ਪੱਤਰ ਜਾਰੀ ਕੀਤਾ ਹੈ।

ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਸਰਕਾਰ ਉਪਰ ਅਧਿਆਪਕਾਂ ਦੀਆਂ ਬਦਲੀਆਂ ਵਿੱਚ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਗਾ ਰਹੀਆਂ ਹਨ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਨਾ ਤਾਂ ਅਧਿਆਪਕਾਂ ਨੂੰ ਤਰੱਕੀਆਂ ਮਿਲ ਰਹੀਆਂ ਹਨ ਅਤੇ ਨਾ ਹੀ ਬਦਲੀਆਂ ਨੂੰ ਢੰਗ ਨਾਲ ਲਾਗੂ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ 14 ਜੁਲਾਈ ਨੂੰ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਤਕਨੀਕੀ ਕਾਰਨ ਦਾ ਬਹਾਨਾ ਬਣਾ ਕੇ ਰੱਦ ਕੀਤਾ ਗਿਆ।

ਉਨ੍ਹਾਂ ਹੁਕਮਾਂ ਵਿੱਚ ਤਰੱਕੀ ਹਾਸਲ ਕਰਕੇ ਲੈਕਚਰਾਰ ਬਣੇ ਅਧਿਆਪਕਾਂ ਵਿੱਚੋਂ ਕੁਝ ਅਧਿਆਪਕ ਮਾਸਟਰ ਵਜੋਂ ਹੀ 31 ਜੁਲਾਈ ਨੂੰ ਰਿਟਾਇਰ ਹੋ ਗਏ ਹਨ ਅਤੇ ਕੁਝ ਹੋਰ 31 ਅਗਸਤ ਨੂੰ ਮਾਸਟਰ ਕਾਡਰ ਵਿੱਚ ਹੀ ਰਿਟਾਇਰ ਹੋਣ ਜਾ ਰਹੇ ਹਨ ਪਰ ਵਿਭਾਗ ਤਕਨੀਕੀ ਕਾਰਨ 14 ਜੁਲਾਈ ਤੋਂ ਅੱਜ ਤੱਕ ਹੱਲ ਨਹੀਂ ਕਰ ਸਕਿਆ। ਇਸ ਤਰ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਨੀਤੀ ਅਨੁਸਾਰ 31 ਮਾਰਚ ਤੱਕ ਲਾਗੂ ਹੋ ਜਾਣੀਆਂ ਚਾਹੀਦੀਆਂ ਸਨ ਪਰ ਅਗਸਤ ਮਹੀਨਾ ਖਤਮ ਹੋਣ ਦੇ ਕਿਨਾਰੇ ਹੈ ਜਦਕਿ ਬਦਲੀਆਂ ਦੀ ਪ੍ਰਕਿਰਿਆ ਅਧੂਰੀ ਪਈ ਹੈ।

ਇਹ ਵੀ ਪੜ੍ਹੋ : Srinagar News: ਜੰਮੂ-ਕਸ਼ਮੀਰ 'ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ, 3 ਅੱਤਵਾਦੀ ਕੀਤੇ ਢੇਰ

ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਅਤੇ ਤਰੱਕੀਆਂ ਦੇ ਬਣਦੇ ਮੌਕੇ ਦਿੱਤੇ ਜਾਣ ਤਾਂ ਕਿ ਅਧਿਆਪਕਾਂ ਨੂੰ ਸੇਵਾਮੁਕਤੀ ਤੋਂ ਪਹਿਲਾਂ ਤਰੱਕੀ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਕੰਮ ਕਰਦੇ ਅਧਿਆਪਕ ਘਰਾਂ ਦੇ ਨੇੜਲੇ ਖੇਤਰ ’ਚ ਕੰਮ ਕਰ ਸਕਣ।

ਇਹ ਵੀ ਪੜ੍ਹੋ : Punjab Cabinet Meeting: ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ; ਹੁਣ ਸਿਆਸੀ ਪਾਰਟੀ ਦੇ ਚੋਣ ਚਿੰਨ੍ਹ 'ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ

Trending news