ਸੇਵਾਮੁਕਤ ASI ਦਾ ਨਵਾਂ ਕਾਰਨਾਮਾ! ਔਰਤ ਕੋਲੋਂ ਮੰਗੀ ਰਿਸ਼ਵਤ; ਕਾਲ ਰਿਕਾਰਡਿੰਗ ਆਈ ਸਾਹਮਣੇ
Advertisement
Article Detail0/zeephh/zeephh1548721

ਸੇਵਾਮੁਕਤ ASI ਦਾ ਨਵਾਂ ਕਾਰਨਾਮਾ! ਔਰਤ ਕੋਲੋਂ ਮੰਗੀ ਰਿਸ਼ਵਤ; ਕਾਲ ਰਿਕਾਰਡਿੰਗ ਆਈ ਸਾਹਮਣੇ

khanna ASI bribe Case: ਸਿਟੀ ਥਾਣਾ 2 ਦੀ ਪੁਲਿਸ ਨੇ ਔਰਤ ਦੇ ਪਤੀ ਨੂੰ ਚਾਵਲ ਚੋਰੀ ਦੇ ਕੇਸ 'ਚ ਗ੍ਰਿਫਤਾਰ ਕੀਤਾ। ਪਤੀ ਦਾ ਮੋਟਰਸਾਈਕਲ ਕੇਸ 'ਚ ਨਾ ਪਾਉਣ ਲਈ ਔਰਤ ਕੋਲੋਂ ਰਿਸ਼ਵਤ ਮੰਗੀ ਗਈ।

 

ਸੇਵਾਮੁਕਤ ASI ਦਾ ਨਵਾਂ ਕਾਰਨਾਮਾ! ਔਰਤ ਕੋਲੋਂ ਮੰਗੀ ਰਿਸ਼ਵਤ; ਕਾਲ ਰਿਕਾਰਡਿੰਗ ਆਈ ਸਾਹਮਣੇ

Ludhiana news: ਖੰਨਾ ਪੁਲਸ ਦੇ ਇੱਕ ਸੇਵਾਮੁਕਤ ਏਐਸਆਈ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ। ਇਸ ਸਖਸ਼ ਨੇ ਚੋਰੀ ਦੇ ਕੇਸ 'ਚ ਗ੍ਰਿਫਤਾਰ ਇੱਕ ਵਿਅਕਤੀ ਦੀ ਘਰਵਾਲੀ ਨੂੰ ਆਪਣੇ ਸਾਥੀ ਏਐਸਆਈ ਨਾਲ ਦੋਸਤੀ ਦੀ ਪੇਸ਼ਕਸ਼ ਕੀਤੀ। ਇਸ ਤੋਂ ਪਹਿਲਾਂ ਔਰਤ ਕੋਲੋਂ ਰਿਸ਼ਵਤ ਵੀ ਮੰਗੀ ਕੀਤੀ ਗਈ ਸੀ। ਇਸ ਮਾਮਲੇ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ। 

ਦੱਸ ਦੇਈਏ ਕਿ ਖੰਨਾ ਪੁਲਿਸ ਦਾ ਸੇਵਾਮੁਕਤ ਏ ਐਸ ਆਈ ਗਿਆਨ ਸਿੰਘ ਜੋਕਿ ਹੁਣ ਵੀ ਥਾਣੇ ਅੰਦਰ ਬੈਠ ਕੇ ਸਰਕਾਰੀ ਕੰਮਕਾਰ ਕਰਦਾ ਹੈ। ਇਹ ਸਖਸ ਆਪਣੇ ਸਾਥੀਆਂ ਲਈ ਔਰਤਾਂ ਨੂੰ ਦੋਸਤੀ ਦੀ ਪੇਸ਼ਕਸ਼ ਵੀ ਕਰਦਾ ਹੈ। ਹਾਲਾਂਕਿ ਇਸਦੀ ਉਮਰ 60 ਸਾਲ ਤੋਂ ਉਪਰ ਹੋ ਗਈ ਹੈ। ਇਸਦੇ ਬਾਵਜੂਦ ਇਸਨੂੰ ਆਪਣੀ ਕੁੜੀ ਦੀ ਉਮਰ ਬਰਾਬਰ ਔਰਤ ਨਾਲ ਅਜਿਹੀਆਂ ਗੱਲਾਂ ਕਰਦੇ ਨੂੰ ਸ਼ਰਮ ਨਹੀਂ ਆਉਂਦੀ। ਇਸਦੀ ਕਰਤੂਤ ਨੇ ਪੰਜਾਬ ਪੁਲਸ ਦੀ ਵਰਦੀ ਉਪਰ ਇੱਕ ਵਾਰ ਮੁੜ ਦਾਗ਼ ਲਗਾਉਣ ਦਾ ਕੰਮ ਕੀਤਾ ਹੈ। 

ਇਹ ਵੀ ਪੜ੍ਹੋ: Iran Earthquake: ਈਰਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ​​7 ਦੀ ਮੌਤ, 440 ਜ਼ਖਮੀ

ਖੰਨਾ ਦੀ ਰਹਿਣ ਵਾਲੀ ਇੱਕ ਔਰਤ ਨੇ ਇਸ ਸੇਵਾਮੁਕਤ ਏ ਐਸ ਆਈ ਦੀ ਕਾਲ ਰਿਕਾਰਡਿੰਗ ਸੁਣਾਈ। ਜਿਸਨੂੰ ਸੁਣ ਕੇ ਹਰ ਕੋਈ ਇਸ ਸਖ਼ਸ ਨੂੰ ਲਾਹਨਤਾਂ ਪਾਵੇਗਾ। ਮਾਮਲਾ ਇਹ ਸੀ ਕਿ ਸਿਟੀ ਥਾਣਾ 2 ਦੀ ਪੁਲਿਸ ਨੇ ਔਰਤ ਦੇ ਪਤੀ ਨੂੰ ਚਾਵਲ ਚੋਰੀ ਦੇ ਕੇਸ 'ਚ ਗ੍ਰਿਫਤਾਰ ਕੀਤਾ। ਪਤੀ ਦਾ ਮੋਟਰਸਾਈਕਲ ਕੇਸ 'ਚ ਨਾ ਪਾਉਣ ਲਈ ਔਰਤ ਕੋਲੋਂ ਰਿਸ਼ਵਤ ਮੰਗੀ ਗਈ। ਕੋਠੀਆਂ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਇਸ ਗਰੀਬ ਔਰਤ ਨੇ ਜਦੋਂ ਰਿਸ਼ਵਤ ਦੇ 5 ਹਜ਼ਾਰ ਰੁਪਏ ਦੇਣ ਤੋਂ ਇੰਨਕਾਰ ਕੀਤਾ ਤਾਂ ਉਲਟਾ ਉਸਨੂੰ ਦੋਸਤੀ ਕਰਨ ਦੀ ਪੇਸ਼ਕਸ਼ ਦਿੱਤੀ ਗਈ। 

ਦੂਜੇ ਪਾਸੇ ਪੁਲਸ ਮਹਿਕਮੇ ਦੀ ਗੱਲ ਕਰੀਏ ਤਾਂ ਇਹ ਵੀ ਆਪਣਿਆਂ ਦੀ ਮਦਦ ਕਰਦੇ ਹੀ ਦਿਖਾਈ ਦੇ ਰਹੇ ਹਨ। ਡੀਐਸਪੀ ਵਿਲੀਅਮ ਜੇਜੀ ਨੇ ਕਿਹਾ ਕਿ ਹਾਲੇ ਓਹਨਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ। ਨਾ ਹੀ ਵੀਡਿਓ ਮਿਲੀ ਹੈ। ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ ਜਾਂਚ ਕੀਤੀ ਜਾਵੇਗੀ। ਇਸ ਜਨਾਬ ਨੇ ਤਾਂ ਬਿਨ੍ਹਾਂ ਜਾਂਚ ਤੋਂ ਇਹ ਵੀ ਕਹਿ ਦਿੱਤਾ ਕਿ ਇਹ ਸਿਆਸੀ ਮਾਮਲਾ ਵੀ ਹੀ ਸਕਦਾ ਹੈ।

(ਧਰਮਿੰਦਰ ਸਿੰਘ ਦੀ ਰਿਪੋਰਟ)

Trending news